ਮੇਰਠ: ਦੇਸ਼ ਅਤੇ ਵਿਸ਼ਵ ਵਿੱਚ ਫੈਲੇ ਕੋਰੋਨਾ ਦੇ ਕਹਿਰ ਦੇ ਵਿਚਕਾਰ ਕਈ ਤਰ੍ਹਾਂ ਦੇ ਦਾਅਵੇ ਵੀ ਹੁੰਦੇ ਹਨ। ਐਸਾ ਹੀ ਇੱਕ ਦਾਅਵਾ ਮੇਰਠ ਦੇ ਇੱਕ ਸ਼ਖਸ ਨੇ ਵੀ ਕੀਤਾ ਹੈ। ਮੇਰਠ ਵਿੱਚ ਕੋਰੋਨਾ ਵਾਇਰਸ ਤੋਂ ਬਚਾਅ ਵਾਲੀ ਚਾਹ 10 ਰੁਪਏ ਵਿੱਚ ਵੇਚੀ ਜਾ ਰਹੀ ਹੈ। ਇਹ ਚਾਹ ਮੇਰਠ ਕੁਲੈਕਟ੍ਰੇਟ ਵਿੱਚ ਵੇਚੀ ਜਾ ਰਹੀ ਹੈ। ਲੋਕ ਇਹ ਚਾਹ ਪੀ ਵੀ ਰਹੇ ਹਨ।


ਦਰਅਸਲ ਮੇਰਠ ਦਾ ਇੱਕ ਸ਼ਖਸ ਭੂਰੇ ਭਾਈ ਲੈਮਨ ਟੀ ਵੇਚ ਕਿ ਇਹ ਦਾਅਵਾ ਕਰ ਰਿਹਾ ਹੈ ਕਿ ਉਸਦੀ ਇਹ ਚਾਹ ਕੋਰੋਨਾ ਤੋਂ ਲੋਕਾਂ ਦਾ ਬਚਾਅ ਕਰੇਗੀ ਅਤੇ ਸਿਰਫ 10 ਰੁਪਏ 'ਚ ਉਪਲੱਬਧ ਹੈ।

ਚਾਹ ਵੇਚਣ ਵਾਲੇ ਭੂਰੇ ਭਾਈ ਦਾਅਵਾ ਕਰਦਾ ਹੈ ਕਿ ਇਸ ਚਾਹ ਵਿਚਲੇ ਮਸਾਲੇ ਅਤੇ ਨਿੰਬੂ ਕੋਰੋਨਾ ਵਾਇਰਸ ਦੇ ਹਮਲਾ ਨੂੰ ਰੋਕ ਸਕਦੇ ਹਨ। ਇਹੀ ਕਾਰਨ ਹੈ ਕਿ ਲੋਕ ਉਨ੍ਹਾਂ ਕੋਲ ਆ ਰਹੇ ਹਨ। ਭੂਰੇ ਭਾਈ ਦਾ ਕਹਿਣਾ ਹੈ ਕਿ ਉਸ ਦੀ ਚਾਹ ਬਹੁਤ ਖਾਸ ਹੈ। ਇਸ ਵਿੱਚ ਨਿੰਬੂ, ਚਾਹ ਪੱਤੀ, ਤੇਜ਼ ਪੱਤਾ, ਇਲਾਇਚੀ, ਅਦਰਕ ਅਤੇ ਮਸਾਲਾ ਹੁੰਦਾ ਹੈ ਜੋ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ।ਇਹ ਚਾਹ ਕੋਰੋਨਾ ਤੋਂ ਵੀ ਬਚਾਅ ਕਰਦੀ ਹੈ। ਹੁਣ ਇਹ ਦਾਅਵਾ ਕਿੰਨਾਂ ਸੱਚ ਹੈ ਇਹ ਤਾਂ ਨਹੀਂ ਪਤਾ, ਪਰ ਕੋਰੋਨਾ ਦੇ ਨਾਮ ਕਾਰਨ ਭੂਰੇ ਦੀ ਚਾਹ ਦੀ ਵਿਕਰੀ ਵੱਧ ਗਈ ਹੈ।

ਕੋਰੋਨਾ ਵਾਇਰਸ ਦੀ ਦਹਿਸ਼ਤ ਵਿਸ਼ਵ ਭਰ ਵਿੱਚ ਫੈਲੀ ਹੋਈ ਹੈ। ਕੋਰੋਨਾ ਵਾਇਰਸ ਦਾ ਅਜੇ ਤੱਕ ਕੋਈ ਇਲਾਜ ਨਹੀਂ ਮਿਲਿਆ ਹੈ। ਇਸਦਾ ਫਾਇਦਾ ਉਠਾਉਂਦਿਆਂ, ਲੋਕ ਗੁੰਮਰਾਹਕੁੰਨ ਜਾਣਕਾਰੀ ਫੈਲਾ ਰਹੇ ਹਨ ਅਤੇ ਝੂਠੇ ਦਾਅਵੇ ਕਰ ਰਹੇ ਹਨ। ਹਾਲ ਹੀ ਵਿੱਚ ਲਖਨਉ ਵਿੱਚ, ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਜੋ 11 ਰੁਪਏ ਦੀ ਇੱਕ ਤਾਜ਼ੀ ਦੇ ਨਾਲ ਕੋਰੋਨਾ ਵਾਇਰਸ ਦਾ ਇਲਾਜ਼ ਕਰਨ ਦਾ ਦਾਅਵਾ ਕਰ ਰਿਹਾ ਸੀ।