Parasitic worm found in woman brain: ਆਸਟ੍ਰੇਲੀਆ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਔਰਤ ਦੇ ਦਿਮਾਗ 'ਚ ਜ਼ਿੰਦਾ ਕੀੜਾ ਪਾਇਆ ਗਿਆ ਹੈ। ਇਹ ਮਨੁੱਖਾਂ ਵਿੱਚ ਇਸ ਤਰ੍ਹਾਂ ਦੇ ਸੰਕਰਮਣ ਦਾ ਪਹਿਲਾ ਮਾਮਲਾ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਡਾਕਟਰ ਵੀ ਹੈਰਾਨ ਹਨ।
'ਦ ਗਾਰਡੀਅਨ' ਦੀ ਰਿਪੋਰਟ ਮੁਤਾਬਕ ਦੱਖਣੀ-ਪੂਰਬੀ ਨਿਊ ਸਾਊਥ ਵੇਲਜ਼ ਦੀ ਇੱਕ 64 ਸਾਲਾ ਔਰਤ ਨੂੰ ਪੇਟ ਵਿੱਚ ਦਰਦ ਤੇ ਦਸਤ, ਲਗਾਤਾਰ ਖੁਸ਼ਕ ਖੰਘ, ਬੁਖਾਰ ਤੇ ਰਾਤ ਨੂੰ ਪਸੀਨਾ ਆਉਣਾ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਜਨਵਰੀ 2021 ਦੇ ਅੰਤ 'ਚ ਉਨ੍ਹਾਂ ਨੂੰ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
2022 ਵਿਚ ਔਰਤ ਵਿੱਚ ਡਿਪਰੈਸ਼ਨ ਤੇ ਐਮਨੇਸ਼ੀਆ ਦੇ ਲੱਛਣ ਵੀ ਦਿਖਾਈ ਦੇਣ ਲੱਗੇ, ਜਿਸ ਕਾਰਨ ਉਸ ਨੂੰ ਕੈਨਬਰਾ ਹਸਪਤਾਲ ਵਿੱਚ ਰੈਫਰ ਕੀਤਾ ਗਿਆ। ਡਾਕਟਰਾਂ ਨੇ ਔਰਤ ਦੇ ਦਿਮਾਗ ਦਾ ਐਮਆਰਆਈ ਸਕੈਨ ਕੀਤਾ ਜਿਸ ਵਿੱਚ ਇਹ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ। ਰਿਪੋਰਟ ਮੁਤਾਬਕ ਔਰਤ ਦਾ ਇਲਾਜ ਕਰ ਰਹੇ ਡਾਕਟਰ ਵੀ ਦਿਮਾਗ ਦੇ ਅੰਦਰ ਕੀੜੇ ਨੂੰ ਜ਼ਿੰਦਾ ਦੇਖ ਕੇ ਯਕੀਨ ਨਹੀਂ ਕਰ ਸਕੇ।
ਹਸਪਤਾਲ 'ਚ ਮੱਚਿਆ ਹੜਕੰਪ
