Men with belly are considered beautiful in this country: ਕੀ ਤੁਹਾਡਾ ਢਿੱਡ ਬਾਹਰ ਹੈ? ਜੇ ਹਾਂ! ਇਸ ਲਈ ਇਹ ਯਕੀਨੀ ਹੈ ਕਿ ਤੁਸੀਂ ਵੀ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਤੋਂ ਇਸ ਬਾਰੇ ਤਾਅਨੇ ਸੁਣੇ ਹੋਣਗੇ। ਜਦੋਂ ਤੁਹਾਡਾ ਢਿੱਡ ਬਹੁਤ ਜ਼ਿਆਦਾ ਹੋ ਜਾਂਦਾ ਹੈ ਤਾਂ ਤੁਸੀਂ ਖੁਦ ਵੀ ਅਸਹਿਜ ਮਹਿਸੂਸ ਕਰਦੇ ਹੋ। ਇੱਕ ਪਾਸੇ ਜਿੱਥੇ ਭਾਰਤ ਸਮੇਤ ਪੂਰੀ ਦੁਨੀਆ 'ਚ ਫਿੱਟ ਅਤੇ ਸਲਿਮ ਬਾਡੀ ਨੂੰ ਖੂਬਸੂਰਤੀ ਦਾ ਪੈਮਾਨਾ ਮੰਨਿਆ ਜਾਂਦਾ ਹੈ, ਉੱਥੇ ਹੀ ਦੁਨੀਆ 'ਚ ਇੱਕ ਅਜਿਹਾ ਦੇਸ਼ ਵੀ ਹੈ, ਜਿੱਥੇ ਉਹ ਲੋਕ ਖ਼ਾਸ ਕਰਕੇ ਮਰਦਾਂ ਨੂੰ ਬਹੁਤ ਖੂਬਸੂਰਤ ਮੰਨਿਆ ਜਾਂਦਾ ਹੈ, ਜਿਨ੍ਹਾਂ ਦਾ ਢਿੱਡ ਬਾਹਰ ਨਿਕਲਿਆ ਹੋਵੇ। ਇੱਥੋਂ ਤੱਕ ਕਿ ਉੱਥੇ ਦੇ ਮਰਦ ਵੀ ਆਪਣਾ ਢਿੱਡ ਬਾਹਰ ਕੱਢਣ ਲਈ ਬਹੁਤ ਮਿਹਨਤ ਕਰਦੇ ਹਨ ਅਤੇ ਉਹ ਅਜਿਹੇ ਡ੍ਰਿੰਕ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਦੇ ਹਨ, ਜਿਸ ਨਾਲ ਉਨ੍ਹਾਂ ਦਾ ਢਿੱਡ ਹੋਰ ਵੀ ਬਾਹਰ ਨਿਕਲ ਜਾਂਦਾ ਹੈ, ਅੱਜ ਅਸੀਂ ਤੁਹਾਨੂੰ ਇਸ ਲੇਖ ਨਾਲ ਜੁੜੀਆਂ ਸਾਰੀਆਂ ਗੱਲਾਂ ਦੱਸਾਂਗੇ।


ਵੱਡੇ ਢਿੱਡ ਵਾਲੇ ਲੋਕਾਂ ਨੂੰ ਮੰਨਿਆ ਜਾਂਦਾ ਖੂਬਸੂਰਤ


ਇਹ ਅਨੋਖਾ ਪੈਮਾਨਾ ਯੂਥੋਪੀਆ ਦੇ ਬੋਡੀ ਅਤੇ ਮੀਨ ਕਬੀਲਿਆਂ 'ਚ ਪਾਇਆ ਜਾਂਦਾ ਹੈ। ਇੱਥੇ ਮਰਦਾਂ ਦਾ ਇੱਕ ਸੁੰਦਰਤਾ ਮੁਕਾਬਲਾ ਹੁੰਦਾ ਹੈ ਜਿਸ 'ਚ ਉਨ੍ਹਾਂ ਦਾ ਢਿੱਡ ਮਾਪਿਆ ਜਾਂਦਾ ਹੈ ਅਤੇ ਜਿਸ ਆਦਮੀ ਦਾ ਢਿੱਡ ਸਭ ਤੋਂ ਵੱਡਾ ਹੁੰਦਾ ਹੈ, ਉਸ ਨੂੰ ਸਭ ਤੋਂ ਸੁੰਦਰ ਮੰਨਿਆ ਜਾਂਦਾ ਹੈ। ਇੱਥੋਂ ਤੱਕ ਕਿ ਮੁਕਾਬਲੇ 'ਚ ਇਰ ਵਾਰ ਜਿੱਤਣ ਵਾਲੇ ਮਰਦ ਨੂੰ ਆਪਣੇ ਜੀਵਨ ਕਾਲ ਵਿੱਚ ਪੂਰੇ ਕਬੀਲੇ ਲਈ ਇੱਕ ਨਾਇਕ ਵਜੋਂ ਦੇਖਿਆ ਜਾਂਦਾ ਹੈ।


ਖੂਨ ਅਤੇ ਦੁੱਧ ਪੀ ਕੇ ਮੋਟਾ ਕਰਦੇ ਚਰਬੀ


ਇਸ ਕਬੀਲੇ ਦੇ ਲੋਕਾਂ ਦੀ ਆਪਣੇ ਢਿੱਡ ਨੂੰ ਮੋਟਾ ਕਰਨ ਦੀ ਇੱਛਾ ਇੰਨੀ ਜ਼ਿਆਦਾ ਹੈ ਕਿ ਉਨ੍ਹਾਂ ਨੇ ਇਸ ਦੇ ਲਈ ਖਾਸ ਡਰਿੰਕ ਬਣਾਇਆ ਹੈ। ਜਿਹੜੇ ਮਰਦ ਆਪਣੇ ਢਿੱਡ ਨੂੰ ਮੋਟਾ ਕਰਨਾ ਚਾਹੁੰਦੇ ਹਨ, ਉਹ ਕੁਝ ਦੇਰ ਲਈ ਇਕਾਂਤ 'ਚ ਜਾਂਦੇ ਹਨ ਅਤੇ ਉੱਥੇ ਰੁਕਦੇ ਹਨ ਅਤੇ ਗਾਂ ਦੇ ਖੂਨ ਅਤੇ ਦੁੱਧ ਤੋਂ ਬਣਿਆ ਉਹ ਖ਼ਾਸ ਡਰਿੰਕ ਪੀਂਦੇ ਹਨ, ਜਿਸ ਨਾਲ ਉਨ੍ਹਾਂ ਦਾ ਢਿੱਡ ਬਹੁਤ ਮੋਟਾ ਹੋ ਜਾਂਦਾ ਹੈ। ਦੱਸ ਦੇਈਏ ਕਿ ਦੁਨੀਆ ਸਾਹਮਣੇ ਇਸ ਕਹਾਣੀ ਨੂੰ ਅਤੇ ਉਨ੍ਹਾਂ ਦੀਆਂ ਤਸਵੀਰਾਂ ਨੂੰ ਲਿਆਉਣ ਦਾ ਕੰਮ ਕੀਤਾ ਸੀ ਫਰਾਂਸੀਸੀ ਫੋਟੋਗ੍ਰਾਫਰ ਐਰਿਕ ਲੇਫਰੋਜ਼ ਨੇ।