ਨਵੀਂ ਦਿੱਲੀ: ਅਕਸਰ ਅਸੀਂ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਕਿਸਮਤ ਬਦਲਣ 'ਚ ਦੇਰ ਨਹੀਂ ਲੱਗਦੀ। ਜਿਸ ਦੀ ਕਿਸਮਤ ਮਿਹਰਬਾਨ ਹੁੰਦੀ ਹੈ, ਉਸ ਦਾ ਜੀਵਨ ਬਣ ਜਾਂਦਾ ਹੈ। ਅਜਿਹਾ ਹੀ ਕੁਝ ਮਲੇਸ਼ੀਆ ਦੀ ਰਹਿਣ ਵਾਲੀ ਇੱਕ ਔਰਤ ਨਾਲ ਹੋਇਆ। ਉਸ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਕਿ ਉਸ ਦੀ ਕਿਸਮਤ ਇੰਝ ਬਦਲ ਜਾਵੇਗੀ।


ਸਮੁੰਦਰ ਕਿਨਾਰੇ ਗਈ ਮਲੇਸ਼ੀਅਨ ਔਰਤ ਦੀ ਕਿਸਮਤ ਉਸ ਸਮੇਂ ਬਦਲ ਗਈ ਜਦੋਂ ਉਹ ਮੱਛੀਆਂ ਫੜ ਰਹੀ ਸੀ। ਮੱਛੀਆਂ ਫੜਨ ਦੌਰਾਨ ਉਸ ਨੂੰ ਸਮੁੰਦਰ 'ਚ ਤੈਰਦੀ ਹੋਈ ਅਜਿਹੀ ਚੀਜ਼ ਮਿਲੀ, ਜਿਸ ਨਾਲ ਉਹ ਰਾਤੋ-ਰਾਤ ਕਰੋੜਪਤੀ ਬਣ ਗਈ।


ਹਾਸਲ ਜਾਣਕਾਰੀ ਮੁਤਾਬਕ ਮਲੇਸ਼ੀਆ ਦੀ ਰਹਿਣ ਵਾਲੀ ਐਡਾ ਜ਼ੁਰੀਨਾ ਲੌਂਗ ਹਰ ਰੋਜ਼ ਸਮੁੰਦਰ ਤੋਂ ਮੱਛੀਆਂ ਫੜਦੀ ਸੀ ਅਤੇ ਇਸ ਨੂੰ ਵੇਚ ਕੇ ਮਿਲੇ ਪੈਸਿਆਂ ਨਾਲ ਆਪਣਾ ਗੁਜ਼ਾਰਾ ਚਲਾ ਰਹੀ ਸੀ। ਐਡਾ ਦੀ ਕਿਸਮਤ ਉਦੋਂ ਖੁੱਲ੍ਹੀ ਜਦੋਂ ਉਹ ਹਾਲ ਹੀ ਵਿੱਚ ਪਰਿਵਾਰ ਨਾਲ ਮੱਛੀਆਂ ਫੜਨ ਗਈ ਸੀ।


ਉਸੇ ਦਿਨ ਅਚਾਨਕ ਉਸ ਨੇ ਸਮੁੰਦਰ ਵਿਚ ਕੂੜਾ ਦੇਖਿਆ। ਪਹਿਲਾਂ ਤਾਂ ਉਹ ਇਸ ਕੂੜੇ ਨੂੰ ਦੇਖ ਕੇ ਥੋੜ੍ਹਾ ਹੈਰਾਨ ਹੋਈ ਪਰ ਕੁਝ ਦੇਰ ਬਾਅਦ ਉਹ ਕੂੜਾ ਚੁੱਕ ਕੇ ਕਿਨਾਰੇ 'ਤੇ ਸੁੱਟਣ ਲੱਗੀ। ਪਰ ਇਹ ਕੋਈ ਆਮ ਕੂੜਾ ਨਹੀਂ ਸੀ। ਹਾਲਾਂਕਿ ਉਸ ਨੂੰ ਇਸ ਬਾਰੇ ਪਤਾ ਵੀ ਨਹੀਂ ਸੀ।


ਐਡਾ ਅਸਲ ਵਿੱਚ ਕੂੜੇ ਦੇ ਰੂਪ ਵਿੱਚ ਜਿਸ ਚੀਜ਼ ਬਾਰੇ ਸੋਚ ਰਹੀ ਸੀ ਉਹ ਵ੍ਹੇਲ ਦੀ ਉਲਟੀ ਸੀ। ਐਡਾ ਨੂੰ ਇਸ ਬਾਰੇ ਉਸ ਦੇ ਪਿਤਾ ਨੇ ਦੱਸਿਆ ਸੀ। ਉਸਦੇ ਪਿਤਾ ਨੇ ਵ੍ਹੇਲ ਦੀ ਉਲਟੀ ਬਾਰੇ ਸੁਣਿਆ ਸੀ, ਪਰ ਉਸਨੇ ਕਦੇ ਵੀ ਵ੍ਹੇਲ ਦੀ ਉਲਟੀ ਨਹੀਂ ਦੇਖੀ ਸੀ। ਇਹ ਤਾਂ ਹਰ ਕੋਈ ਜਾਣਦਾ ਹੈ ਕਿ ਬਾਜ਼ਾਰ ਵਿਚ ਵ੍ਹੇਲ ਮੱਛੀ ਦੀ ਉਲਟੀ ਦੀ ਕਾਫੀ ਮੰਗ ਹੁੰਦੀ ਹੈ, ਇਸ ਲਈ ਇਸ ਦੀ ਬਾਜ਼ਾਰ ਵਿਚ ਕੀਮਤ ਕਰੋੜਾਂ ਵਿਚ ਹੈ।


ਰਿਪੋਰਟ ਮੁਤਾਬਕ ਮਲੇਸ਼ੀਆ ਦੇ ਟੇਰੇਨਗਾਨੂ 'ਚ ਮੌਜੂਦ ਮੱਛੀ ਪਾਲਣ ਵਿਭਾਗ ਦੀ ਟੀਮ ਇਸ ਉਲਟੀ ਦੀ ਜਾਂਚ ਕਰੇਗੀ ਅਤੇ ਫਿਰ ਕੀਮਤ ਦਾ ਖੁਲਾਸਾ ਕੀਤਾ ਜਾਵੇਗਾ। ਹੁਣ ਇਹ ਖ਼ਬਰ ਪੂਰੀ ਦੁਨੀਆ 'ਚ ਸੁਰਖੀਆਂ ਬਟੋਰ ਰਹੀ ਹੈ।



ਇਹ ਵੀ ਪੜ੍ਹੋ: Hyderabad 'ਚ ਹੈਰਾਨ ਕਰਨ ਵਾਲਾ ਮਾਮਲਾ, ਮਰੀਜ਼ ਦੇ ਗੁਰਦੇ 'ਚੋਂ ਕੱਢੀਆਂ 156 ਪੱਥਰੀਆਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904