Viral Video: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਦਿੱਗਜ ਖਿਡਾਰੀ ਕਪਿਲ ਦੇਵ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਕਪਿਲ ਦੇਵ ਕਾਫੀ ਪਰੇਸ਼ਾਨੀ 'ਚ ਨਜ਼ਰ ਆ ਰਹੇ ਹਨ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਕਪਿਲ ਦੇਵ ਨੂੰ ਫੜ ਕੇ ਲੈ ਜਾ ਰਹੇ ਹਨ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਲੋਕ ਕਪਿਲ ਦੇਵ ਦਾ ਹਾਲ-ਚਾਲ ਪੁੱਛ ਰਹੇ ਹਨ। ਕਪਿਲ ਦੇਵ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।


ਦਰਅਸਲ, ਇਸ ਵੀਡੀਓ ਨੂੰ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਗੌਤਮ ਗੰਭੀਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸ਼ੇਅਰ ਕੀਤਾ ਹੈ। ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ, "ਕੀ ਕਿਸੇ ਹੋਰ ਨੂੰ ਇਹ ਕਲਿੱਪ ਮਿਲਿਆ ਹੈ? ਉਮੀਦ ਹੈ ਕਿ ਇਹ ਅਸਲੀ ਨਹੀਂ ਹੈ ਅਤੇ ਕਪਿਲ ਜੀ ਬਿਲਕੁਲ ਠੀਕ ਹਨ।"



ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਪਿਲ ਦੇਵ ਦੇ ਹੱਥ ਪਿੱਠ ਪਿੱਛੇ ਰੱਸੀ ਨਾਲ ਬੰਨ੍ਹੇ ਹੋਏ ਹਨ ਅਤੇ ਦੋ ਲੋਕ ਉਨ੍ਹਾਂ ਨੂੰ ਘਸੀਟ ਰਹੇ ਹਨ। ਉਸ ਦੇ ਮੂੰਹ 'ਤੇ ਵੀ ਕੱਪੜਾ ਬੰਨ੍ਹਿਆ ਹੋਇਆ ਹੈ। ਲੱਗਦਾ ਹੈ ਕਿ ਕਪਿਲ ਦੇਵ ਨੂੰ ਇਹ ਲੋਕ ਕਿਡਨੈਪ ਕਰ ਰਹੇ ਹਨ। ਕਪਿਲ ਦੇਵ ਨੂੰ ਲੈ ਕੇ ਜਾ ਰਹੇ ਇਹ ਦੋ ਲੋਕ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦੇ ਵੀ ਨਜ਼ਰ ਆਏ। ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ। ਐਕਸ (ਪਹਿਲਾਂ ਟਵਿੱਟਰ) 'ਤੇ ਸ਼ੇਅਰ ਕੀਤੀ ਗਈ ਗੌਤਮ ਗੰਭੀਰ ਦੀ ਵੀਡੀਓ ਨੂੰ 50 ਲੱਖ ਲੋਕ ਦੇਖ ਚੁੱਕੇ ਹਨ।


ਇਹ ਵੀ ਪੜ੍ਹੋ: Common Salt vs Rock Salt: ਆਮ ਨਮਕ ਜਾਂ ਸੇਂਧਾ ਨਮਕ, ਭੋਜਨ ਵਿੱਚ ਕਿਹੜਾ ਲੂਣ ਵਰਤਣਾ ਚਾਹੀਦਾ ! ਜਾਣੋ ਕਿਹੜਾ ਜ਼ਿਆਦਾ ਫਾਇਦੇਮੰਦ


ਹੁਣ ਇਸ ਵੀਡੀਓ ਦੇ ਵਾਇਰਲ ਹੋਣ ਨੂੰ ਲੈ ਕੇ ਲੋਕ ਆਪਣੇ-ਆਪਣੇ ਅੰਦਾਜ਼ੇ ਲਗਾ ਰਹੇ ਹਨ। ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਕਪਿਲ ਪਾਜੀ ਨੂੰ ਅਗਵਾ ਕਰ ਲਿਆ ਗਿਆ ਹੈ, ਜਦਕਿ ਕੁਝ ਲੋਕ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਰ ਕਰ ਰਹੇ ਹਨ। ਹਾਲਾਂਕਿ ਕਪਿਲ ਦੇਵ ਦੇ ਕੰਮ ਦੀ ਨਿਗਰਾਨੀ ਕਰਨ ਵਾਲੀ ਟੀਮ ਨੇ ਦੱਸਿਆ ਹੈ ਕਿ ਇਹ ਇੱਕ ਇਸ਼ਤਿਹਾਰ ਦੌਰਾਨ ਸ਼ੂਟ ਕੀਤਾ ਗਿਆ ਵੀਡੀਓ ਹੈ। ਕਪਿਲ ਜੀ ਬਿਲਕੁਲ ਸੁਰੱਖਿਅਤ ਹਨ।


ਇਹ ਵੀ ਪੜ੍ਹੋ: sugarcane juice :ਗਰਮੀਆਂ ਵਿੱਚ ਮਿਲਣ ਵਾਲੇ ਗੰਨੇ ਦਾ ਰਸ ਦੇ ਇਹ ਹਨ ਗਜ਼ਬ ਦੇ ਫਾਇਦੇ