ਕੁੱਤੇ ਨੂੰ ਅਗਵਾ ਕਰਕੇ ਮੰਗੀ 10 ਲੱਖ ਦੀ ਫਿਰੌਤੀ
ਇਸ ਘਟਨਾ ਬਾਅਦ ਜੋਏ ਦੇ ਪਰਿਵਾਰ ਨੇ ਇਸ ਮਾਮਲੇ ਬਾਰੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਕਿਸ ਤਰ੍ਹਾਂ ਕਿਡਨੈਪਰ ਉਨ੍ਹਾਂ ਨੂੰ ਫ਼ੋਨ ਉੱਤੇ ਧਮਕੀ ਦੇ ਰਿਹਾ ਹੈ। ਹਾਲਾਂਕਿ ਹੁਣ ਜੋਏ ਨੂੰ ਭਰੋਸਾ ਨਹੀਂ ਹੋ ਰਿਹਾ ਹੈ ਕਿ ਉਹ ਸ਼ਖ਼ਸ ਸੱਚ ਬੋਲ ਰਿਹਾ ਹੈ ਜਾਂ ਝੂਠ। ਜੋਏ ਨੇ ਉਸ ਕਿਡਨੈਪਰ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨਿਆ। ਹੁਣ ਆਪਣੇ ਕੁੱਤੇ ਨੂੰ ਵਾਪਸ ਪਾਉਣ ਲਈ ਇਸ ਪਰਿਵਾਰ ਨੇ ਇੱਕ ਫੇਸਬੁੱਕ ਪੇਜ ਬਣਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਿਡਨੈਪਰ ਨੂੰ ਇੰਨੇ ਰੁਪਏ ਨਹੀਂ ਦੇ ਸਕਦੇ।
ਉੱਥੇ ਹੀ ਅਚਾਨਕ ਇੱਕ ਦਿਨ ਇੱਕ ਆਦਮੀ ਦਾ ਫ਼ੋਨ ਆਇਆ। ਉਸ ਨੇ ਜੋਏ ਨੂੰ ਕਿਹਾ ਕਿ ਜੇਕਰ ਉਸ ਨੂੰ ਉਨ੍ਹਾਂ ਦਾ ਕੁੱਤਾ ਵਾਪਸ ਚਾਹੀਦਾ ਹੈ ਤਾਂ ਉਨ੍ਹਾਂ ਨੂੰ ਬਦਲੇ ਵਿੱਚ 13,000 ਬ੍ਰਿਟਿਸ਼ ਪੌਂਡ ਯਾਨੀ ਕਿ ਕਰੀਬ 10 ਲੱਖ ਰੁਪਏ ਦੇਣੇ ਪੈਣਗੇ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਕਿ ਫ਼ੋਨ ਕਰਨ ਵਾਲੇ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੂੰ ਪੈਸੇ ਨਹੀਂ ਮਿਲੇ ਤਾਂ ਉਹ ਫਿਰ (ਕੁੱਤੇ ਦਾ ਨਾਮ) ਨੂੰ ਦਰਖ਼ਤ ਉੱਤੇ ਲਟਕਾ ਕੇ ਫਾਂਸੀ ਦੇ ਦੇਵੇਗਾ।
ਕੁੱਤੇ ਦੇ ਮਾਲਕ ਦੇ ਨਾਲ ਹੀ ਲੋਕ ਵੀ ਹੈਰਾਨ ਹਨ ਕਿ ਕੋਈ ਕੁੱਤੇ ਨੂੰ ਕਿਵੇਂ ਅਗਵਾ ਕਰ ਸਕਦਾ ਹੈ। ਧਿਆਨ ਦੇਣਯੋਗ ਹੈ ਕਿ ਜੋਏ ਬਰੋਚੇਰਟ ਦਾ ਪਾਲਤੂ ਕੁੱਤਾ ਪਿਛਲੇ 7 ਦਸੰਬਰ ਤੋਂ ਲਾਪਤਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਲੱਭਣ ਦੀ ਕਾਫ਼ੀ ਕੋਸ਼ਿਸ਼ ਵੀ ਕੀਤੀ। ਇੱਥੋਂ ਤੱਕ ਕਿ ਉਨ੍ਹਾਂ ਨੇ ਉਸ ਕੁੱਤੇ ਨੂੰ ਲੱਭਣ ਵਾਲੇ ਨੂੰ 3.5 ਲੱਖ ਦਾ ਇਨਾਮ ਦੇਣ ਦਾ ਵੀ ਐਲਾਨ ਕਰ ਦਿੱਤਾ ਸੀ।
ਚੰਡੀਗੜ੍ਹ: ਤੁਸੀਂ ਬੱਚਿਆਂ ਦੀ ਕਿਡਨੈਪਿੰਗ ਬਾਰੇ ਤਾਂ ਸੁਣਿਆ ਹੋਵੇਗਾ ਪਰ ਕੀ ਕਦੇ ਤੁਸੀਂ ਕਿਸੇ ਕੁੱਤੇ ਦੀ ਕਿਡਨੈਪਿੰਗ ਬਾਰੇ ਸੁਣਿਆ ਹੈ। ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਆਇਰਲੈਂਡ ਦਾ ਹੈ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਉਗੇ। ਦਰਅਸਲ ਇੱਥੇ ਇੱਕ ਕੁੱਤੇ ਨੂੰ ਕੁਝ ਬਦਮਾਸ਼ਾਂ ਨੇ ਅਗਵਾ ਕਰ ਲਿਆ ਤੇ ਬਦਲੇ ਵਿੱਚ 10 ਲੱਖ ਰੁਪਏ ਦੀ ਫਿਰੌਤੀ ਮੰਗੀ ਹੈ।