ਧਰਤੀ ਨੇੜਿਓਂ ਲੰਘੇਗਾ ਇਹ ਗ੍ਰਹਿ
ਏਬੀਪੀ ਸਾਂਝਾ | 24 Jan 2018 09:16 AM (IST)
ਵਾਸ਼ਿੰਗਟਨ : ਧਰਤੀ ਨੇੜਿਓਂ ਮੱਧਮ ਆਕਾਰ ਦਾ ਛੋਟਾ ਗ੫ਹਿ ਚਾਰ ਫਰਵਰੀ ਨੂੰ ਲੰਘੇਗਾ। ਹਾਲਾਂਕਿ ਇਸ ਘਟਨਾ 'ਚ ਦੋਵੇਂ ਖਗੋਲੀ ਪਿੰਡਾਂ ਦੇ ਆਪਸ 'ਚ ਟਕਰਾਉਣ ਦੀ ਸੰਭਾਵਨਾ ਨਹੀਂ ਹੈ। ਨਾਸਾ ਦੇ ਵਿਗਿਆਨਕਾਂ ਦਾ ਮੰਨਣਾ ਹੈ ਕਿ '2002ਏਜੇ129' ਨਾਂ ਦਾ ਇਹ ਛੋਟਾ ਗ੫ਹਿ ਧਰਤੀ ਤੋਂ 42 ਲੱਖ ਕਿਲੋਮੀਟਰ ਦੂਰੋਂ ਲੰਘੇਗਾ। ਇਹ ਦੂਰੀ ਧਰਤੀ ਤੇ ਚੰਦਰਮਾ ਦੀ ਦੂਰੀ ਤੋਂ ਦਸ ਗੁਣਾ ਜ਼ਿਆਦਾ ਹੈ। ਇਸ ਛੋਟੇ ਗ੫ਹਿ ਨੂੰ 2002 'ਚ ਨਾਸਾ ਵੱਲੋਂ ਸਪਾਂਸਰ 'ਨੀਅਰ ਅਰਥ ਐਸਟੇਰਾਇਡ ਟ੫ੈਕਿੰਗ ਪ੫ਾਜੈਕਟ' ਤਹਿਤ ਹਵਾਈ ਵਿਖੇ ਮਾਉ ਸਪੇਸ ਨਿਗਰਾਨੀ ਕੇਂਦਰ ਨੇ ਖੋਜਿਆ ਸੀ। ਇਸ ਤੋਂ ਬਾਅਦ ਇਸ ਨੂੰ ਖ਼ਤਰਨਾਕ ਛੋਟੇ ਗ੫ਹਿ ਦੀ ਸ਼੫ੇਣੀ 'ਚ ਰੱਖਿਆ ਗਿਆ ਸੀ। ਨਾਸਾ ਦੇ ਵਿਗਿਆਨਕ ਇਸ ਛੋਟੇ ਗ੫ਹਿ ਦੇ ਪੰਧ ਦੀ 14 ਸਾਲਾਂ ਤੋਂ ਵੱਧ ਸਮੇਂ ਤੋਂ ਨਿਗਰਾਨੀ ਕਰ ਰਹੇ ਹਨ। ਅਮਰੀਕਾ ਵਿਖੇ ਜੈੱਟ ਪ੫ੋਪਲਸਨ ਲੈਬ ਦੇ ਸ਼ੋਧਕਰਤਾ ਪਾਲ ਚੋਡਾਸ ਨੇ ਕਿਹਾ, 'ਸਾਡੀ ਹੁਣ ਤਕ ਦੀ ਗਣਨਾ ਇਹੀ ਦੱਸਦੀ ਹੈ ਕਿ ਚਾਰ ਫਰਵਰੀ ਜਾਂ ਆਉਣ ਵਾਲੇ ਸੌ ਸਾਲਾਂ 'ਚ ਵੀ 2002 ਏਜੇ129 ਦੇ ਧਰਤੀ ਨਾਲ ਟਕਰਾਉਣ ਦੀ ਸੰਭਾਵਨਾ ਸਿਫ਼ਰ ਹੈ' ਧਰਤੀ ਦੇ ਨੇੜੇ ਪਹੁੰਚਣ 'ਤੇ ਇਸ ਦੀ ਗਤੀ 34 ਕਿਮੀ ਪ੫ਤੀ ਸਕਿੰਟ ਹੋ ਜਾਵੇਗੀ। ਇਹ ਧਰਤੀ ਦੇ ਨਜ਼ਦੀਕ ਮੌਜੂਦ ਜ਼ਿਆਦਾਤਰ ਖਗੋਲੀ ਪਿੰਡਾਂ ਤੋਂ ਜ਼ਿਆਦਾ ਵੱਡਾ ਹੈ।