ਬੋਕਾਰੋ: ਝਾਰਖੰਡ ਦੇ ਬੋਕਾਰੋ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਡਾਕਟਰਾਂ ਨੇ ਦਾਅਵਾ ਕੀਤਾ ਹੈ ਕਿ ਪੰਜ ਸਾਲ ਪਹਿਲਾਂ ਵਾਪਰੇ ਸੜਕ ਹਾਦਸੇ ਤੋਂ ਬਾਅਦ ਬਿਸਤਰੇ 'ਤੇ ਪਏ ਵਿਅਕਤੀ ਨੇ ਕੋਵਿਸ਼ੀਲਡ ਵੈਕਸੀਨ ਦੀ ਪਹਿਲੀ ਖੁਰਾਕ ਲੈਣ ਤੋਂ ਬਾਅਦ ਤੁਰਨਾ ਅਤੇ ਬੋਲਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਦੇ ‘ਚਮਤਕਾਰੀ ਢੰਗ ਨਾਲ ਤੰਦਰੁਸਤ’ ਹੋਣ ਦੇ ਮਾਮਲੇ ਦੀ ਜਾਂਚ ਲਈ ਸਰਕਾਰ ਨੇ ਤਿੰਨ ਮੈਂਬਰੀ ਮੈਡੀਕਲ ਟੀਮ ਦਾ ਗਠਨ ਕੀਤਾ ਹੈ।
ਡਾਕਟਰਾਂ ਨੇ ਦੱਸਿਆ ਕਿ ਬੋਕਾਰੋ ਜ਼ਿਲ੍ਹੇ ਦੇ ਪੀਤਰਵਾਰ ਬਲਾਕ ਦੇ ਉੱਤਰਸਾਰਾ ਪੰਚਾਇਤ ਦੇ ਸਲਗਾਡੀਹ ਪਿੰਡ ਦਾ ਰਹਿਣ ਵਾਲਾ ਦੁਲਾਰਚੰਦ ਮੁੰਡਾ ਪੰਜ ਸਾਲ ਪਹਿਲਾਂ ਸੜਕ ਹਾਦਸੇ ਤੋਂ ਬਾਅਦ ਬੋਲਣ/ਚਲਣ ਤੋਂ ਅਸਮਰੱਥ ਸੀ। ਪੀਤਵਾਰ ਕਮਿਊਨਿਟੀ ਹੈਲਥ ਸੈਂਟਰ ਦੇ ਡਾਕਟਰ-ਇੰਚਾਰਜ ਅਲਬੇਲਾ ਕੇਰਕੇਟਾ ਨੇ ਕਿਹਾ, “ਇੱਕ ਆਂਗਣਵਾੜੀ ਵਰਕਰ ਨੇ 4 ਜਨਵਰੀ ਨੂੰ ਮੁੰਡਾ ਦੇ ਘਰ ਜਾ ਕੇ ਕੋਵਿਸ਼ੀਲਡ ਦਾ ਟੀਕਾ ਲਗਾਇਆ ਸੀ। ਅਗਲੇ ਦਿਨ ਮੁੰਡਾ ਨੂੰ ਤੁਰਦਾ/ਬੋਲਦਾ ਦੇਖ ਕੇ ਪਰਿਵਾਰਕ ਮੈਂਬਰ ਹੈਰਾਨ ਰਹਿ ਗਏ।
ਬੋਕਾਰੋ ਦੇ ਸਿਵਲ ਸਰਜਨ ਡਾਕਟਰ ਜਤਿੰਦਰ ਕੁਮਾਰ ਨੇ ਦੱਸਿਆ ਕਿ ਇਸ ‘ਚਮਤਕਾਰੀ ਘਟਨਾ’ ਦੀ ਜਾਂਚ ਲਈ ਤਿੰਨ ਮੈਂਬਰੀ ਮੈਡੀਕਲ ਟੀਮ ਦਾ ਗਠਨ ਕੀਤਾ ਗਿਆ ਹੈ। ਡਾਕਟਰਾਂ ਨੇ ਦੱਸਿਆ ਕਿ ਮੁੰਡਾ ਰੀੜ੍ਹ ਦੀ ਹੱਡੀ ਨਾਲ ਜੁੜੀ ਸਮੱਸਿਆ ਕਾਰਨ ਪਿਛਲੇ ਇੱਕ ਸਾਲ ਤੋਂ ਪੂਰੀ ਤਰ੍ਹਾਂ ਬਿਸਤਰ 'ਤੇ ਸੀ।
ਉਨ੍ਹਾਂ ਦਾਅਵਾ ਕੀਤਾ ਕਿ ਕੋਵਿਸ਼ੀਲਡ ਵੈਕਸੀਨ ਦੀ ਪਹਿਲੀ ਖੁਰਾਕ ਤੋਂ ਬਾਅਦ ਮੁੰਡਾ ਨਾ ਸਿਰਫ਼ ਤੁਰਨਾ ਸ਼ੁਰੂ ਕੀਤਾ, ਸਗੋਂ ਬੋਲਣਾ ਵੀ ਸ਼ੁਰੂ ਕਰ ਦਿੱਤਾ। ਕੇਰਕੇਟਾ ਨੇ ਕਿਹਾ, ''ਅਸੀਂ ਉਸ ਦੀ ਰਿਪੋਰਟ ਦੇਖੀ ਹੈ। ਇਹ ਜਾਂਚ ਦਾ ਮਾਮਲਾ ਹੈ।"
ਇਹ ਵੀ ਪੜ੍ਹੋ: ਲੁਧਿਆਣਾ ਕੋਰਟ ਕੰਪਲੈਕਸ 'ਚ ਹੋਏ ਬੰਬ ਧਮਾਕੇ ਦੇ ਮਾਮਲੇ ਦੀ ਜਾਂਚ ਹੁਣ NIA ਦੇ ਹੱਥਾਂ 'ਚ, ਦਰਜ ਕੀਤੀ ਨਵੀਂ ਐਫਆਈਆਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin