Viral Video: ਜੈਪੁਰ ਦੇ ਇੱਕ ਹੋਟਲ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਕਮਰੇ ਵਿੱਚ ਚੀਤਾ ਵੜ ਗਿਆ। ਇਹ ਘਟਨਾ 18 ਜਨਵਰੀ ਦੀ ਦੱਸੀ ਜਾ ਰਹੀ ਹੈ। ਚੀਤੇ ਨੂੰ ਦੇਖ ਕੇ ਹੋਟਲ 'ਚ ਹੰਗਾਮਾ ਮਚ ਗਿਆ। ਹੋਟਲ ਪ੍ਰਬੰਧਕਾਂ ਨੇ ਇਸ ਦੀ ਸੂਚਨਾ ਜੰਗਲਾਤ ਵਿਭਾਗ ਨੂੰ ਦਿੱਤੀ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਹੋਟਲ ਪ੍ਰਬੰਧਕਾਂ ਨੇ ਚੀਤੇ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ। ਇੱਕ ਕਮਰੇ ਵਿੱਚ ਚੀਤੇ ਦੀ ਸ਼ਰਾਰਤ ਕਰਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਆਦਮਖੋਰ ਦੀਆਂ ਕਰਤੂਤਾਂ ਦੇਖ ਕੇ ਤੁਹਾਡੇ ਵੀ ਰੌਂਗਟੇ ਖੱੜ੍ਹੇ ਹੋ ਜਾਣਗੇ।

Continues below advertisement


ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ sachkadwahai ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਹੋਟਲ ਦੇ ਕਮਰੇ 'ਚ ਬੰਦ ਚੀਤੇ ਨੇ ਕਮਰੇ 'ਚ ਹਲਚਲ ਮਚਾ ਦਿੱਤੀ ਹੈ। ਤੇਂਦੁਏ ਨੇ ਕਮਰੇ ਵਿੱਚ ਸਾਮਾਨ ਇਧਰ-ਉਧਰ ਖਿਲਾਰ ਦਿੱਤਾ ਹੈ ਅਤੇ ਇਸ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਉਹ ਸ਼ਿਕਾਰ ਦੀ ਤਲਾਸ਼ ਕਰ ਰਿਹਾ ਹੋਵੇ। ਕੁਝ ਲੋਕ ਖਿੜਕੀ ਦੇ ਬਾਹਰੋਂ ਚੀਤੇ ਦੀ ਵੀਡੀਓ ਬਣਾ ਰਹੇ ਹਨ, ਜਿਵੇਂ ਹੀ ਚੀਤੇ ਨੂੰ ਪਤਾ ਲੱਗਾ ਕਿ ਬਾਹਰ ਇਨਸਾਨ ਖੜ੍ਹੇ ਹਨ ਤਾਂ ਉਹ ਜ਼ੋਰਦਾਰ ਛਾਲ ਮਾਰ ਕੇ ਉਸ ਵੱਲ ਨੂੰ ਛਾਲਾਂ ਮਾਰਦਾ ਹੈ, ਹਾਲਾਂਕਿ ਕਮਰਾ ਬੰਦ ਸੀ ਅਤੇ ਜਲਦੀ ਸਮਝ ਜਾਂਦਾ ਹੈ ਕਿ ਉਹ ਸ਼ਿਕਾਰ ਨਹੀਂ ਕਰ ਸਕਦਾ।



ਮੀਡੀਆ ਰਿਪੋਰਟਾਂ ਮੁਤਾਬਕ ਵੀਰਵਾਰ 18 ਜਨਵਰੀ ਨੂੰ ਸਵੇਰੇ ਕਰੀਬ 9.40 ਵਜੇ ਇੱਕ ਚੀਤਾ ਹੋਟਲ 'ਚ ਦਾਖਲ ਹੋਇਆ। ਹੋਟਲ ਸਟਾਫ ਨੇ ਉੱਥੇ ਮੌਜੂਦ ਮਹਿਮਾਨਾਂ ਨੂੰ ਬਾਹਰ ਕੱਢਿਆ ਅਤੇ ਜੰਗਲਾਤ ਅਧਿਕਾਰੀਆਂ ਨੂੰ ਬੁਲਾਇਆ। ਚੀਤਾ ਇੱਕ ਕਮਰੇ ਵਿੱਚ ਬੰਦ ਸੀ। ਇੰਸਟਾਗ੍ਰਾਮ 'ਤੇ ਇਸ ਵੀਡੀਓ ਨੂੰ 1.5 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ ਕੁਮੈਂਟ ਕਰਕੇ ਹੈਰਾਨੀ ਪ੍ਰਗਟ ਕਰ ਰਹੇ ਹਨ।


ਇਹ ਵੀ ਪੜ੍ਹੋ: Viral News: ਸੈਰ-ਸਪਾਟਾ ਸਥਾਨ ਇਹ ਰੇਲਵੇ ਸਟੇਸ਼ਨ, ਦੇਖਣ ਲਈ ਦੂਰ-ਦੂਰ ਤੋਂ ਆਉਂਦੇ ਨੇ ਲੋਕ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Viral News: ਦੁਨੀਆ ਦਾ ਸਭ ਤੋਂ ਅਨੋਖਾ ਕੈਮਰਾ, ਫੋਟੋ ਖਿੱਚਣ 'ਚ ਲੱਗ ਜਾਵੇਗਾ 1000 ਸਾਲ!