Viral Video: ਅਕਸਰ ਦੇਖਿਆ ਜਾਂਦਾ ਹੈ ਕਿ ਸਫਰ ਦੌਰਾਨ ਪਬਲਿਕ ਟਰਾਂਸਪੋਰਟ, ਚਾਹੇ ਉਹ ਮੈਟਰੋ, ਟਰੇਨ ਜਾਂ ਬੱਸ ਹੋਵੇ, ਵਿੱਚ ਸੀਟ ਮਿਲਣੀ ਮੁਸ਼ਕਿਲ ਹੋ ਜਾਂਦੀ ਹੈ। ਕਈ ਵਾਰ ਭੀੜ-ਭੜੱਕੇ ਵਾਲੇ ਜਨਤਕ ਵਾਹਨਾਂ ਵਿੱਚ ਖੜ੍ਹੇ ਹੋ ਕੇ ਸਫ਼ਰ ਕਰਨਾ ਪੈਂਦਾ ਹੈ। ਅਜਿਹੇ 'ਚ ਕਈ ਵਾਰ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਸਮਾਰਟ ਤਰੀਕੇ ਲੱਭਣ 'ਚ ਮਾਹਿਰ ਹੁੰਦੇ ਹਨ ਪਰ ਕੁਝ ਦੇਸ਼ ਅਜਿਹੇ ਵੀ ਹਨ, ਜਿੱਥੇ ਨਾ ਸਿਰਫ ਲੋਕ ਸਗੋਂ ਟਰੇਨਾਂ ਨੂੰ ਵੀ ਸਮਾਰਟ ਬਣਾਇਆ ਗਿਆ ਹੈ। ਇਹ ਦੇਸ਼ ਜਾਪਾਨ ਹੈ, ਜਿੱਥੇ ਭੀੜ ਵਧਣ 'ਤੇ ਟਰੇਨਾਂ ਦੀਆਂ ਛੱਤਾਂ ਤੋਂ ਸੀਟਾਂ ਨਿਕਲਦੀਆਂ ਹਨ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਛੱਤ ਤੋਂ ਸੀਟਾਂ ਬਾਹਰ ਆਉਂਦੀਆਂ ਹਨ ਅਤੇ ਦਰਵਾਜ਼ੇ ਦੇ ਸਾਹਮਣੇ ਰੱਖ ਦਿੱਤੀਆਂ ਜਾਂਦੀਆਂ ਹਨ। ਇਸ ਤਰ੍ਹਾਂ ਟਰੇਨ ਦੇ ਅੰਦਰ ਵਾਧੂ ਸੀਟਾਂ ਜੋੜੀਆਂ ਜਾਂਦੀਆਂ ਹਨ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ @sachkadwahai ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਪੋਸਟ ਮੁਤਾਬਕ ਜਾਪਾਨ 'ਚ ਜਦੋਂ ਵੀ ਪੀਕ ਆਵਰ ਹੁੰਦਾ ਹੈ, ਯਾਨੀ ਕਿ ਜਦੋਂ ਵੀ ਟਰੇਨਾਂ 'ਚ ਲੋਕਾਂ ਦੀ ਭੀੜ ਵੱਧ ਜਾਂਦੀ ਹੈ, ਤਾਂ ਯਾਤਰੀਆਂ ਨੂੰ ਸਫਰ ਕਰਨ 'ਚ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਇਸ ਦੇ ਲਈ ਟਰੇਨ ਦੇ ਦਰਵਾਜੇ ਉੱਪਰ ਛੱਤ ਤੋਂ ਸੀਟਾਂ ਨੂੰ ਹੇਠਾਂ ਕਰ ਦਿੱਤਾ ਜਾਂਦਾ ਹੈ। ਇਸ ਸਮੇਂ ਦੌਰਾਨ, ਜਿਵੇਂ ਹੀ ਭੀੜ ਘੱਟਣੀ ਸ਼ੁਰੂ ਹੋ ਜਾਂਦੀ ਹੈ, ਸੀਟਾਂ ਦੁਬਾਰਾ ਉੱਪਰ ਵੱਲ ਕਰ ਦਿੱਤੀਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ: Opposition Parties: ਚੋਣ ਨਤੀਜਿਆਂ ਮਗਰੋਂ ਵਿਰੋਧੀ ਗੱਠਜੋੜ I.N.D.I.A. ਨੇ ਬੁਲਾਈ 6 ਦਸੰਬਰ ਨੂੰ ਮੀਟਿੰਗ
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਮੈਟਰੋ ਟਰੇਨ ਦੇ ਅੰਦਰ ਸੀਟਾਂ ਆਪਣੇ-ਆਪ ਉੱਪਰ-ਨੀਚੇ ਹੁੰਦੀਆਂ ਨਜ਼ਰ ਆ ਰਹੀਆਂ ਹਨ। ਇਸ ਵੀਡੀਓ ਨੂੰ ਹੁਣ ਤੱਕ 63 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ, ਜਦੋਂ ਕਿ ਵੀਡੀਓ ਨੂੰ 1 ਹਜ਼ਾਰ ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ। ਵੀਡੀਓ 'ਤੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਇੱਕ ਯੂਜ਼ਰ ਨੇ ਲਿਖਿਆ, 'ਭਾਰਤ 'ਚ ਐਕਸੀਲੇਟਰ ਉਦੋਂ ਹੀ ਬੰਦ ਕੀਤੇ ਜਾਂਦੇ ਹਨ ਜਦੋਂ ਇਸ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ।' ਇੱਕ ਹੋਰ ਯੂਜ਼ਰ ਨੇ ਲਿਖਿਆ, 'ਜਾਪਾਨ ਪਹਿਲਾਂ ਹੀ ਭਵਿੱਖ ਵਿੱਚ ਹੈ।'
ਇਹ ਵੀ ਪੜ੍ਹੋ: Viral Video: ਦੁਕਾਨ ਲੁੱਟਣ ਲਈ ਬੁਰਕਾ ਪਾ ਕੇ ਆਈ ਔਰਤ, ਵਿਅਕਤੀ ਨੇ ਵਿਗਾੜੀ ਸਾਰੀ 'ਗੇਮ', CCTV ਦੀ ਵੀਡੀਓ ਹੋਈ ਵਾਇਰਲ