ਕੋਲਕਾਤਾ: ਬੰਗਾਲ ਦੇ ਹੁਗਲੀ ਜ਼ਿਲ੍ਹੇ ਦੇ ਕਿਸਾਨ ਨੇ ਕਿਸਮਤ ਬਦਲਣ ਦਾ ਅਨੌਖਾ ਤਰੀਕਾ ਅਪਣਾਇਆ। ਉਸ ਨੇ ਸੋਚਿਆ ਕਿ ਉਸ ਨੂੰ ਦੁਧਾਰੂ ਗਾਂ ਦੀ ਬਜਾਏ ਸੋਨਾ ਮਿਲੇਗਾ ਜੋ ਉਸ ਦੀ ਬੰਦ ਕਿਸਮਤ ਦੇ ਦਰਵਾਜ਼ੇ ਖੋਲ੍ਹ ਦੇਵੇਗਾ। ਉਸ ਨੂੰ ਗੋਲਡ ਲੋਨ ਦੇ ਦਫਤਰ ਤੋਂ ਬਾਹਰ ਕੱਢ ਦਿੱਤਾ ਗਿਆ ਤਾਂ ਉਸ ਦੀਆਂ ਉਮੀਦਾਂ ਟੁੱਟ ਗਈਆਂ।

ਸੁਸ਼ਾਂਤ ਮੰਡਲ ਆਪਣੀ ਗਾਂ ਤੇ ਵੱਛੇ ਨਾਲ ਕਰਜ਼ਾ ਲੈਣ ਲਈ ਮਨੱਪੁਰਮ ਗੋਲਡ ਲੋਨ ਦਫਤਰ ਪਹੁੰਚੇ। ਜਿੱਥੇ ਉਸ ਨੂੰ ਉਮੀਦ ਸੀ ਕਿ ਕਰਮਚਾਰੀ ਉਸ ਦੀ ਦੁਧਾਰੂ ਗਾਂ ਦੀ ਬਜਾਏ ਸੋਨਾ ਦੇਣਗੇ। ਕਰਮਚਾਰੀਆਂ ਨੇ ਉਸ ਨੂੰ ਸੋਨਾ ਦੇਣ ਦੀ ਬਜਾਏ ਉਸ ਨੂੰ ਸ਼ਰਾਰਤੀ ਅਣਸਰ ਸਮਝ ਭਜਾ ਦਿੱਤਾ।

ਅਸਲ 'ਚ ਬੰਗਾਲ ਭਾਜਪਾ ਦੇ ਸੂਬਾ ਪ੍ਰਧਾਨ ਦਿਲੀਪ ਘੋਸ਼ ਨੇ ਹਾਲ ਹੀ 'ਚ ਦਾਅਵਾ ਕੀਤਾ ਸੀ ਕਿ ਭਾਰਤੀ ਗਾਵਾਂ ਦੇ ਦੁੱਧ 'ਚ ਸੋਨਾ ਹੈ। ਘੋਸ਼ ਦੇ ਇਸ ਬਿਆਨ ਨੇ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰੀਆਂ ਸੀ। ਜਦੋਂ ਮੰਡਲ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਸੋਨੇ 'ਤੇ ਕਰਜ਼ਾ ਲੈਣ ਲਈ ਮਨੱਪੁਰਮ ਦੇ ਦਫ਼ਤਰ ਪਹੁੰਚ ਗਿਆ।

ਉਧਰ ਜਦੋਂ ਦਿਲੀਪ ਘੋਸ਼ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਉਸਨੇ ਦੱਸਿਆ ਕਿ ਕਿਸਾਨੀ ਨੂੰ ਗੁੰਮਰਾਹ ਕੀਤਾ ਗਿਆ ਹੈ। ਉਨ੍ਹਾਂ ਤ੍ਰਿਣਮੂਲ ਕਾਂਗਰਸ 'ਤੇ ਨਿਸ਼ਾਨਾ ਸਾਧਦਿਆ ਕਿਹਾ ਕਿ ਇਹ ਸਭ ਤ੍ਰਿਣਮੂਲ ਕਾਂਗਰਸ ਦੀ ਸਾਜਿਸ਼ ਹੈ।