Viral News: ਅਕਸਰ ਲੋਕ ਨੌਕਰੀ ਲਈ ਕਈ ਕੋਸ਼ਿਸ਼ਾਂ ਕਰਦੇ ਹਨ। ਪਰ ਕਈ ਵਾਰ ਨੌਕਰੀ ਮਿਲਣੀ ਬਹੁਤ ਔਖੀ ਹੁੰਦੀ ਹੈ। ਜਿਸ ਕਾਰਨ ਵਿਅਕਤੀ ਕੁਝ ਵੀ ਕਰਨ ਲਈ ਤਿਆਰ ਹੋ ਜਾਂਦਾ ਹੈ। 34 ਸਾਲਾ ਇਨਿਨ ਵਿਕਟਰ ਗੈਰਿਕ ਨਾਲ ਵੀ ਅਜਿਹਾ ਹੀ ਹੋਇਆ, ਪਰ ਉਸ ਦੇ ਵਖਰੇ ਤਰੀਕੇ ਨੇ ਉਸ ਦੀ ਕਿਸਮਤ ਹੀ ਬਦਲ ਦਿੱਤੀ ਅਤੇ ਕਈ ਥਾਵਾਂ ਤੋਂ ਉਸ ਲਈ ਨੌਕਰੀਆਂ ਦੇ ਆਫਰ ਮਿਲਣੇ ਸ਼ੁਰੂ ਹੋ ਗਏ।


ਮਿਰਰ ਦੀ ਰਿਪੋਰਟ ਮੁਤਾਬਕ 34 ਸਾਲਾ ਇਨਿਨ ਵਿਕਟਰ ਗੈਰਿਕ ਨੇ ਨੌਕਰੀ ਨਾ ਮਿਲਣ 'ਤੇ ਆਪਣਾ ਨਾਂ ਬਦਲ ਲਿਆ। ਜਿਸ ਤੋਂ ਬਾਅਦ ਅਗਲੇ ਹਫ਼ਤੇ ਹੀ ਉਸ ਨੂੰ ਨੌਕਰੀ ਮਿਲ ਗਈ। ਗੈਰਿਕ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਆਪਣੇ ਨਾਈਜੀਰੀਅਨ ਨਾਂ 'ਚ ਬਦਲਆ ਕੀਤਾ। ਜਿਸ ਤੋਂ ਬਾਅਦ ਕਈ ਥਾਵਾਂ ਤੋਂ ਇੰਟਰਵਿਊ ਲਈ ਫੋਨ ਆਉਣੇ ਸ਼ੁਰੂ ਹੋ ਗਏ।


ਆਖਰ ਕੀ ਸੀ ਸਮੱਸਿਆ


ਉਸ ਨੇ ਆਪਣਾ ਨਾਂ ਬਦਲ ਕੇ 'ਇਨਾਈਨ ਵਿਕਟਰ ਗੈਰਿਕ' ਦੀ ਥਾਂ 'ਵਿਕਟਰ ਗੈਰਿਕ' ਰੱਖ ਲਿਆ। ਇਸ ਤੋਂ ਬਾਅਦ ਕਿਸਮਤ ਬਦਲ ਗਈ। ਕੁਝ ਭਰਤੀ ਕਰਨ ਵਾਲੇ ਕਹਿੰਦੇ ਹਨ ਕਿ ਉਨ੍ਹਾਂ ਨੂੰ ਪਹਿਲੇ ਨਾਂਅ ਦਾ ਸਹੀ ਉਚਾਰਨ ਕਰਨ ਵਿੱਚ ਮੁਸ਼ਕਲ ਆ ਰਹੀ ਸੀ। ਜਿਸ ਕਾਰਨ ਉਹ ਕਿਸੇ ਵੀ ਇੰਟਰਵਿਊ ਵਿੱਚ ਪਹਿਲੇ ਪੜਾਅ ਤੋਂ ਅੱਗੇ ਨਹੀਂ ਵਧ ਸਕਿਆ। 34 ਸਾਲਾ ਨੇ ਸ਼ੁਰੂਆਤ 'ਚ ਆਪਣੇ ਨਾਂ ਦੇ ਵਿਚਕਾਰ ਦਾ ਇਸਤੇਮਾਲ ਸ਼ੁਰੂਆਤ 'ਚ ਕਰਨਾ ਸ਼ੁਰੂ ਕਰ ਦਿੱਤਾ।


ਲੋਕ ਨਾਂਅ ਦਾ ਕਰਦੇ ਗਲਤ ਉਚਾਰਨ


ਗੈਰਿਕ ਨੇ ਪਿਛਲੇ ਸਾਲ ਅਜਿਹਾ ਕੀਤਾ ਸੀ ਪਰ ਟਰਾਂਸਪੋਰਟ ਫਾਰ ਵੇਲਜ਼ ਵਿਖੇ ਨੌਕਰੀ ਮਿਲਣ ਤੋਂ ਬਾਅਦ ਆਪਣੇ ਸਹੀ ਨਾਂਅ 'ਤੇ ਵਾਪਸ ਆ ਗਿਆ। ਉਹ ਕਹਿੰਦਾ ਹੈ ਕਿ ਅਜਿਹਾ ਮਹਿਸੂਸ ਹੋਇਆ ਕਿ ਉਹ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਲੁਕਾ ਰਿਹਾ ਹੈ। ਦੱਸ ਦੇਈਏ ਕਿ ਗੈਰਿਕ ਦੇ ਮੁਤਾਬਕ ਉਹ 22 ਸਾਲ ਤੱਕ ਬ੍ਰਿਟੇਨ ਵਿੱਚ ਰਹੇ ਪਰ ਉੱਥੇ ਦੇ ਲੋਕ ਹਮੇਸ਼ਾ ਨਾਂਅ ਦਾ ਗਲਤ ਉਚਾਰਨ ਕਰਦੇ ਸੀ।



ਇਹ ਵੀ ਪੜ੍ਹੋ: Coronavirus Update in India: ਭਾਰਤ 'ਚ ਪਿਛਲੇ 24 ਘੰਟਿਆਂ 'ਚ 50,407 ਨਵੇਂ ਕੋਰੋਨਾ ਕੇਸ ਅਤੇ 804 ਮੌਤਾਂ ਹੋਈਆਂ ਦਰਜ, ਪੌਜ਼ੇਟੀਵਿਟੀ ਰੇਟ 3.48 ਪ੍ਰਤੀਸ਼ਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904