ਬੰਦਰ ਸੱਚਾ ਤੇ ਐਗਜ਼ਿਟ ਪੋਲ ਨਿਕਲਿਆ ਝੂਠਾ !
ਦੱਸਣ ਯੋਗ ਹੈ ਕਿ ਅਮਰੀਕਾ 'ਚ ਰਾਸ਼ਟਰਪਤੀ ਚੋਣਾਂ 'ਚ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ। ਡੈਮੋਕ੍ਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਅਤੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਵਿਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ।
ਜਿਸ ਤੋਂ ਬਾਅਦ ਤਸਵੀਰਾਂ ਦੇ ਸਾਹਮਣੇ ਕੇਲਾ ਰੱਖਿਆ ਗਿਆ। ਬਾਂਦਰ ਨੇ ਟਰੰਪ ਦੇ ਸਾਹਮਣੇ ਰੱਖਿਆ ਕੇਲਾ ਚੁੱਕਿਆ ਅਤੇ ਬਾਅਦ 'ਚ ਉਸ ਨੇ ਟਰੰਪ ਦੀ ਤਸਵੀਰ ਨੂੰ ਚੁੰਮ ਲਿਆ।
ਜੇਦਾ ਨਾਂ ਤੋਂ ਇਹ ਬਾਂਦਰ ਇਨ੍ਹਾਂ ਦਿਨੀਂ ਆਪਣੀ ਭਵਿੱਖਬਾਣੀ ਨੂੰ ਲੈ ਕੇ ਕਾਫ਼ੀ ਮਸ਼ਹੂਰ ਹੋ ਰਿਹਾ ਹੈ। ਚੁਨਾਸ਼ਿਆਨਹੂ ਟੂਰਿਜ਼ਮ ਪਾਰਕ ਮੁਤਾਬਿਕ ਇਸ ਬਾਂਦਰ ਨੂੰ ਹਿਲੇਰੀ ਕਲਿੰਟਨ ਅਤੇ ਡੋਨਾਲਡ ਟਰੰਪ ਦੀਆਂ ਤਸਵੀਰਾਂ ਦੇ ਸਾਹਮਣੇ ਲਿਆਂਦਾ ਗਿਆ ਸੀ।
ਟਰੰਪ ਦੇ ਚਾਹੁਣ ਵਾਲਿਆਂ ਲਈ ਚੀਨ ਦੇ ਇੱਕ ਬਾਂਦਰ ਨੇ ਚੋਣ ਨਤੀਜੇ ਆਉਣ ਤੋਂ ਪਹਿਲਾਂ ਹੀ ਟਰੰਪ ਨੂੰ ਰਾਸ਼ਟਰਪਤੀ ਐਲਾਨ ਕਰ ਦਿੱਤਾ ਸੀ। ਇਸ ਬਾਂਦਰ ਨੇ ਵੋਟਿੰਗ ਤੋਂ ਪਹਿਲਾਂ ਟਰੰਪ ਦੀ ਤਸਵੀਰ ਨੂੰ ਚੁੰਮ ਕੇ ਦੱਸ ਦਿੱਤਾ ਸੀ ਕਿ ਉਹ ਹੀ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਹੋਣਗੇ।
ਵਾਸ਼ਿੰਗਟਨ: ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਚੋਣ ਜਿੱਤ ਲਈ ਹੈ। 8 ਨਵੰਬਰ ਯਾਨੀ ਕਿ ਮੰਗਲਵਾਰ ਨੂੰ ਅਮਰੀਕਾ 'ਚ ਨਵੇਂ ਰਾਸ਼ਟਰਪਤੀ ਦੀ ਚੋਣ ਲਈ ਵੋਟਾਂ ਪਈਆਂ, ਜਿਸ ਦੇ ਨਤੀਜੇ ਪੂਰੀ ਦੁਨੀਆ ਦੇ ਸਾਹਮਣੇ ਹਨ।