ਅਨੌਖਾ ਪ੍ਰੇਮੀ ਜੋੜਾ: ਨਾਗਿਨ ਦੇ ਰੂਪ 'ਚ ਮਿਲਿਆ ਪਿਛਲੇ ਜਨਮ ਦਾ ਪਿਆਰ ਤਾਂ ਸ਼ਖਸ ਨੇ ਕਰ ਲਿਆ ਵਿਆਹ
ਏਬੀਪੀ ਸਾਂਝਾ | 04 Nov 2020 07:17 PM (IST)
ਇਨਸਾਨ ਕਈ ਤਰ੍ਹਾਂ ਦੇ ਜੀਵ ਪਾਲਦਾ ਹੈ।ਕਈ ਲੋਕ ਸ਼ੇਰ ਤੱਕ ਪਾਲਦੇ ਹਨ ਅਤੇ ਕਈ ਜ਼ਹਿਰੀਲੇ ਸੱਪਾਂ ਨੂੰ ਵੀ ਪਾਲਤੂ ਬਣਾ ਲੈਂਦੇ ਹਨ।
ਇਨਸਾਨ ਕਈ ਤਰ੍ਹਾਂ ਦੇ ਜੀਵ ਪਾਲਦਾ ਹੈ।ਕਈ ਲੋਕ ਸ਼ੇਰ ਤੱਕ ਪਾਲਦੇ ਹਨ ਅਤੇ ਕਈ ਜ਼ਹਿਰੀਲੇ ਸੱਪਾਂ ਨੂੰ ਵੀ ਪਾਲਤੂ ਬਣਾ ਲੈਂਦੇ ਹਨ।ਪਰ ਕੀ ਤੁਸੀਂ ਕਦੇ ਇਹ ਸੁਣਿਆ ਹੈ ਕਿ ਕਿਸੇ ਇਨਸਾਨ ਨੇ ਇੱਕ ਨਾਗਿਨ ਨਾਲ ਵਿਆਹ ਕਰਵਾਇਆ ਹੋਵੇ।ਅਜਿਹੀ ਹੀ ਇੱਕ ਖ਼ਬਰ ਸੋਸ਼ਲ ਮੀਡਿਆ ਤੇ ਖਾਫੀ ਵਾਇਰਲ ਹੋ ਰਹੀ ਹੈ।ਜ਼ਹਿਰੀਲੀ ਨਾਗਿਨ ਨਾਲ ਵਿਆਹ ਕਰਵਾਉਣ ਵਾਲਾ ਇਹ ਸ਼ਖਸ ਇਸ ਨੂੰ ਆਪਣੇ ਪਿਛਲੇ ਜਨਮ ਦੇ ਪਿਆਰ ਦੀ ਅਧੂਰੀ ਕਹਾਣੀ ਦੱਸ ਰਿਹਾ ਹੈ। ਦੱਸ ਦੇਈਏ ਕਿ ਵਿਅਕਤੀ ਨੇ ਜਿਸ ਸੱਪ ਨਾਲ ਵਿਆਹ ਕੀਤਾ ਹੈ।ਉਹ ਸੱਪ ਜ਼ਹਿਰੀਲੇ ਸੱਪਾਂ ਦੀ ਪ੍ਰਜਾਤੀ ਵਿੱਚ ਆਉਂਦਾ ਹੈ।ਇਸ ਵਿਅਕਤੀ ਦੇ ਅਨੁਸਾਰ, ਉਸ ਦੀ ਪ੍ਰੇਮਿਕਾ ਦੀ ਹੱਤਿਆ ਕਰ ਦਿੱਤੀ ਗਈ ਸੀ। ਫਿਰ ਉਹ ਸੱਪ ਦੇ ਰੂਪ ਵਿੱਚ ਵਾਪਸ ਆਈ ਹੈ। ਦਰਅਸਲ, ਇਹ ਥਾਈਲੈਂਡ ਦਾ ਮਾਮਲਾ ਹੈ। ਨਾਗਿਨ ਨਾਲ ਵਿਆਹ ਕਰਨ ਵਾਲੇ ਆਦਮੀ ਨੇ ਕਿਹਾ ਕਿ ਉਹ ਆਪਣੀ ਪ੍ਰੇਮਿਕਾ ਨੂੰ ਬਹੁਤ ਪਿਆਰ ਕਰਦਾ ਹੈ।