Hippopotamus Viral Video: ਜੰਗਲਾਂ ਵਿੱਚ ਪਾਏ ਜਾਣ ਵਾਲੇ ਕੁਝ ਖੂੰਖਾਰ ਅਤੇ ਹਮਲਾਵਰ ਜੀਵ ਮਨੁੱਖਾਂ ਲਈ ਕਾਫ਼ੀ ਘਾਤਕ ਸਾਬਤ ਹੋ ਸਕਦੇ ਹਨ। ਇਨ੍ਹਾਂ ਵਿੱਚ ਮਗਰਮੱਛ (Crocodile) ਅਤੇ ਹਿੱਪੋ (Hippopotamus) ਵੀ ਸ਼ਾਮਲ ਹਨ। ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਇਹਨਾਂ ਦੀ ਇੱਕ ਦੰਦੀ (bite) ਸ਼ਕਤੀ ਹੀ ਕਿਸੇ ਦੀ ਵੀ ਹੱਡੀ ਦਾ ਕਚੂੰਮਰ ਕੱਢ ਸਕਦੀ ਹੈ। ਇਨ੍ਹੀਂ ਦਿਨੀਂ ਇੱਕ ਵੀਡੀਓ  (Viral Video) ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ ਇੱਕ ਆਦਮੀ ਇੱਕ ਵਿਸ਼ਾਲ ਹਿੱਪੋ ਦੇ ਮੂੰਹ ਵਿੱਚ ਆਪਣਾ ਹੱਥ ਪਾਉਂਦਾ ਨਜ਼ਰ ਆ ਰਿਹਾ ਹੈ।


ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਹਰ ਕਿਸੇ ਨੂੰ ਹੈਰਾਨ ਕਰ ਰਹੀ ਹੈ। ਇਹਨੂੰ ਦੇਖ ਕੇ ਜ਼ਿਆਦਾਤਰ ਲੋਕਾਂ ਦੇ ਪਸੀਨੇ ਛੁੱਟ ਗਏ। ਵੀਡੀਓ 'ਚ ਦਿਖਾਈ ਦੇਣ ਵਾਲਾ ਵਿਅਕਤੀ ਹਿੱਪੋ ਦਾ ਕੇਅਰਟੇਕਰ ਹੋ ਸਕਦਾ ਹੈ ਪਰ ਉਹ ਭਰੋਸੇ ਨਾਲ ਉਸ ਦੇ ਮੂੰਹ 'ਚ ਹੱਥ ਪਾਉਂਦਾ ਨਜ਼ਰ ਆ ਰਿਹਾ ਹੈ, ਜਿਸ ਨੂੰ ਵੇਖ ਕੇ ਹਰ ਕਿਸੇ ਦੇ ਰੌਂਗਟੇ ਖੜ੍ਹੇ ਹੋ ਗਏ ਹਨ।


ਸਖਸ਼ ਨੇ ਹਿੱਪੋ ਦੇ ਮੂੰਹ ਵਿੱਚ ਹੱਥ ਪਾਇਆ


ਦੱਸ ਦਈਏ ਕਿ ਕਿਸੇ ਕਾਰਨ ਕਰਕੇ, ਖਤਰਨਾਕ ਜਾਨਵਰਾਂ ਨੂੰ ਬਚਪਨ ਤੋਂ ਹੀ ਜੰਗਲੀ ਜੀਵ ਸੁਰੱਖਿਆ ਕੇਂਦਰ ਵਿੱਚ ਪਾਲਿਆ ਜਾਂਦਾ ਹੈ। ਅਜਿਹਾ ਜ਼ਿਆਦਾਤਰ ਉਸ ਵੇਲੇ ਹੁੰਦਾ ਹੈ ਜਦੋਂ ਕਿਸੇ ਜਾਨਵਰ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੁੰਦਾ। ਅਜਿਹੀ ਸਥਿਤੀ ਵਿੱਚ, ਜਾਨਵਰਾਂ ਦਾ ਮਨੁੱਖਾਂ ਪ੍ਰਤੀ ਲਗਾਅ ਉਦੋਂ ਵੱਧ ਜਾਂਦਾ ਹੈ ਜਦੋਂ ਦੇਖਭਾਲ ਕਰਨ ਵਾਲਾ (caretaker) ਬਚਪਨ ਤੋਂ ਉਨ੍ਹਾਂ ਦੇ ਨਾਲ ਹੁੰਦਾ ਹੈ ਅਤੇ ਜਾਨਵਰ ਉਸ ਖਿਲਾਫ ਬਹੁਤ ਘੱਟ ਹਮਲਾਵਰ ਦਿਖਾਈ ਦਿੰਦੇ ਹੈ।



3 ਮਿਲੀਅਨ ਵਿਊਜ਼ ਪ੍ਰਾਪਤ ਹੋਏ


ਦਰਿਆਈ ਹਿੱਪੋ (Hippopotamus) ਇੱਕ ਬਹੁਤ ਗੁੱਸੇ ਵਾਲਾ ਜਾਨਵਰ ਹੋਣ ਕਰਕੇ ਕਿਸੇ ਨੂੰ ਵੀ ਆਪਣੇ ਖੇਤਰ ਵਿੱਚ ਘੁਸਪੈਠ ਨਹੀਂ ਕਰਨ ਦਿੰਦਾ। ਸੋਸ਼ਲ ਮੀਡੀਆ (Social Media)  'ਤੇ ਇਹ ਵੀਡੀਓ  ਤੇਜ਼ੀ ਨਾਲ ਵਾਇਰਲ (Viral Video) ਹੋ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ 3 ਲੱਖ ਤੋਂ ਵੱਧ ਵਿਊਜ਼ ਅਤੇ 1 ਲੱਖ 55 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਇਸ ਵੀਡੀਓ ਨੂੰ ਬ੍ਰਾਇਨ ਨਾਂ ਦੇ ਵਿਅਕਤੀ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ।