ਕਹਿੰਦੇ ਹਨ ਕਿ ਸਚਾਈ ਕਦੇ ਲੁੱਕੀ ਨਹੀਂ ਰਹੀ ਸਕਦੀ ਇਸ ਦਾ ਹੀ ਤਾਜ਼ਾ ਉਦਾਹਰਨ ਹੈ ਚੈਸਟਰ ਹੌਲਮੈਨ ਨਾਂ ਦਾ ਇੱਕ ਵਿਅਕਤੀ। ਜਿਸ ਨੂੰ ਅਮਰੀਕਾ ਦੇ ਫਿਲਾਡੇਲਫਿਆ ਵਿੱਚ ਇੱਕ ਕਤਲ ਮਾਮਲੇ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਸੀ। ਜਦੋਂ ਇਸ ਕੇਸ ਦੀ ਸੱਚਾਈ ਦਾ ਖੁਲਾਸਾ ਹੋਇਆ ਤਾਂ ਚੇਸਟਰ ਨੂੰ 2019 ਵਿਚ ਜੇਲ੍ਹ ਤੋਂ ਰਿਹਾ ਕੀਤਾ ਗਿਆ।



ਇਸ ਮਾਮਲੇ ਦੀ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਇਸ ਕੇਸ ਦੇ ਇੱਕ ਪ੍ਰਮੁੱਖ ਗਵਾਹ ਨੇ 1991 ਵਿੱਚ ਚੈਸਟਰ ਨੂੰ ਝੂਠ ਬੋਲ ਕੇ ਫਸਾਇਆ ਸੀ। ਜਿਸ ਤੋਂ ਬਾਅਦ ਚੈਸਟਰ ਨੇ ਰਾਜ ਸਰਕਾਰ ਨੂੰ ਗ਼ਲਤ ਸਜ਼ਾ ਦੇਣ ਲਈ ਮੁਕਦਮਾ ਕਰ ਦਿੱਤਾ। ਬੁੱਧਵਾਰ ਨੂੰ, ਫਿਲਾਡੇਲਫਿਆ ਪ੍ਰਸ਼ਾਸਨ ਨੇ ਮੁਆਵਜ਼ੇ ਦੀ ਰਾਸ਼ੀ ਦਾ ਐਲਾਨ ਕੀਤਾ। ਹਾਲਾਂਕਿ, ਸਰਕਾਰ ਜਾਂ ਕਿਸੇ ਵੀ ਸਰਕਾਰੀ ਕਰਮਚਾਰੀ ਨੇ ਦੋਵਾਂ ਧਿਰਾਂ ਵਿਚਕਾਰ ਹੋਏ ਸਮਝੌਤੇ ਵਿੱਚ ਕੋਈ ਗਲਤੀ ਸਵੀਕਾਰ ਨਹੀਂ ਕੀਤੀ।

ਫਿਲਾਡੇਲਫਿਆ ਦੇ ਮੇਅਰ ਜਿਮ ਕੈਨੀ ਨੇ ਕਿਹਾ ਕਿ ਸਮਝੌਤਾ ਠੀਕ ਸੀ, ਪਰ ਕਿਸੇ ਦੀ ਅਜ਼ਾਦੀ ਦੀ ਕੀਮਤ ਨਹੀਂ ਹੋ ਸਕਦੀ। ਉਧਰ ਚੈਸਟਰ ਨੇ ਕਿਹਾ ਕਿ 28 ਸਾਲਾਂ ਬਾਅਦ ਆਜ਼ਾਦੀ ਵਾਪਸ ਮਿਲਣ ਦਾ ਤਜਰਬਾ ਕੌੜਾ ਅਤੇ ਸੁਹਾਵਣਾ ਹੈ। ਚੇਸਟਰ ਨੇ ਕਿਹਾ ਕਿ ਉਸਦੇ ਵਰਗੇ ਬਹੁਤ ਸਾਰੇ ਲੋਕ ਦਹਾਕਿਆਂ ਤੱਕ ਜੇਲ੍ਹ ਵਿੱਚ ਰਹਿੰਦੇ ਹਨ ਅਤੇ ਸੱਚਾਈ ਸਾਹਮਣੇ ਲਿਆਉਣ ਲਈ ਇੱਕ ਲੰਮੀ ਲੜਾਈ ਲੜਦੇ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904