✕
  • ਹੋਮ

ਸਵਿਟਜਰਲੈਂਡ ਦੇ ਨਾਲਿਆਂ 'ਚ ਵਹਿੰਦਾ ਸੋਨਾ, ਪਿਛਲੇ ਸਾਲ 20 ਕਰੋੜ ਦਾ ਸੋਨਾ ਕੱਢਿਆ

ਏਬੀਪੀ ਸਾਂਝਾ   |  20 Oct 2017 01:55 PM (IST)
1

2

ਮੰਨਿਆ ਜਾ ਰਿਹਾ ਹੈ ਕਿ ਇਸ ਦਾ ਸਬੰਧ ਘੜੀ ਨਿਰਮਾਤਾ ਕੰਪਨੀਆਂ ਨਾਲ ਹੈ। ਇਹ ਕੰਪਨੀਆਂ ਮਹਿੰਗੀਆਂ ਘੜੀਆਂ ਦੀ ਸਜਾਵਟ ਵਿੱਚ ਸੋਨੇ ਦਾ ਇਸਤੇਮਾਲ ਕਰਦੀਆਂ ਹਨ।

3

ਸਭ ਤੋਂ ਜ਼ਿਆਦਾ ਸੋਨਾ ਪੱਛਮੀ ਸਵਿਸ ਖੇਤਰ ਜੁਰਾ ਤੋਂ ਪਾਇਆ ਗਿਆ।

4

ਇਹ ਸੰਭਵੀ ਘੜੀਆਂ, ਦਵਾਈਆਂ ਤੇ ਰਾਸਾਇਣਿਕ ਕੰਪਨੀਆਂ ਤੋਂ ਨਿਕਲੇ ਹੋ ਸਕਦੇ ਹਨ। ਇਹ ਕੰਪਨੀਆਂ ਉਤਪਾਦਾਂ ਦੀ ਉਸਾਰੀ ਤੇ ਪ੍ਰਕਿਰਿਆਂ ਵਿੱਚ ਇਨ੍ਹਾਂ ਧਾਤਾਂ ਦੀ ਵਰਤੋਂ ਕਰਦੀਆਂ ਹਨ।

5

ਚੰਡੀਗੜ੍ਹ: ਦੁਨੀਆ ਦੇ ਮਸ਼ਹੂਰ ਦੇਸ਼ਾਂ ਵਿੱਚ ਸ਼ੁਮਾਰ ਸਵਿਟਜਰਲੈਂਡ ਦੇ ਨਾਲੇ ਵੀ ਇੱਥੋਂ ਦੀ ਅਮੀਰੀ ਬਿਆਨਦੇ ਹਨ। ਇਸ ਦੇਸ਼ ਦੇ ਨਾਲਿਆਂ 'ਚ ਹਰ ਸਾਲ ਕਰੋੜਾਂ ਰੁਪਏ ਦਾ ਸੋਨਾ-ਚਾਂਦੀ ਵਹਾ ਦਿੱਤਾ ਜਾਂਦਾ ਹੈ।

6

ਸਰਕਾਰ ਤੋਂ ਕਰਾਏ ਗਏ ਇਸ ਅਧਿਐਨ ਦੇ ਪ੍ਰਮੁੱਖ ਖੋਜਕਾਰ ਬੇਸ ਵੈਂਰੀਐਂਸ ਨੇ ਕਿਹਾ, ਤੁਸੀਂ ਅਜਿਹੇ ਸਨਕੀ ਪੁਰਸ਼ਾਂ ਤੇ ਔਰਤਾਂ ਬਾਰੇ ਅਕਸਰ ਹੀ ਸੁਣਦੇ ਹੋਵੋਗੇ ਜੋ ਆਪਣੇ ਗਹਿਣੇ ਟਾਇਲਟ ਵਿੱਚ ਸੁੱਟ ਦਿੰਦੇ ਹਨ ਪਰ ਸਾਨੂੰ ਬਦਕਿਸਮਤੀ ਨਾਲ ਕੋਈ ਅੰਗੂਠੀ ਵੀ ਨਹੀਂ ਮਿਲੀ।

7

ਖੋਜਕਾਰਾਂ ਨੇ ਪਿਛਲੇ ਸਾਲ ਤਿੰਨ ਟਨ ਚਾਂਦੀ ਤੇ 43 ਕਿੱਲੋ ਸੋਨਾ ਖੋਜ ਕੱਢਿਆ। ਇਸ ਦੀ ਕੀਮਤ 31 ਲੱਖ ਡਾਲਰ (ਕਰੀਬ 20 ਕਰੋੜ ਰੁਪਏ) ਮਾਪੀ ਗਈ।

8

ਹਾਲਾਂਕਿ ਇਹ ਜਾਣਕਾਰੀ ਸਾਹਮਣੇ ਆਉਣ ਮਗਰੋਂ ਲੋਕ ਆਪਣੇ ਇਲਾਕੇ ਦੀਆਂ ਨਾਲੀਆਂ ਵਿੱਚ ਇਸ ਮਹਿੰਗੀ ਧਾਤਾਂ ਦੀ ਖੋਜ ਵਿੱਚ ਜੁੱਟਦੇ, ਇਸ ਤੋਂ ਪਹਿਲਾਂ ਹੀ ਖੋਜਕਾਰਾਂ ਨੇ ਸਾਫ਼ ਕਰ ਦਿੱਤਾ ਕਿ ਇਹ ਧਾਤੂਆਂ ਸੂਖਮ ਕਣਾਂ ਦੇ ਰੂਪ ਵਿੱਚ ਮਿਲੀਆਂ ਹਨ।

  • ਹੋਮ
  • ਅਜ਼ਬ ਗਜ਼ਬ
  • ਸਵਿਟਜਰਲੈਂਡ ਦੇ ਨਾਲਿਆਂ 'ਚ ਵਹਿੰਦਾ ਸੋਨਾ, ਪਿਛਲੇ ਸਾਲ 20 ਕਰੋੜ ਦਾ ਸੋਨਾ ਕੱਢਿਆ
About us | Advertisement| Privacy policy
© Copyright@2025.ABP Network Private Limited. All rights reserved.