Viral Video: ਅੱਜ ਕੱਲ੍ਹ ਰੀਲਾਂ ਦਾ ਰੁਝਾਨ ਇੰਨਾ ਵੱਧ ਗਿਆ ਹੈ ਕਿ ਲੋਕ ਨਾ ਤਾਂ ਥਾਂ ਦੇਖਦੇ ਹਨ ਅਤੇ ਨਾ ਹੀ ਮੌਕਾ, ਕੋਈ ਵੀ ਕਿਤੇ ਵੀ ਮੋਬਾਈਲ ਦਾ ਕੈਮਰਾ ਕੱਢ ਕੇ ਰੀਲਾਂ ਬਣਾਉਣ ਲੱਗ ਜਾਂਦਾ ਹੈ। ਛੱਤੀਸਗੜ੍ਹ ਰਾਜ ਦੀ ਰਾਜਧਾਨੀ ਰਾਏਪੁਰ ਦੇ ਇੱਕ ਮਸ਼ਹੂਰ ਹਸਪਤਾਲ ਵਿੱਚ ਵੀ ਅਜਿਹੀ ਹੀ ਇੱਕ ਘਟਨਾ ਵਾਪਰੀ ਹੈ। ਛੱਤੀਸਗੜ੍ਹ ਦੇ ਸਭ ਤੋਂ ਵੱਡੇ ਹਸਪਤਾਲ ਡੀਕੇਐਸ ਸਰਕਾਰੀ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਆਪਰੇਸ਼ਨ ਥੀਏਟਰ ਵਿੱਚ ਤਿੰਨ ਨਰਸਾਂ ਨੇ ਰੀਲਾਂ ਬਣਾਈਆਂ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ। ਪਰ ਇਹ ਇੰਸਟਾ ਰੀਲ ਉਨ੍ਹਾਂ ਲਈ ਇੱਕ ਵੱਡਾ ਸਬਕ ਬਣ ਗਈ ਕਿਉਂਕਿ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਗਈ ਅਤੇ ਤਿੰਨੋਂ ਨਰਸਾਂ ਨੂੰ ਸਸਪੈਂਡ ਕਰ ਦਿੱਤਾ ਗਿਆ।


ਡੀਕੇਐਸ ਸਰਕਾਰੀ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਅਪਰੇਸ਼ਨ ਥੀਏਟਰ ਵਿੱਚ ਪੁਸ਼ਪਾ ਸਾਹੂ, ਤੇਜਕੁਮਾਰੀ ਸਾਹੂ ਅਤੇ ਤ੍ਰਿਪਤੀ ਦਾਸਰ ਨਾਮਕ ਤਿੰਨ ਨਰਸਾਂ ਨੇ ਹਸਪਤਾਲ ਦੀ ਵਰਦੀ ਵਿੱਚ ਰੀਲਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਤਿੰਨਾਂ ਨੇ ਇੱਕ ਮਸ਼ਹੂਰ ਗੀਤ 'ਤੇ ਡਾਂਸ ਕਰਦੇ ਹੋਏ ਵੀਡੀਓ ਬਣਾਇਆ, ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਤਿੰਨੋਂ ਨਰਸਾਂ ਹਸਪਤਾਲ ਦੇ ਕੱਪੜੇ ਅਤੇ ਸਿਰ 'ਤੇ ਟੋਪੀਆਂ ਪਾਈਆਂ ਨਜ਼ਰ ਆ ਰਹੀਆਂ ਹਨ।



ਦੋਸ਼ ਹੈ ਕਿ ਇਹ ਨਰਸਾਂ ਆਪਰੇਸ਼ਨ ਥੀਏਟਰ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਚੱਪਲਾਂ ਪਾ ਕੇ ਓਟੀ ਅੰਦਰ ਦਾਖਲ ਹੋ ਗਈਆਂ ਅਤੇ ਉੱਥੇ ਰੱਖੇ ਸਾਮਾਨ ਨਾਲ ਵੀਡੀਓ ਬਣਾਉਣ ਲੱਗ ਪਈਆਂ ਅਤੇ ਉਸ ਬੈੱਡ 'ਤੇ ਬੈਠੀਆਂ ਜਿੱਥੇ ਮਰੀਜ਼ ਲੇਟਿਆ ਹੋਇਆ ਸੀ।


ਇਹ ਵੀ ਪੜ੍ਹੋ: Viral Video: ਨੱਚਦੇ ਹੋਏ ਕੰਟਰੋਲ ਕਰ ਰਹੇ ਟ੍ਰੈਫਿਕ, ਨਾਗਾਲੈਂਡ ਦੇ ਮੰਤਰੀ ਨੇ ਡਾਂਸਿੰਗ ਪੁਲਿਸ ਵਾਲੇ ਦੀ ਵੀਡੀਓ ਸ਼ੇਅਰ ਕਰ ਦਿੱਤਾ ਇਹ ਸੰਦੇਸ਼


ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਹਸਪਤਾਲ ਪ੍ਰਬੰਧਨ ਨੇ ਤੁਰੰਤ ਮੀਟਿੰਗ ਬੁਲਾਈ ਅਤੇ ਨਰਸਾਂ ਨੂੰ ਮੁਅੱਤਲ ਕਰਨ ਦਾ ਫੈਸਲਾ ਲਿਆ ਗਿਆ। ਲੋਕ ਸੋਸ਼ਲ ਮੀਡੀਆ 'ਤੇ ਵੀ ਅਜਿਹੀਆਂ ਕਾਰਵਾਈਆਂ ਦੀ ਨਿਖੇਧੀ ਕਰ ਰਹੇ ਹਨ ਅਤੇ ਰੀਲਾਂ ਦੇ ਨਾਲ ਇੰਨੀ ਮਸਤੀ ਕਰਨ ਵਾਲੇ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।


ਇਹ ਵੀ ਪੜ੍ਹੋ: WhatsApp: ਤੁਹਾਨੂੰ ਜੋ ਵੀ ਪਸੰਦ ਸਭ ਕੁਝ WhatsApp 'ਤੇ ਦਿਖਾਈ ਦੇਵੇਗਾ, ਬਹੁਤ ਲਾਭਦਾਇਕ ਹੋਵੇਗਾ ਨਵਾਂ ਫੀਚਰ