ਨੇਤਾਵਾਂ ਨੇ ਲਗਾਇਆ ਪੁਰਾਣੇ ਨੋਟਾਂ ਦਾ ਲੋਨ ਮੇਲਾ
ਏਬੀਪੀ ਸਾਂਝਾ | 10 Nov 2016 10:10 AM (IST)
ਨਵੀਂ ਦਿੱਲੀ: 500 ਤੇ 1000 ਦੇ ਨੋਟ ਬੰਦ ਹੋਣ ਦੀ ਘੋਸ਼ਣਾ ਤੋਂ ਬਾਅਦ ਬੁੱਧਵਾਰ ਨੂੰ ਦੇਸ਼ ਭਰ ਵਿੱਚ ਅਫੜਾ ਤਫੜੀ ਦਾ ਮਾਹੌਲ ਦੇਖਣ ਨੂੰ ਮਿਲਿਆ। ਕਰਨਾਟਕਾ ਦੇ ਕੋਲਾਰ ਵਿੱਚ ਲੋਕਲ ਲੀਡਰ ਨੇ ਪੰਜ ਸੌ ਤੇ ਹਜ਼ਾਰ ਦੇ ਨੋਟ ਬੰਦ ਹੋਣ ਦੇ ਬਾਅਦ ਪਿੰਡ ਦੇ ਗ਼ਰੀਬ ਲੋਕਾਂ ਲਈ ਲਈ ਲੋਨ ਮੇਲਾ ਲਗਾਇਆ। ਉਨ੍ਹਾਂ ਨੇ ਹਰ ਵਿਅਕਤੀ ਨੂੰ ਤਿੰਨ-ਤਿੰਨ ਲੱਖ ਰੁਪਏ ਵੰਡੇ ਹਨ। ਮੀਡੀਆ ਮੁਤਾਬਿਕ ਲੋਕਾਂ ਨੂੰ ਇਹ ਨਵੇਂ ਨੋਟ ਦੇ ਰੂਪ ਵਿੱਚ ਵਾਪਸ ਕਰਨੇ ਹੋਣਗੇ।