Lottery Jackpot: ਬਹੁਤ ਸਾਰੇ ਲੋਕ ਰੱਬ ਅੱਗੇ ਅਰਦਾਸਾਂ ਕਰਦੇ ਰਹਿੰਦੇ ਹਨ ਕਿ ਇੱਕ ਵਾਰ ਕਿਸਮਤ ਮਿਹਰਬਾਨ ਹੋ ਜਾਵੇ ਤਾਂ ਜ਼ਿੰਦਗੀ ਖੁਸ਼ਹਾਲ ਹੋ ਜਾਵੇਗੀ, ਪਰ ਇਸ ਦੁਨੀਆ 'ਚ ਕੁਝ ਲੋਕ ਅਜਿਹੇ ਹਨ ਜਿਨ੍ਹਾਂ 'ਤੇ ਕਿਸਮਤ ਬਹੁਤ ਮਿਹਰਬਾਨ ਹੁੰਦੀ ਹੈ। ਇਸੇ ਲਈ ਲੋਕਾਂ ਦੀ ਜ਼ਿੰਦਗੀ ਗੁਜ਼ਰ ਜਾਂਦੀ ਹੈ ਕਰੋੜਾਂ ਰੁਪਏ ਕਮਾਉਣ 'ਚ। ਪਰ ਇਸ ਦੁਨੀਆ 'ਚ ਇਕ ਅਜਿਹੀ ਔਰਤ ਵੀ ਹੈ, ਜਿਸ ਨੇ ਇਕ ਵਾਰ ਨਹੀਂ ਸਗੋਂ 2 ਵਾਰ ਲਾਟਰੀ ਦਾ ਜੈਕਪਾਟ ਜਿੱਤਿਆ ਹੈ। ਜੀ ਹਾਂ, ਜਿੱਥੇ ਲੋਕ ਲਾਟਰੀ ਜਿੱਤਣ ਲਈ ਤਰਸਦੇ ਹਨ, ਉੱਥੇ ਹੀ ਇਹ ਔਰਤ 2 ਵਾਰ ਜੈਕਪਾਟ ਜਿੱਤ ਚੁੱਕੀ ਹੈ।


ਇੱਕ ਹੀ ਸਟੋਰ ਤੋਂ ਖਰੀਦੀਆਂ ਟਿਕਟਾਂ ਨਾਲ ਬਣੀ ਕਰੋੜਪਤੀ


ਅਮਰੀਕਾ ਦੀ ਇਹ ਔਰਤ ਸਾਊਥ ਕੈਰੋਲੀਨਾ (South Carolina) ਦੀ ਰਹਿਣ ਵਾਲੀ ਹੈ ਅਤੇ ਇਸ ਔਰਤ ਨੇ ਸਾਲ 2020 'ਚ 2,50,000 ਡਾਲਰ (1.90 ਕਰੋੜ ਰੁਪਏ) ਦੀ ਲਾਟਰੀ ਜਿੱਤੀ ਸੀ। ਔਰਤ ਨੇ 2 ਸਾਲ ਬਾਅਦ 2022 'ਚ ਦੁਬਾਰਾ ਲਾਟਰੀ ਟਿਕਟ ਖਰੀਦੀ ਅਤੇ 2,00,000 ਡਾਲਰ (1.50 ਕਰੋੜ ਰੁਪਏ) ਜਿੱਤੇ। ਕੋਲੰਬੀਆ ਸ਼ਹਿਰ ਦੇ ਸਪ੍ਰਿੰਗ ਵੈਲੀ ਕਨਵੀਨੈਂਸ ਸਟੋਰ ਤੋਂ ਪਿਛਲੇ ਹਫਤੇ ਸਕ੍ਰੈਚ-ਆਫ਼ ਟਿਕਟ ਖਰੀਦਣ ਵਾਲੀ ਔਰਤ ਨੇ ਸਭ ਤੋਂ ਵੱਡੀ ਲਾਟਰੀ ਜਿੱਤੀ, ਜਿਸ ਦੀ ਕੀਮਤ 2 ਲੱਖ ਡਾਲਰ ਮਤਲਬ ਭਾਰਤੀ ਕਰੰਸੀ 'ਚ 1.50 ਕਰੋੜ ਰੁਪਏ ਸੀ। ਔਰਤ ਨੇ ਸਾਲ 2020 'ਚ ਇਸੇ ਸਟੋਰ ਤੋਂ ਇੱਕ ਹੋਰ ਸਕ੍ਰੈਚ ਲਾਟਰੀ ਟਿਕਟ ਖਰੀਦੀ ਸੀ ਅਤੇ ਉਸ ਸਮੇਂ ਉਸ ਨੇ 2.50 ਲੱਖ ਦਾ ਜੈਕਪਾਟ ਜਿੱਤਿਆ ਸੀ, ਜੋ ਕਿ 1.90 ਕਰੋੜ ਭਾਰਤੀ ਰੁਪਏ ਦੇ ਬਰਾਬਰ ਹੈ।


ਜਿੱਤੇ ਪੈਸਿਆਂ ਨਾਲ ਘਰ ਖਰੀਦਣ ਦਾ ਪਲਾਨ


ਔਰਤ ਨੇ ਕਿਹਾ ਕਿ ਪਹਿਲੀ ਵਾਰ ਜੈਕਪਾਟ ਜਿੱਤਣ 'ਤੇ ਉਸ ਨੇ ਖੂਬ ਮਜ਼ੇ ਕੀਤੇ ਅਤੇ ਜ਼ਿੰਦਗੀ ਦੇ ਹਰ ਐਸ਼ੋ-ਆਰਾਮ ਦਾ ਆਨੰਦ ਲਿਆ। ਇਸ ਵਾਰ ਉਹ ਘਰ ਖਰੀਦਣ ਜਾ ਰਹੀ ਹੈ। ਉਂਜ ਇਹ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਦੀ ਕਿਸਮਤ ਇਸ ਤਰ੍ਹਾਂ ਬਦਲੀ ਹੋਵੇ। ਪਿਛਲੇ ਮਹੀਨੇ ਹੀ ਇਕ ਵਿਅਕਤੀ ਦੀ ਕਿਸਮਤ ਬਦਲ ਗਈ, ਜਦੋਂ ਉਹ ਕਰਿਆਨੇ ਦੀ ਦੁਕਾਨ 'ਤੇ ਸਾਮਾਨ ਲੈਣ ਗਿਆ ਅਤੇ ਉੱਥੇ ਲਾਟਰੀ ਦੀ ਟਿਕਟ ਖਰੀਦੀ, ਜਿਸ ਨਾਲ ਉਹ ਕਰੋੜਪਤੀ ਬਣ ਗਿਆ ਸੀ।