ਆਦਮੀ ਦੇ ਅਨੁਸਾਰ, ਉਸ ਦੀ ਪ੍ਰੇਮਿਕਾ ਸੱਪ ਦੇ ਰੂਪ ਵਿੱਚ ਦੁਬਾਰਾ ਜਨਮ ਲੈ ਕੇ ਆਈ ਹੈ। ਉਸਨੇ ਕਿਹਾ ਕਿ ਲੋਕ ਕੁਝ ਵੀ ਕਹਿੰਦੇ ਹੋਣ, ਪਰ ਉਹ ਆਪਣੀ ਪ੍ਰੇਮੀਕਾ ਨੂੰ ਨਹੀਂ ਛੱਡੇਗਾ। ਦੱਸ ਦੇਈਏ ਕਿ ਵਿਅਕਤੀ ਦੀ ਪ੍ਰੇਮੀਕਾ ਦੀ ਪੰਜ ਸਾਲ ਪਹਿਲਾਂ ਮੌਤ ਹੋ ਗਈ ਸੀ। ਪੰਜ ਸਾਲ ਬਾਅਦ, ਨੌਜਵਾਨ ਨੇ ਇੱਕ ਸੱਪ ਨੂੰ ਲੱਭਿਆ ਅਤੇ ਇਸ 10 ਫੁੱਟ ਲੰਬੇ ਜ਼ਹਿਰੀਲੇ ਸੱਪ ਨਾਲ ਵਿਆਹ ਕਰ ਲਿਆ। ਹੈਰਾਨੀ ਵਾਲੀ ਗੱਲ ਹੈ ਕਿ ਆਦਮੀ ਜ਼ਹਿਰੀਲੇ ਸੱਪ ਨੂੰ ਆਪਣੀ ਪਤਨੀ ਵਾਂਗ ਘਰ ਵਿੱਚ ਰੱਖਦਾ ਹੈ। ਸਿਰਫ ਇਹ ਹੀ ਨਹੀਂ, ਉਹ ਨਾਗਿਨ ਨਾਲ ਵਿਆਹ ਤੋਂ ਬਾਅਦ ਸੌਂਦਾ ਵੀ ਹੈ। ਉਹ ਨਾਗਿਨ ਨਾਲ ਖਾਂਦਾ ਹੈ ਅਤੇ ਰੋਮਾਂਸ ਵੀ ਕਰਦਾ ਹੈ।ਇਸ ਸ਼ਖਸ ਦਾ ਮੰਨਣਾ ਹੈ ਕਿ ਉਸਦੀ ਪ੍ਰੇਮਿਕਾ ਦੀ ਮੌਤ ਤੋਂ ਬਾਅਦ, ਉਹ ਫਿਰ ਸੱਪ ਦੇ ਰੂਪ ਵਿੱਚ ਪੈਦਾ ਹੋ ਕਿ ਆਈ ਹੈ। ਇਹ ਵਿਅਕਤੀ ਸੱਪ ਨਾਲ ਪਿਕਨਿਕ ਤੇ ਵੀ ਗਿਆ ਸੀ।ਨਾਗਿਨ ਵੀ ਉਸ ਨੌਜਵਾਨ ਨਾਲ ਬਹੁਤ ਪਿਆਰ ਨਾਲ ਰਹਿੰਦੀ ਹੈ। ਉਹ ਕਿਸੇ ਵੀ ਤਰ੍ਹਾਂ ਨੌਜਵਾਨ ਨੂੰ ਨੁਕਸਾਨ ਨਹੀਂ ਪਹੁੰਚਾ ਰਹੀ।ਸ਼ਖਸ ਦੇ ਇੱਕ ਦੋਸਤ ਨੇ ਵਿਲੱਖਣ ਜੋੜੇ ਦੀ ਫੋਟੋ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਸੀ।