ਇਹ ਕਹਾਵਤ ਤਾਂ ਤੁਸੀਂ ਸੁਣੀ ਹੀ ਹੋਏਗੀ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਫਿਰ ਇਹ ਸ਼ੌਕ ਕਿਸੇ ਵੀ ਚੀਜ਼ ਦਾ ਹੋਵੇ ਚਾਹੇ ਖਾਣ ਪੀਣ, ਸ਼ੌਪਿੰਗ ਜਾਂ ਫੇਰ ਗੱਡੀਆਂ ਦਾ, ਸ਼ੌਕ ਤੋਂ ਵੱਡਾ ਕੁਝ ਨਹੀਂ ਹੁੰਦਾ। ਐਸੇ ਹੀ ਇੱਕ ਸ਼ੌਕੀਨ ਦੀ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਕ ਰਸ਼ੀਅਨ ਅਰਬਪਤੀ ਨੇ ਸਿਰਫ ਬਰਗਰ ਖਾਣ ਲਈ ਇੱਕ ਹੈਲੀਕਾਪਟਰ ਬੁੱਕ ਕਰ ਲਿਆ। ਇਹ ਸੁਣ ਕੇ ਅਜੀਬ ਲੱਗ ਰਿਹਾ ਹੋਏਗਾ ਪਰ ਇਹ ਸੱਚ ਹੈ। 33 ਸਾਲਾ ਰੂਸ ਦੇ ਮਿਲਨੀਅਰ ਵਿਕਟਰ ਮਾਰਟਿਨੋਵ ਇਸ ਸਮੇਂ ਆਪਣੀ ਪ੍ਰੇਮਿਕਾ ਨਾਲ ਕ੍ਰੀਮੀਆ ਦੇ ਅਲੂਸਭਾ ਵਿੱਚ ਛੁੱਟੀਆਂ ਮਨਾ ਰਿਹਾ ਹੈ। ਦਰਅਸਲ, ਵਿਕਟਰ ਨੂੰ ਉਥੇ ਦੇ ਲੋਕਲ ਫੂਡਕੋਰਟਸ ਦਾ ਖਾਣਾ ਕੁਝ ਜ਼ਿਆਦਾ ਪਸੰਦ ਨਹੀਂ ਆਇਆ ਸੀ। ਉਸ ਨੇ ਮੈਕਡੋਨਲਡ ਦਾ ਬਰਗਰ ਖਾਣਾ ਸੀ ਤੇ ਮੈਕਡੋਨਲਡ ਦਾ ਸਭ ਤੋਂ ਨਜ਼ਦੀਕੀ ਆਉਟਲੈਟ ਕਰੀਬ 450 ਕਿਲੋਮੀਟਰ ਦੂਰ ਸੀ। ਇਸ ਲਈ ਉਸ ਨੇ ਇੱਕ ਹੈਲੀਕਾਪਟਰ ਬੁੱਕ ਕਰ ਲਿਆ ਤਾਂ ਜੋ ਉਹ ਉਥੇ ਜਾ ਕੇ ਬਰਗਰ ਖਾ ਸਕੇ। ਡੇਲੀ ਸਟਾਰ ਦੀ ਰਿਪੋਰਟ ਦੇ ਅਨੁਸਾਰ, ਵਿਕਟਰ ਮਾਰਟਿਨੋਵ ਨੇ ਜੋ ਖਾਣਾ ਲਿਆ ਉਹ ਸਿਰਫ 49 ਪੌਂਡ ਦਾ ਸੀ ਤੇ ਉਸ ਨੇ ਉਸ ਇਹ ਖਾਣਾ ਹਾਸਲ ਕਰਨ ਲਈ ਤਕਰੀਬਨ 2 ਲੱਖ ਰੁਪਏ ਖਰਚ ਦਿੱਤੇ। ਇਸ ਮਾਮਲੇ ਦੇ ਵਾਇਰਲ ਹੋਣ ਤੋਂ ਬਾਅਦ, ਹੈਲੀਕਾਪਟਰਾਂ ਨੂੰ ਵੇਚਣ ਵਾਲੀ ਮਾਸਕੋ ਸਥਿਤ ਇਕ ਕੰਪਨੀ ਦੇ ਸੀਈਓ ਵਿਕਟਰ ਮਾਰਟਿਨੋਵ ਨੇ ਇੱਕ ਵੀਡੀਓ ਅਪਲੋਡ ਕੀਤਾ ਤੇ ਦੱਸਿਆ ਕਿ ਕੀ ਹੋਇਆ ਸੀ। ਵਿਕਟਰ ਨੇ ਕਿਹਾ, "ਮੈਂ ਤੇ ਮੇਰੀ ਪ੍ਰੇਮਿਕਾ ਜੈਵਿਕ ਭੋਜਨ ਤੋਂ ਥੱਕ ਚੁੱਕੇ ਸੀ ਤੇ ਮੈਕਸੀਕਨ ਭੋਜਨ ਖਾਣਾ ਚਾਹੁੰਦੇ ਸੀ, ਇਸ ਲਈ ਅਸੀਂ ਇੱਕ ਹੈਲੀਕਾਪਟਰ ਲੈ ਕੇ ਕ੍ਰੈਸਨੋਦਰ ਲਈ ਰਵਾਨਾ ਹੋ ਗਏ।"
ਕਰੋੜਪਤੀ ਦਾ ਸ਼ੌਕ ਜਾਣ ਰਹਿ ਜਾਓਗੇ ਹੈਰਾਨ, ਸਿਰਫ ਇੱਕ ਬਰਗਰ ਖਾਣ ਲਈ ਬੁੱਕ ਕੀਤਾ 2 ਲੱਖ ਦਾ ਹੈਲੀਕਾਪਟਰ
ਏਬੀਪੀ ਸਾਂਝਾ | 04 Dec 2020 02:23 PM (IST)