ਨਵੀਂ ਦਿੱਲੀ : ਕੀ ਤੁਸੀਂ ਆਪਣੀ ਨੌਕਰੀ ਤੋਂ ਖੁਸ਼ ਹੋ? ਇਸ ਸਵਾਲ ਦਾ ਜ਼ਿਆਦਾਤਰ ਲੋਕਾਂ ਦਾ ਜਵਾਬ ਨਾਂਹ 'ਚ ਹੋ ਸਕਦਾ ਹੈ। ਅਸਲ 'ਚ ਲੋਕ ਕੰਮ ਕਰਨ ਦੀ ਬਜਾਏ ਆਰਾਮ ਕਰਕੇ ਪੈਸੇ ਕਮਾਉਣ ਨੂੰ ਤਰਜ਼ੀਹ ਦਿੰਦੇ ਹਨ। ਜਾਂ ਨੌਕਰੀ ਅਜਿਹੀ ਹੋਣੀ ਚਾਹੀਦੀ ਹੈ, ਜਿਸ 'ਚ ਤੁਹਾਨੂੰ ਮਿਹਨਤ ਘੱਟ ਅਤੇ ਪੈਸਾ ਵੱਧ ਮਿਲੇ। ਪਰ ਉਦੋਂ ਕੀ ਜੇ ਤੁਹਾਨੂੰ ਚਾਕਲੇਟ, ਟੌਫੀ ਆਦਿ ਜਾਂ ਸੋਨੇ ਵਰਗੀਆਂ ਚੀਜ਼ਾਂ ਦੇ ਬਦਲੇ ਮੋਟੀ ਰਕਮ ਦਿੱਤੀ ਜਾਂਦੀ ਹੈ। ਤੁਸੀਂ ਮਹਿਸੂਸ ਕਰੋਗੇ ਕਿ ਅਜਿਹੀ ਨੌਕਰੀ ਸਿਰਫ਼ ਸੁਪਨੇ 'ਚ ਹੀ ਮਿਲ ਸਕਦੀ ਹੈ। ਪਰ ਇਹ ਅਸਲੀਅਤ ਹੈ। ਅਸਲ 'ਚ ਦੁਨੀਆ ਵਿੱਚ ਕੁਝ ਅਜੀਬ ਨੌਕਰੀਆਂ ਲਈ ਲੋਕਾਂ ਨੂੰ ਭੁਗਤਾਨ ਕੀਤਾ ਜਾਂਦਾ ਹੈ। ਲੋਕਾਂ ਨੂੰ ਘੁੰਮਣ-ਫਿਰਨ ਅਤੇ ਹੱਸਣ-ਰੋਣ ਆਦਿ ਲਈ ਪੈਸੇ ਦਿੱਤੇ ਜਾਂਦੇ ਹਨ। ਇਹ ਬਕਾਇਦਾ ਇੱਕ ਨੌਕਰੀ ਹੈ। ਇੱਥੇ ਅਸੀਂ ਤੁਹਾਨੂੰ 5 ਅਜਿਹੀਆਂ ਨੌਕਰੀਆਂ ਬਾਰੇ ਦੱਸਾਂਗੇ, ਜੋ ਸੁਣਨ 'ਚ ਬਹੁਤ ਹੀ ਅਜੀਬ ਲੱਗਦੀਆਂ ਹਨ ਪਰ ਇਨ੍ਹਾਂ ਕੰਮਾਂ ਲਈ ਲੋਕਾਂ ਨੂੰ ਪੈਸੇ ਦਿੱਤੇ ਜਾਂਦੇ ਹਨ।


