Luxury Car thrown in River: ਬੇਂਗਲੁਰੂ ਦੇ ਇੱਕ ਵਿਅਕਤੀ ਨੇ ਆਪਣੀ ਮਾਂ ਦੀ ਮੌਤ 'ਤੇ ਕਥਿਤ ਤੌਰ 'ਤੇ 1.3 ਕਰੋੜ ਰੁਪਏ ਦੀ ਕੀਮਤ ਦੀ ਆਪਣੀ BMW X6 SUV ਨੂੰ ਸ਼੍ਰੀਰੰਗਪਟਨਾ ਵਿੱਚ ਕਾਵੇਰੀ ਨਦੀ ਵਿੱਚ ਸੁੱਟ ਦਿੱਤਾ। ਜਦੋਂ ਉਸ ਨੇ SUV ਨਦੀ ਵਿੱਚ ਸੁੱਟ ਦਿੱਤੀ ਤਾਂ ਉਹ ਉਦਾਸ ਤੇ ਦੁਖੀ ਸੀ। ਘਟਨਾ ਦੇ ਤੁਰੰਤ ਬਾਅਦ, ਮਛੇਰਿਆਂ ਤੇ ਰਾਹਗੀਰਾਂ ਨੇ ਕਰਨਾਟਕ ਦੇ ਸ਼੍ਰੀਰੰਗਪਟਨਾ ਵਿੱਚ ਕਾਵੇਰੀ ਨਦੀ ਦੇ ਵਿਚਕਾਰ ਇੱਕ ਚਮਕਦਾਰ ਲਾਲ ਲਗਜ਼ਰੀ SUV ਨੂੰ ਡੁੱਬਦੇ ਦੇਖਿਆ ਤੇ ਅਧਿਕਾਰੀਆਂ ਨੂੰ ਸੁਚੇਤ ਕੀਤਾ।
ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਕਿ ਇੱਕ ਹਾਦਸਾ ਵਾਪਰ ਗਿਆ ਹੈ ਤੇ ਗੋਤਾਖੋਰਾਂ ਨੂੰ ਤੁਰੰਤ ਜਾਂਚ ਕਰਨ ਲਈ ਬੁਲਾਇਆ ਗਿਆ ਸੀ ਕਿ ਕੀ ਕੋਈ ਅੰਦਰ ਫਸਿਆ ਹੋਇਆ ਹੈ। ਕੋਈ ਜਾਨੀ ਨੁਕਸਾਨ ਨਾ ਹੋਣ ਬਾਰੇ ਯਕੀਨੀ ਬਣਾ ਕੇ ਕਾਰ ਨੂੰ ਵੀ ਦਰਿਆ ਵਿੱਚੋਂ ਕੱਢ ਲਿਆ ਗਿਆ। ਟਰਾਂਸਪੋਰਟ ਵਿਭਾਗ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਕਾਰ ਬੈਂਗਲੁਰੂ ਦੇ ਮਹਾਲਕਸ਼ਮੀ ਲੇਆਉਟ 'ਚ ਰਹਿਣ ਵਾਲੇ ਵਿਅਕਤੀ ਦੀ ਸੀ।
ਉਸ ਵਿਅਕਤੀ ਨੂੰ ਬਾਅਦ ਵਿੱਚ ਪੁੱਛਗਿੱਛ ਲਈ ਬੁਲਾਇਆ ਗਿਆ ਸੀ, ਪਰ ਅਧਿਕਾਰੀਆਂ ਵੱਲੋਂ ਕੋਈ ਉਚਿਤ ਜਵਾਬ ਨਹੀਂ ਮਿਲਿਆ। ਹਾਲਾਂਕਿ, ਕਾਰ ਮਾਲਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਆਪਣੀ ਮਾਂ ਦੀ ਮੌਤ ਤੋਂ ਬਾਅਦ ਡਿਪਰੈਸ਼ਨ ਵਿੱਚ ਹੈ, ਜਿਸ ਕਾਰਨ ਉਸ ਨੇ ਨਿਰਾਸ਼ਾ ਵਿੱਚ ਆਪਣੀ BMW SUV ਛੱਡਣ ਦਾ ਫੈਸਲਾ ਕੀਤਾ ਹੈ।
ਪੁਲਿਸ ਵੱਲੋਂ ਉਸਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਵਿਅਕਤੀ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ ਤੇ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ ਗਈ। ਡੰਪ ਕੀਤੀ BMW X6 SUV ਨੂੰ ਬੈਂਗਲੁਰੂ ਵਿੱਚ ਉਸਦੇ ਪਰਿਵਾਰ ਕੋਲ ਵਾਪਸ ਲਿਆਂਦਾ ਗਿਆ। BMW ਦੀ X6 SUV ਭਾਰਤ ਵਿੱਚ ਜਰਮਨ ਲਗਜ਼ਰੀ ਕਾਰ ਬ੍ਰਾਂਡ ਦੀਆਂ ਸਭ ਤੋਂ ਮਹਿੰਗੀਆਂ ਪੇਸ਼ਕਸ਼ਾਂ ਵਿੱਚੋਂ ਇੱਕ ਹੈ। ਇਸ ਮਾਡਲ ਦੀਆਂ ਕੀਮਤਾਂ ₹1.05 ਕਰੋੜ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀਆਂ ਹਨ ਤੇ ਭਾਰਤ ਵਿੱਚ ਇੰਪੋਰਟ ਕੀਤੀਆਂ ਜਾਂਦੀਆਂ ਹਨ।
ਵਿਅਕਤੀ ਨੇ ਨਦੀ 'ਚ ਸੁੱਟੀ 1.2 ਕਰੋੜ ਰੁਪਏ ਦੀ BMW X6, ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ
abp sanjha
Updated at:
01 Jun 2022 07:22 AM (IST)
Edited By: sanjhadigital
Luxury Car thrown in River: ਬੇਂਗਲੁਰੂ ਦੇ ਇੱਕ ਵਿਅਕਤੀ ਨੇ ਆਪਣੀ ਮਾਂ ਦੀ ਮੌਤ 'ਤੇ ਕਥਿਤ ਤੌਰ 'ਤੇ 1.3 ਕਰੋੜ ਰੁਪਏ ਦੀ ਕੀਮਤ ਦੀ ਆਪਣੀ BMW X6 SUV ਨੂੰ ਸ਼੍ਰੀਰੰਗਪਟਨਾ ਵਿੱਚ ਕਾਵੇਰੀ ਨਦੀ ਵਿੱਚ ਸੁੱਟ ਦਿੱਤਾ।
ਦਰਿਆ 'ਚ ਸੁੱਟੀ ਬੀਐੱਮਡਬਲਯੂ
NEXT
PREV
Published at:
01 Jun 2022 07:22 AM (IST)
- - - - - - - - - Advertisement - - - - - - - - -