ਨਵੀਂ ਦਿਲੀ: ਬ੍ਰਾਜ਼ੀਲ (Brazil) ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ (Jair Bolsonaro) ਨਾਲ ਇੱਕ ਜ਼ੂਮ ਕਾਨਫਰੰਸ ਕਾਲ (Zoom Conference Call) ਦੌਰਾਨ ਇੱਕ ਵਪਾਰੀ ਅਚਾਨਕ ਨੰਗਾ (Naked Businessman) ਦਿਖਾਈ ਦਿੱਤਾ।  ਉਹ ‘ਘਰੋਂ ਕੰਮ’ ਕਰਨ ਵਾਲੇ ਲੋਕਾਂ ਨਾਲ ਗੱਲ ਕਰ ਰਿਹਾ ਸੀ। ਇਹ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕਾਰੋਬਾਰੀ ਵੀਡੀਓ ਕਾਲ ਦੌਰਾਨ ਸ਼ਾਵਰ ਲੈਂਦੇ ਸਮੇਂ ਆਪਣਾ ਕੈਮਰਾ ਬੰਦ ਕਰਨਾ ਭੁੱਲ ਗਿਆ ਸੀ।

ਡੇਲੀ ਮੇਲ ਦੇ ਅਨੁਸਾਰ, ਇਹ ਘਟਨਾ ਸਾਓ ਪੌਲੋ ਦੇ ਉਦਯੋਗ ਸੰਘ ਦੇ ਫੈਡਰੇਸ਼ਨ ਆਫ਼ ਇੰਡਸਟਰੀ ਦੇ ਪ੍ਰਧਾਨ ਪਾਓਲੋ ਸਕੈਫ ਵਲੋਂ ਆਯੋਜਿਤ ਇੱਕ ਵਰਚੁਅਲ ਮੀਟਿੰਗ ਦੌਰਾਨ ਹੋਈ। ਜ਼ੂਮ ਮੀਟਿੰਗ ਦਾ ਇੱਕ ਸਕ੍ਰੀਨਗ੍ਰੈਬ ਵਾਇਰਲ ਹੋ ਰਿਹਾ ਹੈ, ਜਿੱਥੇ ਕਈ ਵਪਾਰੀ ਬੈਠਕ ਵਿਚ ਦਿਖਾਈ ਦਿੱਤੇ, ਜਦੋਂ ਕਿ ਇੱਕ ਆਦਮੀ ਬਗੈਰ ਕੱਪੜਿਆਂ ਦੇ ਦਿਖਾਈ ਦਿੱਤਾ। ਇਹ ਵੇਖਕੇ ਸਾਰੇ ਲੋਕ ਹੈਰਾਨ ਰਹਿ ਗਏ।



ਕੋਰੋਨਾਵਾਇਰਸ ਮਹਾਮਾਰੀ ਦੌਰਾਨ ਘਰਾਂ ਤੱਕ ਸੀਮਤ ਰਹਿਣ ਕਾਰਨ, ਵੀਡੀਓ ਕਾਲਿੰਗ ਅਤੇ ਵਰਚੁਅਲ ਮੁਲਾਕਾਤਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਜਿਹੀ ਕੋਈ ਗਲਤੀ ਹੋਈ ਹੋਵੇ। ਇਸ ਤੋਂ ਪਹਿਲਾਂ ਇੱਕ ਰਿਪੋਰਟਰ ਬਿਨਾਂ ਪੈਂਟਾਂ ਦੇ ਕੈਮਰੇ ਦੇ ਸਾਹਮਣੇ ਦੇਖਿਆ ਗਿਆ ਸੀ। ਜਿਸ ਨੂੰ ਲੋਕਾਂ ਨੇ ਦੇਖਿਆ। ਉਸ ਤੋਂ ਬਾਅਦ, ਯੂਐਸ ਸੁਪਰੀਮ ਕੋਰਟ ਦੇ ਟੈਲੀਕਾਨਫਰੰਸ ਪ੍ਰਯੋਗ ਦੌਰਾਨ ਟਾਇਲਟ ਫਲੱਸ਼ ਦੀ ਸੁਣਵਾਈ ਕੀਤਾ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904