ਵਾਟਰ ਪਾਰਕਾਂ 'ਚ ਸਲਾਈਡਾਂ ਨੂੰ ਟੈਸਟ ਕਰਨ ਦੀ ਜੌਬ


ਸਾਡੀ ਲਿਸਟ 'ਚ ਵਾਟਰ ਪਾਰਕਾਂ 'ਚ ਸਲਾਈਡਾਂ ਨੂੰ ਟੈਸਟ ਕਰਨ ਦੀ ਨੌਕਰੀ ਪਹਿਲੇ ਨੰਬਰ 'ਤੇ ਹੈ। ਲੋਕ ਵਾਟਰ ਪਾਰਕ 'ਚ ਸਲਾਈਡਾਂ 'ਤੇ ਤਿਲਕਦੇ ਹਨ। ਇਸ ਦੇ ਲਈ ਤੁਹਾਨੂੰ ਮਹਿੰਗੀਆਂ ਟਿਕਟਾਂ ਖਰੀਦਣੀਆਂ ਪੈਂਦੀਆਂ ਹਨ। ਪਰ ਉਸੇ ਸਲਾਈਡ ਨੂੰ ਟੈਸਟ ਕਰਨ ਦੀ ਨੌਕਰੀ ਵੀ ਆਫ਼ਰ ਕੀਤੀ ਜਾਂਦੀ ਹੈ। ਤੁਸੀਂ ਇਸ ਜੌਬ ਨੂੰ ਜ਼ਰੂਰ ਕਰਨਾ ਚਾਹੋਗੇ। ਇਸ 'ਚ ਸਲਾਈਡਾਂ ਨੂੰ ਕਈ ਵਾਰ ਟੈਸਟ ਕੀਤਾ ਜਾਂਦਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਸਲਾਈਡ ਕਿੰਨੀ ਸੁਰੱਖਿਅਤ ਹੈ?


ਗੱਦੇ 'ਤੇ ਸੌਣ ਦੀ ਜੌਬ


ਤੁਹਾਨੂੰ ਇਹ ਪੜ੍ਹ ਕੇ ਹੈਰਾਨੀ ਹੋਵੇਗੀ ਕਿ ਗੱਦੇ 'ਤੇ ਸੌਣ ਵਾਲੀ ਵੀ ਕੋਈ ਜੌਬ ਹੁੰਦੀ ਹੈ। ਇਹ ਬਹੁਤ ਅਜੀਬ ਕੰਮ ਹੈ। ਪਰ ਇਸ 'ਚ ਦਿਨ ਭਰ ਗੱਦੇ 'ਤੇ ਸੌਣ ਦੇ ਬਦਲੇ ਬਹੁਤ ਸਾਰਾ ਪੈਸਾ ਦਿੱਤਾ ਜਾਂਦਾ ਹੈ। ਇਸ ਨੌਕਰੀ 'ਚ ਤੁਹਾਨੂੰ ਗੱਦੇ ਅਤੇ ਸਿਰਹਾਣੇ ਦੀ ਜਾਂਚ ਕਰਨ ਦਾ ਕੰਮ ਦਿੱਤਾ ਜਾਵੇਗਾ। ਲੋਕ ਇਹ ਕੰਮ ਸੌਂਦੇ ਹੋਏ ਕਰਦੇ ਹਨ। ਤੁਹਾਨੂੰ ਬਸ ਇਸ 'ਚ ਚੰਗੀ ਨੀਂਦ ਲੈਣੀ ਚਾਹੀਦੀ ਹੈ। ਨਾਲ ਹੀ ਤੁਹਾਨੂੰ ਉਸ ਗੱਦੇ ਬਾਰੇ ਆਪਣਾ ਰਿਵਿਊ ਵੀ ਦੇਣਾ ਹੋਵੇਗਾ।


