ਨਵੀਂ ਦਿੱਲੀ: ਕਈ ਲੋਕਾਂ ਦੇ ਅਜੀਬੋ-ਗਰੀਬ ਸ਼ੌਕ ਹੁੰਦੇ ਹਨ ਜੋ ਆਮ ਇਨਸਾਨ ਨੂੰ ਹੈਰਾਨ ਕਰ ਦਿੰਦੇ ਹਨ। ਮੱਧ ਪ੍ਰਦੇਸ਼ ਦੇ ਦਇਆਰਾਮ ਸਾਹੂ ਨੂੰ ਵੀ ਅਜੀਬੋ-ਗਰੀਬ ਸ਼ੌਕ ਹੈ, ਬਲਕਿ ਉਹ ਤਾਂ ਆਪਣੇ ਸ਼ੌਕ ਨੂੰ ਆਪਣੀ ਆਦਤ ਵੀ ਕਹਿੰਦੇ ਹਨ। ਦਰਅਸਲ ਦਇਆਰਾਮ ਨੂੰ ਕੱਚ ਖਾਣ ਦਾ ਸ਼ੌਕ ਹੈ। ਆਮ ਇਨਸਾਨ ਨੂੰ ਜ਼ਰਾ ਵੀ ਕੱਚ ਚੁੱਭ ਜਾਏ ਤਾਂ ਪੀੜ ਨਾਲ ਜਾਨ ਨਿਕਲ ਜਾਂਦੀ ਹੈ, ਪਰ ਦਇਆਰਾਮ ਅਜਿਹੇ ਨਹੀਂ, ਉਹ ਪਿਛਲੇ 45 ਸਾਲਾਂ ਤੋਂ ਕੱਚ ਖਾਂਦੇ ਆ ਰਹੇ ਹਨ ਤੇ ਬਿਲਕੁਲ ਸੁਰੱਖਿਅਤ ਜੀਅ ਰਹੇ ਹਨ।
ਦਇਆਰਾਮ ਪਿਛਲੇ 40-45 ਸਾਲਾਂ ਤੋਂ ਕੱਚ ਖਾ ਰਹੇ ਹਨ ਤੇ ਉਹ ਬਿਲਕੁਲ ਠੀਕ-ਠਾਕ ਹਨ। ਹਾਲਾਂਕਿ ਇਸ ਦੇ ਕਾਰਨ ਉਨ੍ਹਾਂ ਦੇ ਦੰਦ ਜ਼ਰੂਰ ਖਰਾਬ ਹੋ ਗਏ ਹਨ। ਦਇਆਰਾਮ ਪੇਸ਼ੇ ਤੋਂ ਵਕੀਲ ਹਨ। ਉਨ੍ਹਾਂ ਕਿਹਾ, 'ਇਹ ਮੇਰੇ ਲਈ ਨਸ਼ੇ ਦੀ ਆਦਤ ਵਰਗਾ ਹੈ। ਇਸ ਆਦਤ ਨੇ ਮੇਰੇ ਦੰਦਾਂ ਨੂੰ ਨੁਕਸਾਨ ਪਹੁੰਚਾਇਆ ਹੈ। ਮੈਂ ਦੂਸਰਿਆਂ ਨੂੰ ਅਜਿਹਾ ਕਰਨ ਦਾ ਸੁਝਾਅ ਨਹੀਂ ਦੇਵਾਂਗਾ। ਇਹ ਸਿਹਤ ਲਈ ਖ਼ਤਰਨਾਕ ਹੈ। ਮੈਂ ਹੁਣ ਇਸ ਨੂੰ ਖਾਣਾ ਘੱਟ ਕਰ ਦਿੱਤਾ ਹੈ।'
ਦਇਆਰਾਮ ਦਾ ਅਜੀਬ ਸ਼ੌਕ ਖ਼ਤਰਨਾਕ ਹੈ, ਪਰ ਕਈ ਥਾਈਂ ਲੋਕ ਇਸੇ ਕਾਰਨ ਉਨ੍ਹਾਂ ਨੂੰ ਪਛਾਣਦੇ ਹਨ ਜੋ ਉਹ ਕਰਦੇ ਹਨ, ਉਹ ਕਿਸੇ ਅਜੂਬੇ ਤੋਂ ਘੱਟ ਨਹੀਂ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin