Nostradamus Prediction: ਬਾਬਾ ਵੇਂਗਾ ਤੋਂ ਬਾਅਦ ਨੋਸਟ੍ਰਾਡੇਮਸ ਦੀ ਭਵਿੱਖਬਾਣੀਆਂ ਦੀ ਸਭ ਤੋਂ ਵੱਧ ਚਰਚਾ ਹੁੰਦੀ ਹੈ। ਮੰਨਿਆ ਜਾਂਦਾ ਹੈ ਕਿ ਨੋਸਟ੍ਰਾਡੇਮਸ ਨੇ ਇਤਿਹਾਸਕ ਘਟਨਾਵਾਂ ਜਿਵੇਂ ਕਿ ਅਡੋਲਫ ਹਿਟਲਰ ਦੇ ਉਭਾਰ, ਦੂਜੇ ਵਿਸ਼ਵ ਯੁੱਧ ਅਤੇ ਫਰਾਂਸੀਸੀ ਕ੍ਰਾਂਤੀ ਦੀ ਸਹੀ ਭਵਿੱਖਬਾਣੀ ਕੀਤੀਆਂ ਸਨ। ਉਨ੍ਹਾਂ 6,338 ਦੇ ਲਗਭਗ ਭਵਿੱਖਬਾਣੀਆਂ ਲਿਖੀਆਂ। ਜਿਨ੍ਹਾਂ ਵਿੱਚ ਇਹ ਵੀ ਸ਼ਾਮਲ ਹੈ ਕਿ ਸਾਡੀ ਦੁਨੀਆਂ ਦਾ ਅੰਤ ਕਦੋਂ ਅਤੇ ਕਿਵੇਂ ਹੋਵੇਗਾ।


ਨੋਸਟ੍ਰਾਡੇਮਸ ਨੇ ਵੀ ਕੋਰੋਨਾ ਵਾਇਰਸ ਮਹਾਮਾਰੀ ਬਾਰੇ ਭਵਿੱਖਬਾਣੀ ਕੀਤੀ ਸੀ। ਨੋਸਟ੍ਰਾਡੇਮਸ ਦਾ ਜਨਮ ਦਸੰਬਰ 1503 ਵਿੱਚ ਤੇ 2 ਜੁਲਾਈ 1566 ਨੂੰ ਦਿਹਾਂਤ ਹੋਇਆ ਸੀ ਪਰ ਫਰਾਂਸੀਸੀ ਜੋਤਸ਼ੀ ਦੀਆਂ ਭਵਿੱਖਬਾਣੀਆਂ ਅਜੇ ਵੀ ਕਾਇਮ ਹਨ। ਦੱਸਿਆ ਜਾਂਦਾ ਹੈ ਕਿ ਹੁਣ ਤੱਕ ਉਨ੍ਹਾਂ ਦੀਆਂ 70 ਫੀਸਦੀ ਤੋਂ ਜ਼ਿਆਦਾ ਭਵਿੱਖਬਾਣੀਆਂ ਪੂਰੀਆਂ ਹੋ ਚੁੱਕੀਆਂ ਹਨ। ਉਨ੍ਹਾਂ ਨੇ 2023 ਨੂੰ ਲੈ ਕੇ ਵੱਡੀਆਂ ਭਵਿੱਖਬਾਣੀਆਂ ਕੀਤੀਆਂ ਹਨ। ਆਓ ਉਨ੍ਹਾਂ ਬਾਰੇ ਜਾਣਦੇ ਹਾਂ ।


