ਇਨ੍ਹਾਂ ਜਾਨਵਰਾਂ ਨੇ ਫੈਲਾਇਆ ਕੋਰੋਨਾ! ਸਰਕਾਰ ਵੱਲੋਂ 10,000 ਜਾਨਵਰ ਮਾਰਨ ਦਾ ਹੁਕਮ

ਏਬੀਪੀ ਸਾਂਝਾ Updated at: 07 Jun 2020 04:04 PM (IST)

ਕੋਰੋਨਾਵਾਇਰਸ ਦੇ ਵੱਧ ਰਹੇ ਖ਼ਤਰੇ ਦੇ ਮੱਦੇਨਜ਼ਰ 10,000 ਮਿੰਕ ਜਾਨਵਰਾਂ ਨੂੰ ਮਾਰਨ ਦਾ ਆਦੇਸ਼ ਦਿੱਤਾ ਹੈ।

NEXT PREV
ਅਮਸਟਰਡੈਮ: ਕੋਰੋਨਾਵਾਇਰਸ ਦੇ ਮਾਮਲੇ ਵਿਸ਼ਵ ਵਿੱਚ ਤੇਜ਼ੀ ਨਾਲ ਵੱਧ ਰਹੇ ਹਨ। ਇਸ ਦੌਰਾਨ, ਨੀਦਰਲੈਂਡ ਦੀ ਸਰਕਾਰ ਨੇ ਕੋਰੋਨਾਵਾਇਰਸ ਦੇ ਵੱਧ ਰਹੇ ਖ਼ਤਰੇ ਦੇ ਮੱਦੇਨਜ਼ਰ 10,000 ਮਿੰਕ ਜਾਨਵਰਾਂ ਨੂੰ ਮਾਰਨ ਦਾ ਆਦੇਸ਼ ਦਿੱਤਾ ਹੈ। ਸਰਕਾਰ ਦਾ ਮੰਨਣਾ ਹੈ ਕਿ ਕੋਰੋਨਾਵਾਇਰਸ ਨਾਲ ਸੰਕਰਮਿਤ ਇਹ ਜਾਨਵਰ ਮਨੁੱਖਾਂ ਨੂੰ ਸੰਕਰਮਿਤ ਕਰ ਸਕਦੇ ਹਨ। ਹਾਲਹੀ ਵਿੱਚ ਨੀਦਰਲੈਂਡ ਵਿੱਚ 10 ਖੇਤਾਂ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਿੰਕ ਮਿਲੇ ਸਨ।

ਨਿਓਲੇ ਵਰਗਾ ਦਿੱਖਣ ਵਾਲਾ ਇਹ ਜੀਵ 30 ਤੋਂ 50 ਮੀਟਰ ਲੰਬਾ ਹੁੰਦਾ ਹੈ ਤੇ ਇੱਕ ਮਿੰਕ ਦਾ ਵਜ਼ਨ ਦੋ ਕਿਲੋ ਤੱਕ ਹੋ ਸਕਦਾ ਹੈ। ਮਿੰਕ ਨੂੰ ਉਸ ਤੋਂ ਪ੍ਰਾਪਤ ਹੋਣ ਵਾਲੀ ਫਰ ਲਈ ਪਾਲਿਆ ਜਾਂਦਾ ਹੈ।

