ਬ੍ਰਾਸੀਲੀਆ: ਬ੍ਰਾਜ਼ੀਲ ਦੇ ਇੱਕ ਸ਼ਹਿਰ ਵਿੱਚ ਬੈਂਕ ਲੁਟੇਰਿਆਂ ਨੇ ਫਿਲਮੀ ਸਟਾਈਲ ਵਿੱਚ ਚੋਰੀ ਨੂੰ ਅੰਜਾਮ ਦਿੱਤਾ। ਰਾਈਫਲਾਂ ਦੀ ਨੋਕ 'ਤੇ ਲੁੱਟ ਤੋਂ ਬਾਅਦ ਲੁਟੇਰਿਆਂ ਨੇ ਸੜਕਾਂ 'ਤੇ ਨੋਟ ਸੁੱਟ ਦਿੱਤੇ। ਲੋਕਾਂ ਦੀ ਭੀੜ ਨੋਟ ਇੱਕਠਾ ਕਰਨ ਦੌੜੀ ਤੇ ਲੁਟੇਰੇ ਇਸ ਦੌਰਾਨ ਫਰਾਰ ਹੋ ਗਏ। ਵੀਡੀਓ ਫੁਟੇਜ ਵਿੱਚ ਦਿਖਾਇਆ ਗਿਆ ਕਿ ਬਲੈਕ ਹੁੱਡਿਆਂ ਪਾਏ ਲੁਟੇਰੇ ਉਥੋਂ ਲੰਘ ਰਹੇ ਸੀ ਤੇ ਉਨ੍ਹਾਂ ਨੇ ਘੱਟੋ ਘੱਟ 6 ਲੋਕਾਂ ਨੂੰ ਬੰਦੀ ਬਣਾਇਆ ਸੀ।


ਪੁਲਿਸ ਮੁਤਾਬਕ ਸ਼ਹਿਰ ਵਿੱਚ ਵੱਖ-ਵੱਖ ਥਾਂਵਾਂ 'ਤੇ ਚੱਲੀਆਂ ਗੋਲੀਆਂ ਵਿੱਚ ਇੱਕ ਪੁਲਿਸ ਮੁਲਾਜ਼ਮ ਸਣੇ ਦੋ ਲੋਕ ਜ਼ਖਮੀ ਹੋਏ। ਗਲੋਬੋ ਟੈਲੀਵੀਜ਼ਨ ਨੈਟਵਰਕ ਮੁਤਾਬਕ, "ਘੱਟੋ ਘੱਟ 10 ਵਾਹਨਾਂ ਵਿੱਚ 30 ਅਪਰਾਧੀ ਸੀ ਤੇ ਉਨ੍ਹਾਂ ਨੇ ਪੁਲਿਸ ਦੇ ਆਉਣ ਦਾ ਰਸਤਾ ਰੋਕ ਦਿੱਤਾ।" ਇੱਥੋਂ ਤਕ ਕਿ ਘਟਨਾ ਦੀਆਂ ਤਸਵੀਰਾਂ ਵਿੱਚ ਬੈਂਕ ਦਾ ਕੱਟਿਆ ਹੋਇਆ ਵਾਲਟ ਨਜ਼ਰ ਆਇਆ ਤੇ ਅਪਰਾਧੀਆਂ ਦੀਆਂ ਕਾਰਾਂ ਦਿਖਾਈ ਦੇ ਰਹੀਆਂ ਹਨ, ਜਿਨ੍ਹਾਂ 'ਚ ਬੈਠ ਉਹ ਫਰਾਰ ਹੈ ਗਏ।

ਉਧਰ ਬ੍ਰਾਜ਼ੀਲ ਦੇ ਗਾਇਕ-ਗੀਤਕਾਰ ਜੇਲ ਫਲੋਰੀਜਲ ਨੇ ਟਵਿੱਟਰ 'ਤੇ ਫੁਟੇਜ ਸ਼ੇਅਰ ਕਰਦਿਆਂ ਲੋਕਾਂ ਨੂੰ ਨੋਟਾਂ ਲਈ ਭੱਜਦੇ ਦਿਖਾਇਆ। ਉਸ ਨੇ ਟਵੀਟ ਕੀਤਾ- 'ਬ੍ਰਾਜ਼ੀਲ ਦੇ ਕ੍ਰਿਸ਼ੁਮਾ ਸ਼ਹਿਰ 'ਚ ਮੈਗਾਲੂਟ ਤੋਂ ਬਾਅਦ ਜ਼ਮੀਨ 'ਤੇ ਨੋਟ ਇੱਕਠਾ ਕਰ ਰਹੇ ਲੋਕ। ਦੁਖਾਂਤ ਦੇ ਬਾਵਜੂਦ ਕਈ ਲੋਕਾਂ ਦਾ ਕ੍ਰਿਸਮਸ ਬਿਹਤਰ ਹੋਏਗਾ। ਗੈਂਗ ਮਾਹਰ ਲੱਗ ਰਿਹਾ ਹੈ ਤੇ ਉਨ੍ਹਾਂ ਕੋਲ ਬਜੂਕਾ ਸੀ।"

Farmers protest: ਕਿਸਾਨ ਅੰਦੋਲਨ ਨੂੰ ਮਿਲਿਆ ਵੱਡਾ ਬਲ, ਖਾਪ ਪੰਚਾਇਤਾਂ ਵੱਲੋਂ ਦੁੱਧ, ਫਲ ਤੇ ਸਬਜ਼ੀਆਂ ਰੋਕਣ ਦੀ ਧਮਕੀ, ਟਰਾਂਸਪੋਰਟਰ ਵੀ ਕੀਤਾ ਐਲਾਨ

ਇਸ ਦੇ ਨਾਲ ਹੀ ਮੇਅਰ ਕਲਾਸੀਓ ਸਾਲਵਾਰੋ ਨੇ ਟਵਿੱਟਰ 'ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਰਹਿਣ ਅਤੇ ਸੁਚੇਤ ਰਹਿਣ। ਪੁਲਿਸ ਨੂੰ ਆਪਣਾ ਕੰਮ ਕਰਨ ਦੇਣ। ਉਸਨੇ ਲਿਖਿਆ ਕਿ ਸ਼ਹਿਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸ਼ਹਿਰ ਵਿਚ ਲਗਪਗ 3-4 ਥਾਂਵਾਂ 'ਤੇ ਲੁੱਟਮਾਰ ਕੀਤੀ ਗਈ ਹੈ। ਇਹ ਸ਼ਹਿਰ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਹੋਇਆ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904