Mahindra Tractor : ਅੱਜ ਦੇ ਜ਼ਮਾਨੇ 'ਚ ਹਰ ਕੋਈ ਆਪਣੀ ਮਨ ਪਸੰਦ ਲਗਜ਼ਰੀ ਗੱਡੀ 'ਤੇ ਘੁੰਮਣਾ ਚਾਹੁੰਦਾ ਹੈ। ਕਈ ਅਜਿਹੇ ਲੋਕ ਹਨ ਜੋ ਮਸ਼ੀਨ ਤੇ ਵ੍ਹੀਕਲ ਬਣਾਉਣਾ ਪਸੰਦ ਕਰਦੇ ਹਨ। ਅਜਿਹਾ ਹੀ ਇਕ ਕਾਰਨਾਮਾ ਮੇਘਾਲਿਆ ਦੀ ਜੀਵਾਈ ਦੇ ਰਹਿਣ ਵਾਲੇ ਮੈਆ ਰਿੰਬਾਈ ਨੇ ਕੀਤਾ ਹੈ। ਇਸ ਸ਼ਖ਼ਸ ਨੇ ਮਹਿੰਦਰਾ ਦੇ ਟਰੈਕਟਰ ਨੂੰ ਮਹਿੰਦਰਾ ਥਾਰ ਐਸਯੂਵੀ ਦਾ ਲੁੱਕ ਦਿੱਤਾ ਹੈ। ਦੇਸ਼ ਦੇ ਮਸ਼ਹੂਰ ਉਗਯੋਗਪਤੀ ਤੇ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਆਪਣੇ ਟਵੀਟ ਅਕਾਊਂਟ ਤੋਂ ਇਹ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਕਿਸ ਪ੍ਰਕਾਰ ਮਹਿੰਦਰਾ ਟਰੈਕਟਰ ਨੂੰ ਮਹਿੰਦਰਾ ਥਾਰ ਵਰਗਾ ਲੁੱਕ ਦਿੱਤਾ ਗਿਆ ਹੈ। ਆਨੰਦ ਮਹਿੰਦਰਾ ਨੇ ਥਾਰ ਟਰੈਕਟਰ ਬਣਾਉਣ ਵਾਲੇ ਸ਼ਖ਼ਸ ਦੀ ਤਾਰੀਫ ਕੀਤੀ ਹੈ।
ਥਾਰ ਟਰੈਕਟਰ ਦਾ ਡਿਜ਼ਾਇਨ
ਥਾਰ ਵਰਗੇ ਦਿਖਣ ਵਾਲੇ ਟਰੈਕਟਰ ਦੇ ਡਿਜ਼ਾਇਨ ਦੀ ਗੱਲ ਕਰੀਏ ਤਾਂ ਇਸਦੇ ਪਿੱਛੇ ਵੱਡੇ ਵ੍ਹੀਲ ਤੇ ਅੱਗੇ ਛੋਟੇ ਫਰੰਟ ਵ੍ਹੀਲ ਦੇ ਕਾਰਨ ਇਕ ਵੱਖ ਦਿਖਣ ਵਾਲੀ ਥਾਰ ਵਰਗੇ ਹਨ। ਸ਼ਖਸ ਨੇ ਟਰੈਕਟਰ 'ਤੇ ਇਕ ਕੇਬਿਨ ਨੂੰ ਕਸਟਮਾਈਜ ਕੀਤਾ ਹੈ। ਵ੍ਹੀਕਲ 'ਚ ਇਕ ਕਸਟਮਾਈਜ਼ ਡੋਰ ਵੀ ਦਿੱਤਾ ਗਿਆ ਹੈ। ਕਸਟਮਾਈਜ਼ ਵ੍ਹੀਕਲ ਮਹਿੰਦਰਾ 275 ਡੀਆਈ ਟੀਯੂ ਟਰੈਕਟਰ (Mahindra 275 DI TU Tractor) 'ਤੇ ਬਣਾਇਆ ਗਿਆ ਹੈ। ਇਹ 39hp ਪਾਵਰ ਆਊਟਪੁੱਟ ਕਰਨ 'ਚ ਸੁਰੱਖਿਆ ਹੈ ਨਾਲ ਹੀ ਸਭ ਤੋਂ ਜ਼ਿਆਦਾ ਵਿਕਣ ਵਾਲੇ ਟਰੈਕਟਰਾਂ 'ਚੋਂ ਇਕ ਹੈ। ਇਹ ਖੇਤੀ ਤੇ ਢੁਆਈ ਦੋਵੇਂ ਕੰਮ ਲਈ ਯੂਜ਼ਫੁੱਲ ਹੈ।
ਇਸ 'ਚ ਫਰੰਟ ਵਿੰਡਸ਼ੀਲਡ ਅਤੇ ਡਰਾਈਵਰ ਸਾਈਡ ਅਤੇ ਫਰੰਟ ਪੈਸੰਜਰ ਸਾਈਡ ਵਿੰਡੋਜ਼ ਨੂੰ ਵੀ ਫਿੱਟ ਕੀਤਾ ਗਿਆ ਹੈ। ਥਾਰ ਦਾ ਅਗਲਾ ਹਿੱਸਾ ਬਿਲਕੁਲ ਟਰੈਕਟਰ ਵਰਗਾ ਲੱਗਦਾ ਹੈ। ਹਾਲਾਂਕਿ ਇਸ 'ਚ ਫਰੰਟ ਬੰਪਰ ਜੋੜਿਆ ਗਿਆ ਹੈ। ਇੱਕ ਫਰੰਟ ਵ੍ਹੀਲ ਕਵਰ ਅਤੇ ਸਾਈਡ ਟਰਨਿੰਗ ਇੰਡੀਕੇਟਰ ਵੀ ਹਨ। ਫੋਟੋ ਦੇਖ ਕੇ ਇਹ ਜਾਣਕਾਰੀ ਮਿਲੀ ਹੈ। ਪਰ, ਫੋਟੋ ਵਿੱਚ ਕਾਰ ਦਾ ਪਿਛਲਾ ਹਿੱਸਾ ਦਿਖਾਈ ਨਹੀਂ ਦੇ ਰਿਹਾ ਹੈ। ਜਿਸ ਕਾਰਨ ਇਸ ਦੇ ਪਿੱਛੇ ਕੀ ਕਲਾਕਾਰੀ ਕੀਤੀ ਗਈ ਹੈ, ਇਸ ਬਾਰੇ ਜਾਣਕਾਰੀ ਹਾਸਲ ਨਹੀਂ ਹੋ ਸਕੀ। ਇਹ ਸਪੱਸ਼ਟ ਨਹੀਂ ਹੈ ਕਿ ਟਰੈਕਟਰ ਵਿੱਚ ਕੋਈ ਮਕੈਨੀਕਲ ਬਦਲਾਅ ਕੀਤਾ ਗਿਆ ਹੈ ਜਾਂ ਨਹੀਂ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904