ਰਿਪੋਰਟਾਂ ਅਨੁਸਾਰ, ਕੈਨਬਰਾ ਹਸਪਤਾਲ ਦੇ ਛੂਤ ਦੀਆਂ ਬਿਮਾਰੀਆਂ ਦੇ ਡਾਕਟਰ ਸੰਜੇ ਸੇਨਾਨਾਇਕ ਲਈ ਵਾਰਡ ਵਿੱਚ ਇਹ ਕਾਫ਼ੀ ਆਮ ਦਿਨ ਸੀ, ਪਰ ਜਦੋਂ ਇੱਕ ਨਿਊਰੋਸਰਜਨ ਸਹਿਯੋਗੀ ਨੇ ਉਸ ਨੂੰ ਚੀਜ਼ਾਂ ਦੱਸਣ ਲਈ ਬੁਲਾਇਆ ਤਾਂ ਸਭ ਦੇ ਹੋਸ਼ ਉੱਡ ਗਏ। ਦਰਅਸਲ, ਨਿਊਰੋਸਰਜਨ ਦੇ ਇੱਕ ਸਹਿਯੋਗੀ ਨੇ ਸੰਜੇ ਸੇਨਾਨਾਇਕੇ ਨੂੰ ਫ਼ੋਨ 'ਤੇ ਕਿਹਾ ਕਿ ਮੈਂ ਔਰਤ ਦੇ ਦਿਮਾਗ 'ਚ ਜੋ ਕੁਝ ਪਾਇਆ ਹੈ, ਤੁਸੀਂ ਉਸ 'ਤੇ ਯਕੀਨ ਨਹੀਂ ਕਰੋਗੇ। ਨਿਊਰੋਸਰਜਨ ਦੇ ਸਹਿਯੋਗੀ ਨੇ ਅੱਗੇ ਦੱਸਿਆ ਕਿ ਦਿਮਾਗ ਦੇ ਅੰਦਰ ਇੱਕ ਜ਼ਿੰਦਾ ਕੀੜਾ ਪਾਇਆ ਗਿਆ ਹੈ।
ਦਿਮਾਗ ਦੇ ਅੰਦਰ ਪਾਇਆ ਗਿਆ ਕੀੜਾ
ਰਿਪੋਰਟ ਅਨੁਸਾਰ, ਨਿਊਰੋਸਰਜਨ, ਡਾ: ਹਰੀ ਪ੍ਰਿਆ ਬਾਂਡੀ ਨੇ ਔਰਤ ਦੇ ਦਿਮਾਗ ਅੰਦਰ ਪਾਏ ਗਏ ਜ਼ਿੰਦਾ ਕੀੜੇ ਬਾਰੇ ਦੱਸਿਆ ਕਿ ਇਹ 3 ਇੰਚ ਲੰਬਾ, ਚਮਕਦਾਰ ਲਾਲ ਰੰਗ ਦਾ ਪੈਰਾਸਾਈਟ ਰਾਉਂਡਵਾਰਮ ਸੀ। ਇਹ ਔਰਤ ਦੇ ਦਿਮਾਗ ਵਿੱਚ ਘੁੰਮ ਰਿਹਾ ਸੀ। ਰਿਪੋਰਟ ਮੁਤਾਬਕ ਨਿਊਰੋਸਰਜਨ ਨੇ ਕਿਹਾ ਕਿ ਇਸ ਦੀ ਖੋਜ ਇਸ ਲਈ ਵੀ ਹੈਰਾਨੀਜਨਕ ਹੈ ਕਿਉਂਕਿ ਇਹ ਇਨਸਾਨਾਂ 'ਚ ਨਹੀਂ, ਸਗੋਂ ਆਮ ਤੌਰ 'ਤੇ ਸੱਪਾਂ 'ਚ ਪਾਇਆ ਜਾਂਦਾ ਹੈ।
ਨਿਊਰੋਸਰਜਨ, ਡਾ. ਹਰੀਪ੍ਰਿਆ ਬਾਂਡੀ ਨੇ ਸੈਨਾਨਾਇਕ ਤੇ ਹਸਪਤਾਲ ਦੇ ਹੋਰ ਸਾਥੀਆਂ ਨੂੰ ਬੁਲਾਇਆ ਕਿਉਂਕਿ ਉਹ ਇਸ ਬਾਰੇ ਸਲਾਹ ਚਾਹੁੰਦੀ ਸੀ ਕਿ ਹੁਣ ਕੀ ਕਰਨਾ ਹੈ। ਸੈਨਾਨਾਇਕੇ ਨੇ ਅੱਗੇ ਦੱਸਿਆ ਕਿ ਸਾਡੇ ਸਾਰਿਆਂ ਲਈ ਇਸ ਖਬਰ 'ਤੇ ਵਿਸ਼ਵਾਸ ਕਰਨਾ ਮੁਸ਼ਕਲ ਸੀ ਹਾਲਾਂਕਿ ਇਹ ਸਭ ਸਾਡੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ ਸੀ। ਉਸ ਨੇ ਕਿਹਾ ਕਿ ਕੈਨਬਰਾ ਇੱਕ ਛੋਟੀ ਜਿਹੀ ਜਗ੍ਹਾ ਹੈ, ਇਸ ਲਈ ਅਸੀਂ ਜ਼ਿੰਦੇ ਕੀੜੇ ਸਿੱਧੇ ਇੱਕ CSIRO ਵਿਗਿਆਨੀ ਦੀ ਲੈਬ ਵਿੱਚ ਭੇਜੇ ਜੋ ਪੈਰਾਸਾਈਟ ਸਬੰਧੀ ਬਹੁਤ ਤਜਰਬੇਕਾਰ ਹਨ। ਇਸ ਤੋਂ ਬਾਅਦ ਪ੍ਰਯੋਗਸ਼ਾਲਾ ਵਿੱਚ ਪੁਸ਼ਟੀ ਕੀਤੀ ਗਈ ਕਿ ਇਹ ਓਫੀਡਾਸਕਰਿਸ ਰੋਬਰਸੀ ਹੈ।
ਇਹ ਕੀੜਾ ਸੱਪਾਂ ਵਿੱਚ ਪਾਇਆ ਜਾਂਦਾ
ਡਾਕਟਰ ਅਜੇ ਵੀ ਇਹ ਭੇਤ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸੱਪਾਂ ਵਿੱਚ ਪਾਇਆ ਗਿਆ ਕੀੜਾ ਔਰਤ ਦੇ ਸਰੀਰ ਵਿੱਚ ਕਿਵੇਂ ਪਹੁੰਚਿਆ। ਹਾਲਾਂਕਿ, ਕੁਝ ਡਾਕਟਰਾਂ ਦਾ ਮੰਨਣਾ ਹੈ ਕਿ ਪਾਲਕ ਵਰਗੀ ਕਿਸੇ ਖਾਣ ਵਾਲੀ ਚੀਜ਼ 'ਤੇ ਕੀੜਿਆਂ ਦੇ ਅੰਡੇ ਆ ਸਕਦੇ ਹਨ, ਜਿਸ ਨੂੰ ਔਰਤ ਨੇ ਖਾਧਾ ਹੋਵੇਗਾ। ਔਰਤ ਭੋਜਨ ਲਈ ਪਾਲਕ ਉਗਾਉਂਦੀ ਸੀ, ਇਸ ਲਈ ਮੰਨਿਆ ਜਾਂਦਾ ਹੈ ਕਿ ਇਸ 'ਤੇ ਕੀੜੇ ਦਾ ਆਂਡਾ ਮੌਜੂਦ ਹੋ ਸਕਦਾ ਹੈ।
ਇਹ ਵੀ ਪੜ੍ਹੋ: Viral News: ਪ੍ਰੇਮਿਕਾ ਨੇ ਇੰਨੀ ਜ਼ੋਰ ਨਾਲ ਕੀਤੀ Kiss ਕਿ ਬੋਲਾ ਹੋ ਗਿਆ ਬੁਆਏਫ੍ਰੈਂਡ
ਕੈਨਬਰਾ ਹਸਪਤਾਲ ਦੇ ਕਲੀਨਿਕਲ ਮਾਈਕਰੋਬਾਇਓਲੋਜੀ ਦੀ ਡਾਇਰੈਕਟਰ ਤੇ ਏਐਨਯੂ ਮੈਡੀਕਲ ਸਕੂਲ ਦੇ ਐਸੋਸੀਏਟ ਪ੍ਰੋਫੈਸਰ ਕਰੀਨਾ ਕੈਨੇਡੀ ਨੇ ਕਿਹਾ ਕਿ ਰਿਪੋਰਟ ਦੇ ਅਨੁਸਾਰ, ਔਰਤ ਦੀ ਹਾਲਤ ਸਥਿਰ ਹੈ।
ਇਹ ਵੀ ਪੜ੍ਹੋ: Aditya-L1: ਸੂਰਜ 'ਤੇ ਪਹੁੰਚੇਗਾ ਭਾਰਤ? 15 ਕਰੋੜ ਕਿਲੋਮੀਟਰ ਦੂਰ, 5,500 ਡਿਗਰੀ ਤਾਪਮਾਨ, 13 ਲੱਖ ਧਰਤੀਆਂ ਖਾ ਜਾਏ...