Viral News ਰੋਮ : ਇਟਲੀ 'ਚ ਰਹਿਣ ਵਾਲਾ ਇੱਕ ਵਿਅਕਤੀ ਆਪਣੀ ਪਤਨੀ ਤੋਂ ਇੰਨਾ ਪ੍ਰੇਸ਼ਾਨ ਹੋ ਗਿਆ ਹੈ ਕਿ ਉਸ ਨੇ ਪੁਲਿਸ ਨੂੰ ਬੇਨਤੀ ਕੀਤੀ ਕਿ ਉਸ ਨੂੰ ਜੇਲ ਵਿਚ ਸੁੱਟ ਦਿੱਤਾ ਜਾਵੇ ਕਿਉਂਕਿ ਉਹ ਆਪਣੀ ਪਤਨੀ ਨਾਲ ਨਹੀਂ ਰਹਿ ਸਕਦਾ। ਦਰਅਸਲ, ਇਸ ਵਿਅਕਤੀ ਨੂੰ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਘਰ ਵਿੱਚ ਨਜ਼ਰਬੰਦ ਰਹਿਣ ਦੀ ਸਜ਼ਾ ਸੁਣਾਈ ਗਈ। ਅਜਿਹੇ 'ਚ ਉਸ ਨੂੰ ਹਰ ਪਲ ਆਪਣੀ ਪਤਨੀ ਨਾਲ ਬਿਤਾਉਣਾ ਪੈਂਦਾ ਹੈ, ਜੋ ਉਸ ਲਈ ਕਾਫੀ ਮੁਸ਼ਕਿਲ ਹੋ ਗਿਆ ਹੈ।
ਪੀੜਤ ਦੀ ਪਤਨੀ ਇਟਲੀ ਦੀ ਰਾਜਧਾਨੀ ਰੋਮ ਦੀ ਰਹਿਣ ਵਾਲੀ ਹੈ। ਰੋਮ ਪੁਲਿਸ ਨੇ ਐਤਵਾਰ ਨੂੰ ਕਿਹਾ ਕਿ ਘਰ ਵਿੱਚ ਨਜ਼ਰਬੰਦ ਵਿਅਕਤੀ ਅਚਾਨਕ ਉਨ੍ਹਾਂ ਕੋਲ ਆਇਆ ਅਤੇ ਖੁਦ ਨੂੰ ਜੇਲ੍ਹ ਵਿੱਚ ਡੱਕਣ ਦੀ ਬੇਨਤੀ ਕਰਨ ਲੱਗਾ। ਵਿਅਕਤੀ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਘਰ ਨਹੀਂ ਰਹਿ ਸਕਦਾ। ਪਤਨੀ ਦੇ ਨਾਲ ਰਹਿਣਾ ਜੇਲ੍ਹ ਵਿੱਚ ਰਹਿਣ ਨਾਲੋਂ ਵੀ ਜ਼ਿਆਦਾ ਭਿਆਨਕ ਹੈ, ਇਸ ਲਈ ਉਸ ਨੂੰ ਸਲਾਖਾਂ ਪਿੱਛੇ ਭੇਜਿਆ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ: Randhawa vs Aroosa: ਇੱਕ ਵਾਰ ਫਿਰ ਅਰੂਸਾ ਬਾਰੇ ਬੋਲੇ ਰੰਧਾਵਾ, ਕੈਪਟਨ 'ਤੇ ਲਾਏ ਵੱਡੇ ਇਲਜ਼ਾਮ, ਜਾਣੋ ਕੀ ਕਿਹਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/