ਲਾਸ ਏਂਜਲਸ-ਨਿਊਯਾਰਕ ਏਅਰਲਾਈਨਜ਼ ਦੀ ਇਕ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ। ਦਰਅਸਲ, ਇਕ ਔਰਤ ਦੇ ਸਿਰ ਵਿੱਚ ਕਥਿਤ ਤੌਰ ਉਤੇ ਜੂੰਆਂ ਮਿਲਣ ਤੋਂ ਬਾਅਦ ਇਕ ਫਲਾਈਟ ਨੂੰ ਫੀਨਿਕਸ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਈਥਨ ਜੂਡੇਲਸਨ ਨਾਮ ਦੇ ਇੱਕ ਯਾਤਰੀ ਨੇ UpTicketTalk ਵਿੱਚ ਆਪਣਾ ਅਨੁਭਵ ਸਾਂਝਾ ਕੀਤਾ।
ਉਨ੍ਹਾਂ ਦੱਸਿਆ ਕਿ ਜਹਾਜ਼ 'ਚ ਮੌਜੂਦ ਚਾਲਕ ਦਲ ਦੇ ਮੈਂਬਰਾਂ ਨੇ ਡਾਇਵਰਸ਼ਨ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ, ਜਿਸ ਕਾਰਨ ਯਾਤਰੀ ਕਾਫੀ ਹੈਰਾਨ ਹੋਏ। ਲੋਕਾਂ ਮੁਤਾਬਕ ਇਹ ਘਟਨਾ ਜੂਨ ਮਹੀਨੇ ਦੀ ਹੈ।
ਵੀਡੀਓ ਵਿਚ ਈਥਨ ਜੂਡੇਲਸਨ ਨੇ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਕਿਹਾ, "ਮੈਂ ਆਲੇ-ਦੁਆਲੇ ਦੇਖਿਆ, ਕੋਈ ਵੀ ਗਰਾਊਂਡ ਉਤੇ ਨਹੀਂ ਸੀ ਅਤੇ ਕੋਈ ਵੀ ਘਬਰਾਇਆ ਨਹੀਂ ਸੀ। ਮੈਂ ਸੋਚਿਆ, ਇਹ ਇੰਨਾ ਡਰਾਉਣਾ ਨਹੀਂ। ਅਸੀਂ ਜਹਾਜ਼ ਤੋਂ ਬਾਹਰ ਨਿਕਲੇ। ਜਿਵੇਂ ਹੀ ਅਸੀਂ ਉਤਰੇ ਇੱਕ ਔਰਤ ਅਚਾਨਕ ਸਾਡੇ ਸਾਹਮਣੇ ਆ ਗਈ।" ਜੂਡੇਲਸਨ ਨੇ ਹੋਰ ਯਾਤਰੀਆਂ ਤੋਂ ਸੁਣਿਆ ਕਿ ਕੁਝ ਲੋਕਾਂ ਨੇ ਔਰਤ ਦੇ ਸਿਰ 'ਤੇ ਜੂੰਆਂ ਨੂੰ ਰੇਂਗਦੇ ਦੇਖਿਆ। ਉਸ ਨੇ ਇਸ ਬਾਰੇ ਫਲਾਈਟ ਅਟੈਂਡੈਂਟ ਨੂੰ ਸੂਚਿਤ ਕੀਤਾ।
ਜੁਡੇਲਸਨ ਨੇ ਟਿੱਕਟੋਕ ਵੀਡੀਓ ਵਿੱਚ ਕਿਹਾ, "ਦੋ ਕੁੜੀਆਂ ਨੇ ਔਰਤ ਦੇ ਸਿਰ 'ਤੇ ਜੂਆਂ ਘੁੰਮਣ ਦੀ ਰਿਪੋਰਟ ਕੀਤੀ। ਉਤਰਨ ਤੋਂ ਬਾਅਦ ਯਾਤਰੀਆਂ ਨੂੰ 12 ਘੰਟੇ ਦੀ ਦੇਰੀ ਬਾਰੇ ਸੂਚਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਹੋਟਲ ਵਾਊਚਰ ਵੀ ਦਿੱਤੇ ਗਏ।" ਉਸ ਨੇ ਅੱਗੇ ਕਿਹਾ, "ਜਿਵੇਂ ਹੀ ਅਸੀਂ ਫੀਨਿਕਸ ਵਿੱਚ ਉਤਰੇ, ਸਾਨੂੰ ਇੱਕ ਹੋਟਲ ਵਾਊਚਰ ਦੇ ਨਾਲ ਇਕ ਈਮੇਲ ਮਿਲੀ।"
ਹਾਲਾਂਕਿ, ਅਮਰੀਕਨ ਏਅਰਲਾਈਨਜ਼ ਨੇ ਬਾਅਦ ਵਿੱਚ ਇੱਕ ਬਿਆਨ ਜਾਰੀ ਕੀਤਾ, ਜਿਸ ਵਿੱਚ ਸਪੱਸ਼ਟ ਕੀਤਾ ਗਿਆ ਕਿ ਇੱਕ ਮੈਡੀਕਲ ਐਮਰਜੈਂਸੀ ਕਾਰਨ ਫਲਾਈਟ ਨੂੰ ਮੋੜਿਆ ਗਿਆ ਸੀ। ਬਾਅਦ ਵਿਚ ਸਾਰੇ ਯਾਤਰੀਆਂ ਨੂੰ ਲਾਸ ਏਂਜਲਸ ਲਿਜਾਇਆ ਗਿਆ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।