ਸੀਤਾਪੁਰ: ਉੱਤਰ ਪ੍ਰਦੇਸ਼ ਦੇ ਸੀਤਾਪੁਰ ਵਿੱਚ ਰੁੱਖ ਤੋਂ 500-500 ਦੇ ਨੋਟਾਂ ਦੀ ਬਾਰਸ਼ ਵੇਖ ਲੋਕਾਂ ਦੇ ਹੋਸ਼ ਉੱਡ ਗਏ। ਫਿਰ ਪਤਾ ਲੱਗਾ ਕਿ ਇਹ ਹਰਕਤ ਇੱਕ ਬਾਂਦਰ ਦੀ ਹੈ। ਦਰਅਸਲ ਸੀਤਾਪੁਰ ਦੇ ਖੈਰਾਬਾਦ ਥਾਣਾ ਖੇਤਰ ਦੇ ਕਾਸਿਮਪੁਰ ਨਿਵਾਸੀ ਭਗਵਦੀਨ ਆਪਣੀ ਜ਼ਮੀਨ ਵੇਚ ਕੇ ਰਜਿਸਟਰੀ ਕਰਵਾਉਣ ਲਈ ਰਜਿਸਟਰੀ ਦਫ਼ਤਰ ਗਿਆ ਸੀ। ਜ਼ਮੀਨ ਵੇਚਣ 'ਤੇ ਉਸ ਨੂੰ ਚਾਰ ਲੱਖ ਰੁਪਏ ਨਕਦ ਮਿਲੇ।

ਉਨ੍ਹਾਂ ਨੂੰ ਇਹ ਨਕਦੀ ਇੱਕ ਬੈਗ ਵਿਚ ਰੱਖ ਦਿੱਤੀ। ਉਹ ਪੈਸੇ ਨਾਲ ਭਰਿਆ ਬੈਗ ਲੈ ਕੇ ਜਾ ਰਿਹਾ ਸੀ ਕਿ ਇਸ ਦੌਰਾਨ ਬਾਂਦਰ ਨੇ ਬਜ਼ੁਰਗ ਦੇ ਹੱਥੋਂ ਬੈਗ ਖੋਹ ਲਿਆ ਤੇ ਰੁੱਖ ਤੇ ਚੜ੍ਹ ਗਿਆ। ਇਸ ਤੋਂ ਬਾਅਦ ਬਾਂਦਰ ਨੇ ਬੈਗ ਚੋਂ ਨੋਟ ਕੱਢਕੇ ਸੁੱਟਣਾ ਸ਼ੁਰੂ ਕਰ ਦਿੱਤੇ। 500-500 ਰੁਪਏ ਦੇ ਨੋਟਾਂ ਦੀ ਬਾਰਸ਼ ਵੇਖ ਲੋਕ ਰੁਕ ਗਏ ਤੇ ਨੋਟਾਂ ਦੀ ਬਾਰਸ਼ ਦੇਖਣ ਲੱਗੇ।

ਲੋਕਾਂ ਨੇ ਬਾਂਦਰ ਤੋਂ ਪੈਸੇ ਨਾਲ ਭਰਿਆ ਬੈਗ ਹਾਸਲ ਕਰਨ ਲਈ ਵੀ ਬਹੁਤ ਕੋਸ਼ਿਸ਼ ਕੀਤੀ ਪਰ ਬਾਂਦਰ ਨੇ ਬੈਗ ਵਿੱਚ ਰੱਖੇ ਨੋਟਾਂ ਦਾ ਬੰਡਲ ਬਾਹਰ ਕੱਢੇ ਤੇ ਪੈਸੇ ਫਾੜ ਦਿੱਤੇ। ਇਸ ਦੇ ਨਾਲ ਹੀ ਉਸ ਨੇ ਕੁਝ ਪੈਸੇ ਹਵਾ ਵਿਚ ਉਡਾ ਦਿੱਤੇ। ਫਿਰ ਬਾਂਦਰ ਹੱਥੋਂ ਪੈਸਿਆਂ ਨਾਲ ਭਰਿਆ ਬੈਗ ਹੇਠਾਂ ਡਿਗ ਪਿਆ, ਪਰ ਇੱਕ 500 ਰੁਪਏ ਦਾ ਬੰਡਲ ਇਸ ਦੇ ਹੱਥ ਰਹਿ ਗਿਆ ਸੀ। ਬਾਂਦਰ ਨੇ ਕਰੀਬ 10 ਤੋਂ 12 ਹਜ਼ਾਰ ਰੁਪਏ ਪਾੜ ਦਿੱਤੇ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904