ਸਰਹੱਦੀ ਤਣਾਅ ਬਾਰੇ ਚੀਨੀ ਅਫਸਰਾਂ ਨਾਲ ਮੀਟਿੰਗ ਮਗਰੋਂ ਭਾਰਤ ਦਾ ਐਲਾਨ

ਦੇਸ਼ ਦੇ ਫੂਡ ਅਥਾਰਟੀ ਦੇ ਬੁਲਾਰੇ ਫਰੈਡਰਿਕ ਹਰਮੀ ਨੇ ਕਿਹਾ ਕਿ

ਸਾਰੇ ਮਿੰਕ ਬ੍ਰੀਡਿੰਗ ਫਾਰਮਾਂ, ਜਿਥੇ ਲਾਗ ਦਾ ਇੱਕ ਸਿੰਗਲ ਕੇਸ ਵੀ ਹੈ, ਪੂਰੀ ਤਰ੍ਹਾਂ ਸਾਫ ਕੀਤੇ ਜਾਣਗੇ ਅਤੇ ਜਿਨ੍ਹਾਂ ਫਾਰਮਾਂ ਵਿੱਚ ਲਾਗ ਦਾ ਕੇਸ ਨਹੀਂ ਹੈ, ਉਨ੍ਹਾਂ ਦਾ ਕੰਮ ਚਲਦਾ ਰਹੇਗਾ। 10,000 ਮਿੰਕ ਦੀ ਹੱਤਿਆ ਦਾ ਆਦੇਸ਼ ਦਿੰਦੇ ਹੋਏ, ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਕੋਰੋਨਾਵਾਇਰਸ ਨਾਲ ਸੰਕਰਮਿਤ ਫਾਰਮ ਇਸ ਨੂੰ ਹੋਰ ਫੈਲਾਉਣ ਦਾ ਸਾਧਨ ਬਣ ਸਕਦਾ ਹੈ।-



ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਬਲੌਗਰ ਨਾਲ ਬਣਾਉਣਾ ਚਾਹੁੰਦੇ ਸੀ ਸਰੀਰਕ ਸਬੰਧ



ਡੈਨਮਾਰਕ ਤੇ ਪੋਲੈਂਡ ਸਭ ਤੋਂ ਵੱਡੇ ਮਿੰਕ ਉਤਪਾਦਕ ਹਨ, ਜਿੱਥੇ ਹਰ ਸਾਲ 60 ਮਿਲੀਅਨ ਮਿੰਕ ਉਨ੍ਹਾਂ ਦੇ ਫਰ ਲਈ ਮਾਰੇ ਜਾਂਦੇ ਹਨ।ਡੱਚ ਫੈਡਰੇਸ਼ਨ ਆਫ ਪੇਲਟ ਫਾਰਮਰਜ਼ ਦੇ ਅਨੁਸਾਰ, ਨੀਦਰਲੈਂਡਜ਼ ਵਿੱਚ 140 ਮਿੰਕ ਫਾਰਮ ਹਨ, ਜੋ ਹਰ ਸਾਲ 90 ਮਿਲੀਅਨ ਯੂਰੋ ਨਿਰਯਾਤ ਕਰਦੇ ਹਨ।

ਨਾਜਾਇਜ਼ ਸ਼ਰਾਬ ਸਾਹਮਣੇ ਕੈਪਟਨ ਵੀ ਬੇਵੱਸ, ਆਖਰ ਕਬੂਲੀ ਕਮਜ਼ੋਰੀ!

ਫੈਡਰੇਸ਼ਨ ਦੇ ਬੁਲਾਰੇ ਵਿਮ ਵਰਗੇਨ ਨੇ ਕਿਹਾ ਕਿ ਕਿਸਾਨਾਂ ਨੂੰ ਇਹ ਸਵੀਕਾਰ ਕਰਨਾ ਬਹੁਤ ਮੁਸ਼ਕਲ ਸੀ ਕਿ ਕੁਝ ਵਾਇਰਸ ਵਾਲੇ ਜਾਨਵਰ ਬਿਮਾਰੀ ਦੇ ਸੰਕੇਤ ਦਿਖਾ ਰਹੇ ਸਨ। ਸਰਕਾਰ ਪ੍ਰਭਾਵਤ ਕਿਸਾਨਾਂ ਨੂੰ ਮੁਆਵਜ਼ਾ ਦੇ ਰਹੀ ਹੈ।


ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ 

- - - - - - - - - Advertisement - - - - - - - - -

© Copyright@2024.ABP Network Private Limited. All rights reserved.