ਮੁਬੰਈ: ਮਹਾਰਾਸ਼ਟਰ ਸੂਬੇ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਮਹਾਰਾਸ਼ਟਰ ਦੇ ਬੁਲਡਾਣਾ 'ਚ ਇੱਕ ਵਿਅਕਤੀ ਨੇ ਪੈਟਰੋਲ ਪੰਪ ਦੇ ਦਫ਼ਤਰ 'ਚ ਵੜ ਕੇ ਤਿੰਨ ਸੱਪ ਛੱਡ ਦਿੱਤੇ। ਉਸ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਪੈਟਰੋਲ ਪੰਪ ਦੇ ਸਟਾਫ ਨੇ ਉਸ ਨੂੰ ਬੋਤਲ 'ਚ ਪੈਟਰੋਲ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਇਹ ਪੂਰੀ ਘਟਨਾ ਸੀਸੀਟੀਵੀ 'ਚ ਰਿਕਾਰਡ ਹੋ ਗਿਆ ਤੇ ਬਾਅਦ 'ਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।

ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੈਟਰੋਲ ਪੰਪ ਦੇ ਦਫ਼ਤਰ ਦੇ ਦਰਵਾਜ਼ੇ 'ਤੇ ਆਉਣ ਵਾਲਾ ਵਿਅਕਤੀ ਸੱਪ ਨੂੰ ਪੋਲੀਥੀਨ ਬੈਗ ਅੰਦਰੋਂ ਬਾਹਰ ਕੱਢਦਾ ਹੈ ਤੇ ਇਸ ਨੂੰ ਦਫ਼ਤਰ ਦੇ ਅੰਦਰ ਛੱਡ ਦਿੰਦਾ ਹੈ। ਇਸ ਦੇ ਬਾਅਦ ਲੋਕਾਂ 'ਚ ਭਾਜੜ ਮੱਚ ਜਾਂਦੀ ਹੈ। ਉਸ ਨੇ ਤਿੰਨ ਸੱਪਾਂ ਨੂੰ ਛੱਡ ਦਿੱਤਾ ਸੀ, ਜਿਨ੍ਹਾਂ ਵਿੱਚ 2 ਕੋਬਰਾ ਤੇ ਇੱਕ ਧਮਨ ਪ੍ਰਜਾਤੀ ਦਾ ਸੀ।


ਵਿਅਕਤੀ ਇਸ ਗੱਲ ਤੋਂ ਨਰਾਜ਼ ਸੀ ਕਿ ਉਸਨੂੰ ਬੋਤਲ 'ਚ ਪੈਟਰੋਲ ਕਿਉਂ ਨਹੀਂ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਫਿਰ ਸੱਪ ਫੜਣ ਵਾਲਿਆਂ ਦੀ ਮਦਦ ਨਾਲ ਸੱਪਾਂ ਨੂੰ ਕਾਬੂ ਕੀਤਾ ਗਿਆ।