Unique Marriage in Sirmour : ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸਿਰਮੌਰ 'ਚ ਇੱਕ ਅਨੋਖਾ ਵਿਆਹ ਦੇਖਣ ਨੂੰ ਮਿਲਿਆ ਹੈ। ਸਿਰਮੌਰ ਦੇ ਗਿਰੀਪਰ ਇਲਾਕੇ ਦੇ ਸਲਵਾਲਾ ਪਿੰਡ 'ਚ ਇਕ ਨੌਜਵਾਨ ਜੋੜੇ ਨੇ ਅਨੋਖੇ ਤਰੀਕੇ ਨਾਲ ਵਿਆਹ ਕਰਵਾਇਆ ਹੈ। ਅਧਿਆਪਕ ਪ੍ਰਵੇਸ਼ ਭਾਰਤ ਅਤੇ ਉਨ੍ਹਾਂ ਦੀ ਪਤਨੀ ਨਿਸ਼ਾ ਨੇ ਅਨੋਖੀ ਪਹਿਲਕਦਮੀ ਕੀਤੀ ਅਤੇ ਬਿਨਾਂ ਰੀਤੀ-ਰਿਵਾਜਾਂ ਅਤੇ ਪੰਡਿਤ ਦੇ ਵਿਆਹ ਕਰਵਾ ਲਿਆ ਹੈ। ਇਹ ਵਿਆਹ ਸੰਵਿਧਾਨ ਨੂੰ ਗਵਾਹ ਮੰਨਦਿਆਂ ਕੀਤਾ ਗਿਆ। ਵਿਆਹ ਵਿੱਚ ਆਏ ਲਾੜੇ ਦੇ ਦੋਸਤਾਂ ਨੇ ਵਿਆਹੁਤਾ ਜੋੜੇ ਨੂੰ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਫੋਟੋ ਵੀ ਭੇਟ ਕੀਤੀ।
ਇਹ ਵੀ ਪੜ੍ਹੋ : ਅਜ਼ਬ ਗਜ਼ਬ ! 2500 ਰੁਪਏ 'ਚ ਨਾਈਟ ਆਊਟ ਲਈ ਵਿਦੇਸ਼ ਗਈਆਂ ਕੁੜੀਆਂ, ਸਵੇਰੇ ਘਰ ਆ ਕੇ ਸੌਂ ਵੀ ਗਈਆਂ
ਬਿਨ੍ਹਾਂ ਪੰਡਿਤ ਤੋਂ ਕਰਵਾਇਆ ਵਿਆਹ
ਭਾਰਤੀ ਸੰਵਿਧਾਨ ਨੂੰ ਗਵਾਹ ਮੰਨਦਿਆਂ ਕਰਵਾਇਆ ਗਿਆ ਇਹ ਵਿਆਹ ਪੂਰੇ ਸੂਬੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵਿਆਹ ਵਿੱਚ ਬਿਨ੍ਹਾਂ ਪੰਡਿਤ ਅਤੇ ਬਿਨ੍ਹਾਂ ਵੈਦਿਕ ਮੰਤਰਾਂ ਤੋਂ ਸਥਾਨਕ ਰੀਤੀ-ਰਿਵਾਜ਼ਾਂ ਨੂੰ ਨਿਭਾਇਆ ਗਿਆ। ਵਿਆਹ ਕਰਵਾਉਣ ਵਾਲਾ ਵਿਅਕਤੀ ਸਰਕਾਰੀ ਸਕੂਲ ਵਿੱਚ ਅਧਿਆਪਕ ਹੈ। ਨੌਜਵਾਨ ਅਧਿਆਪਕ ਦਾ ਮੰਨਣਾ ਹੈ ਕਿ ਵਿਆਹ ਦੋ ਦਿਲਾਂ ਦਾ ਮੇਲ ਹੈ। ਇਸ ਦੇ ਲਈ ਰਵਾਇਤੀ ਰੀਤੀ-ਰਿਵਾਜਾਂ ਦਾ ਹੋਣਾ ਜ਼ਰੂਰੀ ਨਹੀਂ ਹੈ।
ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਵਿਆਹ
ਇਸ ਤੋਂ ਪਹਿਲਾਂ ਉਨ੍ਹਾਂ ਦੇ ਪਰਿਵਾਰ ਵਾਲੇ ਵੀ ਇਸ ਤਰ੍ਹਾਂ ਦੇ ਵਿਆਹ ਲਈ ਰਾਜ਼ੀ ਨਹੀਂ ਸਨ ਪਰ ਕਈ ਵਾਰ ਗੱਲਬਾਤ ਕਰਨ ਤੋਂ ਬਾਅਦ ਲੜਕਾ-ਲੜਕੀ ਆਪਣੇ ਪਰਿਵਾਰ ਵਾਲਿਆਂ ਨੂੰ ਮਨਾਉਣ ਵਿੱਚ ਸਫਲ ਰਹੇ। ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋ ਗਈਆਂ। ਬੈਂਡ ਵਾਜੇ ਨਾਲ ਬਾਰਾਤ ਆਈ ਪਰ ਪੰਡਿਤ ਜੀ ਇਸ ਵਿਆਹ ਤੋਂ ਗੈਰ-ਹਾਜ਼ਰ ਰਹੇ। ਲਾੜਾ-ਲਾੜੀ ਨੇ ਭਾਰਤੀ ਸੰਵਿਧਾਨ ਨੂੰ ਗਵਾਹ ਮੰਨਦੇ ਹੋਏ ਉਮਰ ਭਰ ਲਈ ਇੱਕ ਦੂਜੇ ਦਾ ਹੱਥ ਫ਼ੜ ਲਿਆ । ਫਿਲਹਾਲ ਬਿਨ੍ਹਾਂ ਬ੍ਰਾਹਮਣ ਕੀਤੇ ਗਏ ਇਸ ਵਿਆਹ ਦੀ ਚਰਚਾ ਜ਼ਿਲ੍ਹਾ ਸਿਰਮੌਰ ਸਮੇਤ ਪੂਰੇ ਸੂਬੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਲੋਕ ਇਸ ਵਿਆਹ 'ਤੇ ਵੱਖ-ਵੱਖ ਰਾਏ ਦੇ ਰਹੇ ਹਨ।