ਚੰਡੀਗੜ੍ਹ: ਦੌੜਭੱਜ ਭਰੀ ਜ਼ਿੰਦਗੀ ‘ਚ ਜਿਥੇ ਆਮ ਆਦਮੀ ਠੀਕ ਤਰ੍ਹਾਂ ਖਾਣਾ ਨਹੀਂ ਪਚਾ ਸਕਦਾ, ਉਥੇ 8 ਸਾਲ ਦੀ ਮਾਸੂਮ ਖਾਣੇ ਤੋਂ ਇਲਾਵਾ ਬਾਕੀ ਸਭ ਕੁਝ ਪਚਾ ਲੈਂਦੀ ਹੈ। 8 ਸਾਲ ਦੀ ਇਹ ਬੱਚੀ ਜੈਸਿਕਾ ਵਾਕਰ ਪਿਕਾ ਨਾਮੀ ਬੀਮਾਰੀ ਤੋਂ ਪੀੜਤ ਹੈ। ਇਸ ਬੀਮਾਰੀ ‘ਚ ਪੌਸ਼ਟਿਕ ਭੋਜਨ ਛੱਡ ਕੇ ਬਾਕੀ ਸਭ ਕੁਝ ਖਾਣ ਦੀ ਇੱਛਾ ਹੁੰਦੀ ਹੈ। ਜੈਸਿਕਾ ਦੀ ਮਾਂ ਲਿੰਡਸੇ ਦੱਸਦੀ ਹੈ ਕਿ ਜਦੋਂ ਉਹ ਛੋਟੀ ਜਿਹੀ ਸੀ ਤਾਂ ਰੇਤ, ਮਿੱਟੀ ਅਤੇ ਮੋਮਬੱਤੀਆਂ ਵੀ ਖਾ ਜਾਂਦੀ ਸੀ।


ਜੇਕਰ ‘ਚ ਪਲੇਟ ‘ਚ ਚਿਕਨ ਜਾਂ ਕੋਈ ਹੋਰ ਭੋਜਨ ਪਦਾਰਥ ਰੱਖਿਆ ਹੁੰਦਾ ਸੀ ਤਾਂ ਉਹ ਉਸ ਨੂੰ ਹੱਥ ਤੱਕ ਨਹੀਂ ਸੀ ਲਗਾਉਂਦੀ। ਉਹ ਦੱਸਦੀ ਹੈ ਕਿ ਜਦੋਂ ਜੈਸਿਕਾ ਦੋ ਸਾਲ ਦੀ ਸੀ ਤਾਂ ਉਸ ਨੇ ਉਸ ਨੂੰ ਚਾਈਲਡ ਸੇਫਟੀ ਹੋਮ (ਬਾਲ ਸੁਰੱਖਿਆ ਘਰ) ‘ਚ ਵੀ ਪਾਇਆ ਸੀ ਅਤੇ ਪਹਿਲੇ ਹੀ ਦਿਨ ਖ਼ਬਰ ਮਿਲੀ ਸੀ ਕਿ ਮਿੱਟੀ ਖਾ ਲੈਣ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪੈ ਰਿਹਾ ਹੈ।


ਜੈਸਿਕਾ ਦੀਵਾਰਾਂ ‘ਤੇ ਚਿਪਕੀਆਂ ਤਸਵੀਰਾਂ ਨੂੰ ਲਾਹ ਕੇ ਉਨ੍ਹਾਂ ਦੇ ਪਿੱਛੇ ਲੱਗੀ ਗੂੰਦ ਤੱਕ ਖਾ ਜਾਂਦੀ ਹੈ। ਇਸ ਬੀਮਾਰੀ ਤੋਂ ਪੀੜਤ ਲੋਕਾਂ ਨੂੰ ਕਾਫੀ ਮੁਸ਼ਕਿਲ ਹੋ ਸਕਦੀ ਹੈ, ਜੇਕਰ ਉਹ ਕੁਝ ਜ਼ਹਿਰੀਲਾ ਖਾ ਲੈਣ। ਜੈਸਿਕਾ ਕੱਚੀਆਂ ਸਬਜ਼ੀਆਂ ਅਤੇ ਸਾਮਾਨਾਂ ‘ਤੇ ਲੱਗਾ ਬਬਲ ਰੈਪ ਤੱਕ ਖਾ ਜਾਂਦੀ ਹੈ। ਲਿੰਡਸੇ ਨੇ ਦੱਸਿਆ ਕਿ ਇਕ ਵਾਰ ਬਚਪਨ ‘ਚ ਜੈਸਿਕਾ ਪੰਘੂੜੇ ‘ਚ ਪਈ ਸੀ ਅਤੇ ਨੇੜੇ ਪਏ ਮਟਰ ਖਾਣ ਲਈ ਅੱਗੇ ਵਧੀ ਤਾਂ ਪੰਘੂੜੇ ‘ਚੋਂ ਹੇਠਾਂ ਡਿੱਗ ਪਈ ਅਤੇ ਉਸ ਦੇ ਸਿਰ ‘ਤੇ ਕਾਫੀ ਸੱਟ ਲੱਗੀ ਸੀ।


ਇਸ ਦੇ ਬਾਵਜੂਦ ਉਹ ਮਟਰ ਖਾ ਕੇ ਹੀ ਮੰਨੀ। ਡਾਕਟਰ ਅਨੁਸਾਰ ਵਿਟਾਮਿਨ ਦੀ ਕਮੀ ਕਾਰਨ ਹੋਣ ਵਾਲੀ ਇਹ ਬੀਮਾਰੀ ਗਰਭਵਤੀ ਔਰਤਾਂ ‘ਚ ਆਮ ਹੁੰਦੀ ਹੈ। ਪੰਜ ਸਾਲ ਤੋਂ ਇਸ ਬੀਮਾਰੀ ਬਾਰੇ ਪਤਾ ਹੋਣ ਦੇ ਬਾਵਜੂਦ ਜੈਸਿਕਾ ‘ਚ ਇਸ ਨੂੰ ਘੱਟ ਕਰਨ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ। ਜੈਸਿਕਾ ਦੀ ਮਾਂ ਉਸ ਦੇ ਭਵਿੱਖ ਨੂੰ ਲੈ ਕੇ ਬਹੁਤ ਫਿਕਰਮੰਦ ਹੈ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904