ਕਦੋਂ ਰਾਜੇ ਤੋਂ ਰੰਕ ਅਤੇ ਰੰਕ ਤੋਂ ਰਾਜਾ ਬਣਾ ਦੇਵੇ  ਕਿਸਮਤ 'ਤੇ ਭਰੋਸਾ ਨਹੀਂ ਹੁੰਦਾ। ਕੁਝ ਅਜਿਹਾ ਹੀ ਇਸ ਵਿਅਕਤੀ ਨਾਲ ਹੋਇਆ ਜੋ ਲੋਕਾਂ ਦੇ ਘਰਾਂ 'ਚ ਪਲੱਸਤਰ ਕਰ ਕੇ ਆਪਣੀ ਜ਼ਿੰਦਗੀ ਗੁਜਾਰ ਰਿਹਾ ਸੀ।


ਇਹ ਮਾਮਲਾ ਜੌਨ ਸਟੈਮਬ੍ਰਿਜ ਨਾਂ ਦੇ 51 ਸਾਲਾ ਵਿਅਕਤੀ ਦਾ ਹੈ ਜਿਸਦੀ ਜ਼ਿੰਦਗੀ ਦੇ 50 ਸਾਲ ਲੋਕਾਂ ਦੇ ਘਰਾਂ ਨੂੰ ਪਲੱਸਤਰ ਕਰਨ ਦਾ ਕੰਮ ਚ ਲੰਘ ਗਏ ਸੀ। ਉਸ ਕੋਲ ਰਹਿਣ ਲਈ ਘਰ ਵੀ ਨਹੀਂ ਸੀ ਅਤੇ ਉਹ ਵੈਨ ਵਿੱਚ ਰਹਿੰਦਾ ਸੀ। ਇਕ ਦਿਨ ਉਹ ਵੈਨ ਵਿਚ ਬੈਠ ਕੇ ਕੌਫੀ ਪੀ ਰਿਹਾ ਸੀ, ਪਰ ਉਸ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਕੁਝ ਹੀ ਮਿੰਟਾਂ ਵਿਚ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਜੋਵੇਗੀ।


ਜਾਣਕਾਰੀ ਦਿੰਦਿਆਂ ਜੌਨ ਨੇ ਦੱਸਿਆ ਕਿ ਉਹ ਆਪਣਾ ਦਿਨ ਦਾ ਕੰਮ ਖਤਮ ਕਰਕੇ ਵੈਨ ਵਿੱਚ ਬੈਠ ਕੇ ਕੌਫੀ ਪੀ ਰਿਹਾ ਸੀ। ਇਸ ਦੌਰਾਨ ਉਸ ਦੀ ਨਜ਼ਰ ਕਾਰ ਦੇ ਵਿਜ਼ਰ ਦੇ ਪਿੱਛੇ ਰੱਖੀ ਟਿਕਟ 'ਤੇ ਪਈ। ਕਿਉਂਕਿ ਇਹ ਦੁਕਾਨ ਦੇ ਨੇੜੇ ਸੀ, ਉਸਨੇ ਇਸ ਦੀ ਜਾਂਚ ਕਰਨ ਬਾਰੇ ਸੋਚਿਆ। ਜਦੋਂ ਸਟੋਰ ਅਸਿਸਟੈਂਟ ਨੇ ਇਸ ਨੂੰ ਮਸ਼ੀਨ ਵਿਚ ਪਾਇਆ ਤਾਂ ਇਕ ਅਜੀਬ ਜਿਹੀ ਆਵਾਜ਼ ਆਈ, ਜੋ ਉਸ ਨੇ ਪਹਿਲਾਂ ਨਹੀਂ ਸੁਣੀ ਸੀ। ਫਿਰ ਸਹਾਇਕ ਨੇ ਉਸ ਨੂੰ ਟਿਕਟ ਨੰਬਰ 'ਤੇ ਕਾਲ ਕਰਨ ਲਈ ਕਿਹਾ ਕਿਉਂਕਿ ਇਹ ਜੇਤੂ ਟਿਕਟ ਸੀ। ਉਦੋਂ ਵੀ ਜੌਨ ਨੂੰ ਲੱਗਾ ਕਿ 1-2 ਲੱਖ ਦਾ ਇਨਾਮ ਹੋਵੇਗਾ ਪਰ ਜਦੋਂ ਉਸ ਨੇ ਸੁਣਿਆ ਕਿ ਉਸ ਨੂੰ ਬਹੁਤ  ਵੱਡਾ ਇਨਾਮ ਮਿਲਿਆ ਹੈ ਤਾਂ ਉਸ ਦੀਆਂ ਅੱਖਾਂ 'ਚ ਹੰਝੂ ਆ ਗਏ।



ਇਸਤੋਂ ਇਲਾਵਾ ਜੌਨ ਨੂੰ ਜੋ ਟਿਕਟ ਮਿਲੀ ਹੈ, ਉਸ ਦੇ ਜ਼ਰੀਏ ਉਸ ਨੂੰ ਅਗਲੇ 30 ਸਾਲਾਂ ਤੱਕ ਹਰ ਮਹੀਨੇ 10 ਲੱਖ ਦੀ ਰਕਮ ਮਿਲੇਗੀ, ਉਹ ਵੀ ਟੈਕਸ ਮੁਕਤ। ਉਸ ਨੂੰ ਯਕੀਨ ਨਹੀਂ ਆਇਆ ਕਿ ਹੁਣ ਇਹ ਕੰਮ ਕਰਨ ਦੀ ਲੋੜ ਨਹੀਂ ਹੈ, ਜਦੋਂ ਕਿ ਉਸ ਦਾ ਪਰਿਵਾਰ ਵੀ ਖ਼ੁਸ਼ੀ-ਖ਼ੁਸ਼ੀ ਰਹਿ ਸਕੇਗਾ। ਕਿਉਂਕਿ ਜੌਨ ਨੂੰ ਇਹ ਰਕਮ 81 ਸਾਲ ਦੀ ਉਮਰ ਤੱਕ ਹਰ ਮਹੀਨੇ ਮਿਲਣੀ ਹੈ।



ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ


Iphone ਲਈ ਕਲਿਕ ਕਰੋ