ਤੀਜਾ ਵਿਸ਼ਵ ਯੁੱਧ


ਨੋਸਟ੍ਰਾਡੇਮਸ ਨੇ ਤੀਜੇ ਵਿਸ਼ਵ ਯੁੱਧ ਦੀ ਭਵਿੱਖਬਾਣੀ ਕੀਤੀ ਸੀ। ਉਨ੍ਹਾਂ ਲਿਖਿਆ ਹੈ ਸੱਤ ਮਹੀਨੇ ਦਾ ਮਹਾਨ ਯੁੱਧ, ਮਾੜੇ ਕਰਮਾਂ ਨਾਲ ਲੋਕ ਮਰਨਗੇ। ਲੋਕ ਇਸ ਨੂੰ ਵਿਸ਼ਵ ਯੁੱਧ ਮੰਨ ਰਹੇ ਹਨ। ਕਈਆਂ ਦਾ ਕਹਿਣਾ ਹੈ ਕਿ ਰੂਸ ਦੇ ਹਮਲੇ ਕਾਰਨ ਯੂਕਰੇਨ ਵਿੱਚ ਸੰਘਰਸ਼ ਹੋਰ ਵੀ ਵੱਡਾ ਹੋ ਸਕਦਾ ਹੈ, ਜਿਸ ਦੇ ਨਤੀਜੇ ਵਜੋਂ ਤੀਜਾ ਵਿਸ਼ਵ ਯੁੱਧ ਹੋ ਸਕਦਾ ਹੈ। ਨੋਸਟ੍ਰਾਡੇਮਸ ਨੇ ਲਿਖਿਆ, 'ਇੱਕ ਪਣਡੁੱਬੀ 'ਚ ਹਥਿਆਰ ਅਤੇ ਦਸਤਾਵੇਜ਼ ਲੈ ਕੇ ਜਾਣ ਵਾਲਾ ਆਦਮੀ ਇਟਲੀ ਦੇ ਤੱਟ 'ਤੇ ਪਹੁੰਚ ਜਾਵੇਗਾ ਅਤੇ ਯੁੱਧ ਸ਼ੁਰੂ ਕਰ ਦੇਵੇਗਾ। ਉਸਦਾ ਕਾਫਲਾ ਦੂਰ ਤੱਕ ਜਾਵੇਗਾ ਅਤੇ ਸਾਮਰਾਜ ਗਲਤ ਹੱਥਾਂ ਵਿੱਚ ਚਲਿਆ ਜਾਵੇਗਾ।'


ਮੰਗਲ ਉਤੇ ਲੈਂਡਿੰਗ


ਨੋਸਟ੍ਰਾਡੇਮਸ ਨੇ ਮੰਗਲ 'ਤੇ ਡਿੱਗਣ ਵਾਲੀ ਰੋਸ਼ਨੀ ਦਾ ਵੀ ਜ਼ਿਕਰ ਕੀਤਾ ਸੀ। ਉਨ੍ਹਾਂ ਇਹ ਸੁਝਾਅ ਦਿੱਤਾ ਹੈ ਕਿ ਮਨੁੱਖ 2023 ਵਿੱਚ ਲਾਲ ਗ੍ਰਹਿ ਦਾ ਦੌਰਾ ਕਰ ਸਕਦਾ ਹੈ।  


ਨਵਾਂ ਪੋਪ


ਨੋਸਟ੍ਰਾਡੇਮਸ ਦੀ 2023 ਲਈ ਦੀ ਤੀਜੀ ਭਵਿੱਖਬਾਣੀ ਇੱਕ ਨਵਾਂ ਪੋਪ ਹੈ। ਉਨ੍ਹਾਂ ਕਿਹਾ ਕਿ ਪੋਪ ਫਰਾਂਸਿਸ ਆਖਰੀ ਸੱਚੇ ਪੋਪ ਹੋਣਗੇ। ਅਗਲਾ ਪੋਪ ਇੱਕ ਘੁਟਾਲਾ ਕਰੇਗਾ। ਨੋਸਟ੍ਰਾਡੇਮਸ ਨੇ ਲਿਖਿਆ, ਪਵਿੱਤਰ ਰੋਮਨ ਚਰਚ ਦੇ ਅੰਤਮ ਜ਼ੁਲਮ ਵਿੱਚ ਪੀਟਰ ਰੋਮਨ ਹੋਵੇਗਾ। ਜੋ ਬਹੁਤ ਸਾਰੀਆਂ ਮੁਸੀਬਤਾਂ ਵਿੱਚ ਆਪਣੇ ਇੱਜੜ ਦਾ ਪਾਲਣ ਪੋਸ਼ਣ ਕਰੇਗਾ ਅਤੇ ਜਿਸ ਤੋਂ ਬਾਅਦ ਸੱਤ ਪਹਾੜੀ ਸ਼ਹਿਰ ਤਬਾਹ ਹੋ ਜਾਣਗੇ।


ਅਸਮਾਨੀ ਅੱਗ


ਨੋਸਟ੍ਰਾਡੇਮਸ ਨੇ ਸ਼ਾਹੀ ਮਹਿਲ 'ਤੇ ਇੱਕ ਅਸਮਾਨੀ ਅੱਗ ਦੀ ਭਵਿੱਖਬਾਣੀ ਕੀਤੀ ਸੀ। ਇਸ ਬਾਰੇ ਕਿਹਾ ਸੀ ਕਿ ਸਭਿਅਤਾ ਦੀ ਸੁਆਹ ਵਿੱਚੋਂ ਇੱਕ ਨਵਾਂ ਵਿਸ਼ਵ ਪ੍ਰਬੰਧ ਉਭਰੇਗਾ। ਲੋਕ ਇਸ ਨੂੰ ਕਿਸੇ ਰਾਜੇ ਜਾਂ ਰਾਜ ਦੇ ਮਹਾਨ ਮੁਖੀ ਲਈ ਸੰਭਾਵੀ ਖਤਰੇ ਵਜੋਂ ਦੇਖ ਰਹੇ ਹਨ।


ਪ੍ਰਿੰਸ ਹੈਰੀ ਬ੍ਰਿਟੇਨ ਦੇ ਅਗਲੇ ਕਿੰਗ ਹੋਣਗੇ


ਨੋਸਟ੍ਰਾਡੇਮਸ ਨੇ ਮਹਾਰਾਣੀ ਐਲਿਜ਼ਾਬੈਥ II ਦੀ ਮੌਤ ਬਾਰੇ ਭਵਿੱਖਬਾਣੀ ਕੀਤੀ ਸੀ। ਸਾਲ 2005 ਵਿੱਚ ਮਾਰੀਓ ਰੀਡਿੰਗ ਦੀ ਇੱਕ ਕਿਤਾਬ ਆਈ ਸੀ, ਜੋ ਨੋਸਟ੍ਰਾਡੇਮਸ ਦਾ ਸਭ ਤੋਂ ਵੱਡਾ ਮਾਹਰ ਹੈ। ਉਨ੍ਹਾਂ ਕਿਤਾਬ ਵਿੱਚ ਦਾਅਵਾ ਕੀਤਾ ਹੈ ਕਿ ਕਿੰਗ ਚਾਰਲਸ III ਪ੍ਰਿੰਸ ਹੈਰੀ ਲਈ ਗੱਦੀ ਤਿਆਗ ਦੇਣਗੇ। ਰੀਡਿੰਗ ਦੀ ਕਿਤਾਬ ਨੋਸਟ੍ਰਾਡੇਮਸ: ਦ ਕੰਪਲੀਟ ਪ੍ਰੋਫੇਸੀਜ਼ ਫਾਰ ਦਿ ਫਿਊਚਰ ਵਿੱਚ ਸੰਪੂਰਨ ਭਵਿੱਖਬਾਣੀਆਂ ਦਾ ਜ਼ਿਕਰ ਹੈ ਕਿ ਮਹਾਰਾਣੀ ਐਲਿਜ਼ਾਬੈਥ II ਦੀ ਮੌਤ ਦੀ ਭਵਿੱਖਬਾਣੀ ਨੋਸਟ੍ਰਾਡੇਮਸ ਨੇ ਆਪਣੀ ਕਿਤਾਬ ਵਿੱਚ 450 ਸਾਲ ਪਹਿਲਾਂ ਕੀਤੀ ਸੀ।


ਉਨ੍ਹਾਂ ਅੱਗੇ ਜ਼ਿਕਰ ਕੀਤਾ ਹੈ ਕਿ ਕਿੰਗ ਚਾਰਲਸ III 2022 ਵਿੱਚ 74 ਸਾਲ ਦੀ ਉਮਰ ਵਿੱਚ ਬਾਦਸ਼ਾਹ ਵਜੋਂ ਅਹੁੱਦਾ ਸੰਭਾਲਣਗੇ। ਨੋਸਟ੍ਰਾਡੇਮਸ ਨੇ ਭਵਿੱਖਬਾਣੀ ਕੀਤੀ ਸੀ ਕਿ ਇੱਕ ਵਿਅਕੀਤ ਕਿੰਗ ਚਾਰਲਸ ਦੀ ਥਾਂ ਲਵੇਗਾ, ਜਿਸ ਨੇ ਕਦੇ ਕਿੰਗ ਬਣਨ ਦੀ ਉਮੀਦ ਨਹੀਂ ਕੀਤੀ ਸੀ। ਇਸ ਦਾ ਮਤਲਬ ਇਹ ਸੀ ਕਿ ਪ੍ਰਿੰਸ ਵਿਲੀਅਮ ਨੂੰ ਕਿਸੇ ਕਾਰਨ ਕਰਕੇ ਵੱਖ ਰੱਖਿਆ ਜਾਵੇਗਾ। ਉਹਨਾਂ ਅੱਗੇ ਲਿਖਿਆ ਹੈ ਕਿ ਹੈਰੀ 38 ਸਾਲ ਦੀ ਉਮਰ ਵਿੱਚ ਰਾਜਾ ਹੈਨਰੀ ਦੇ ਰੂਪ ਵਿੱਚ ਰਾਜ ਗੱਦੀ 'ਤੇ ਬੈਠਣਗੇ।