ਚਾਕਲੇਟਾਂ ਨੂੰ ਡਿਜ਼ਾਈਨ ਕਰਨ ਜਾਂ ਟੇਸਟ ਕਰਨ ਦੀ  ਜੌਬ


ਚਾਕਲੇਟ ਨਾਲ ਸਬੰਧਤ 2 ਨੌਕਰੀਆਂ ਹਨ। ਇਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਚਾਕਲੇਟ ਦਾ ਸੁਆਦ ਟੇਸਟ ਕਰਨਾ ਹੈ। ਇਹ ਜੌਬ ਕਾਫ਼ੀ ਮਜ਼ੇਦਾਰ ਹੋਣ ਦੇ ਨਾਲ-ਨਾਲ ਥੋੜਾ ਅਜੀਬੋ-ਗਰੀਬ ਵੀ ਹੈ। ਚਾਕਲੇਟ ਨਾਲ ਜੁੜੀ ਜੌਬ ਹੈ, ਇਸ ਦਾ ਡਿਜ਼ਾਈਨ ਤਿਆਰ ਕਰਨਾ। ਇਸ ਦੀ ਰੈਸਿਪੀ ਤਿਆਰ ਕਰਨ ਦੀ ਵੀ ਜੌਬ ਆਫ਼ਰ ਕੀਤੀ ਜਾਂਦੀ ਹੈ।


ਕੁਰਸੀ 'ਤੇ ਬੈਠਣ ਦੀ ਜੌਬ


ਕੁਰਸੀ 'ਤੇ ਬੈਠਣਾ ਵੀ ਇਕ ਕੰਮ ਹੈ। ਅਸਲ 'ਚ ਇਹ ਕੰਮ ਫਰਨੀਚਰ ਦੀ ਜਾਂਚ ਕਰਨਾ ਹੈ। ਤੁਹਾਨੂੰ ਇਹ ਟੈਸਟ ਕਰਨਾ ਹੋਵੇਗਾ ਕਿ ਫਰਨੀਚਰ ਕਿੰਨਾ ਆਰਾਮਦਾਇਕ ਤੇ ਮਜ਼ਬੂਤ ਹੈ। ਤੁਹਾਨੂੰ ਸਿਰਫ਼ ਕੁਰਸੀ 'ਤੇ ਬੈਠਣਾ ਹੈ ਅਤੇ ਸੌਣਾ ਹੈ। ਇਸ ਕੰਮ 'ਚ ਇਸੇ ਤਰ੍ਹਾਂ ਫਰਨੀਚਰ ਦੀ ਜਾਂਚ ਕੀਤੀ ਜਾਂਦੀ ਹੈ।


ਡੌਗ ਸਰਫਿੰਗ ਇੰਸਟ੍ਰਕਟਰ ਦੀ ਜੌਬ


ਕੁਝ ਕੰਪਨੀਆਂ ਘੁੰਮਣ-ਫਿਰਨ ਦੀ ਨੌਕਰੀ ਵੀ ਆਫਰ ਕਰਦੀਆਂ ਹਨ। ਉਨ੍ਹਾਂ ਦਾ ਮਕਸਦ ਵੱਖ-ਵੱਖ ਹੁੰਦਾ ਹੈ। ਉੱਥੇ ਹੀ ਕੁਝ ਜਾਨਵਰਾਂ ਨੂੰ ਟ੍ਰੇਨਿੰਗ ਦੀ ਜੌਬ ਆਫ਼ਰ ਕਰਦੀਆਂ ਹਨ। ਇਨ੍ਹਾਂ ਵਿੱਚੋਂ ਇੱਕ ਨੌਕਰੀ ਹੈ ਡੌਗ ਸਰਫਿੰਡ ਇੰਸਟ੍ਰਕਟਰ। ਇਸ 'ਚ ਕੁੱਤਿਆਂ ਨੂੰ ਸਰਫਿੰਗ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਸ ਕੰਮ 'ਚ ਵੀ ਲੋਕਾਂ ਨੂੰ ਪੱਕੀ ਤਨਖਾਹ ਦਿੱਤੀ ਜਾਂਦੀ ਹੈ। ਉਂਜ ਵੀ ਇਸ ਸਮੇਂ ਡੌਗ ਸਰਫਿੰਗ ਇੰਸਟ੍ਰਕਟਰ ਦੀ ਕਾਫੀ ਮੰਗ ਹੈ।