ਓਹੀਓ: ਅਮਰੀਕਾ ਦੇ ਓਹੀਓ (Ohio) ਰਾਜ ਦੇ ਇੱਕ ਰੈਸਟੋਰੈਂਟ ਵਿੱਚ ਪਹੁੰਚਣ ਵਾਲੇ ਵਿਅਕਤੀ ਨੂੰ ਕ੍ਰਿਸਮਸ (Christmas) ਤੋਂ ਪਹਿਲਾਂ ਇੱਕ ਅਜਿਹਾ ਤੋਹਫਾ ਮਿਲਿਆ, ਜਿਸ ਦੀ ਚਰਚਾ ਸਾਰੇ ਇੰਟਰਨੈੱਟ 'ਤੇ ਸੁਰਖੀਆਂ ਬਟੋਰ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਇੱਕ ਰੈਸਟੋਰੈਂਟ ਵਿੱਚ ਕੰਮ ਕਰਨ ਵਾਲਾ ਕੋਈ ਵਿਅਕਤੀ ਇਸ ਤੋਹਫੇ ਨੂੰ ਭੁੱਲ ਨਹੀਂ ਸਕਦਾ।
ਦਰਅਸਲ, ਓਹੀਓ ਵਿੱਚ 12 ਦਸੰਬਰ ਨੂੰ ਇੱਕ ਵਿਅਕਤੀ ਨੇ ਸਿਰਫ .01 (74 ਪੈਸੇ) ਦੇ ਬਿੱਲ ਲਈ 5600 (ਚਾਰ ਲੱਖ ਰੁਪਏ ਤੋਂ ਵੱਧ) ਦੀ ਟਿੱਪ ਦਿੱਤੀ। ਇਸ ਨੂੰ ਰੈਸਟੋਰੈਂਟ ਦੇ ਸਮੁੱਚੇ ਸਟਾਫ ਵਿੱਚ ਵੰਡਣ ਲਈ ਕਿਹਾ। ਉਸ ਵਿਅਕਤੀ ਨੇ ਇਹ ਪੈਸੇ ਉਨ੍ਹਾਂ ਲੋਕਾਂ ਨੂੰ ਵੀ ਦੇਣ ਲਈ ਕਿਹਾ ਜੋ ਉਸ ਦਿਨ ਕੰਮ ’ਤੇ ਨਹੀਂ ਆਏ ਸੀ।
ਸੋਕ ਨਾਂ ਦਾ ਇਹ ਰੈਸਟੋਰੈਂਟ ਚਲਾਉਣ ਵਾਲੇ ਮੂਸਾ ਸਲੋਲੋਕ ਨੇ ਕਿਹਾ, "ਜਦੋਂ ਉਨ੍ਹਾਂ ਨੇ ਅਜਿਹਾ ਕੀਤਾ, ਤਾਂ ਸਾਡੀ ਸਾਰਿਆਂ ਦੀਆਂ ਅੱਖਾਂ ਵਿੱਚ ਹੰਝੂ ਸੀ। ਇਸ ਬਾਰੇ ਗੱਲ ਕਰਦਿਆਂ ਅਜੇ ਵੀ ਮੇਰੀਆਂ ਅੱਖਾਂ ਵਿੱਚ ਹੰਝੂ ਹਨ। ਤੁਹਾਡਾ ਸਟਾਫ ਤੁਹਾਡਾ ਪਰਿਵਾਰ ਬਣ ਜਾਂਦਾ ਹੈ। ਹਰ ਕੋਈ ਇੱਕ ਦੂਜੇ ਦੀ ਪ੍ਰਵਾਹ ਕਰਦਾ ਹੈ। ਮੈਂ ਆਪਣੇ ਸਟਾਫ ਬੱਚਿਆਂ ਲਈ ਤੋਹਫ਼ੇ ਖਰੀਦਣ ਲਈ ਵੱਖਰੇ ਤੌਰ 'ਤੇ ਕੰਮ ਕਰ ਰਿਹਾ ਸੀ, ਇਸ ਲਈ ਇਹ ਮੇਰੇ ਲਈ ਵੱਡੀ ਵੱਡੀ ਹੈ।"
ਧੁੰਦ ਦਾ ਕਹਿਰ, ਐਨਐਚ-1 'ਤੇ ਭਿੜੀਆਂ ਦਰਜਨਾਂ ਕਾਰਾਂ, ਵੇਖੋ ਤਸਵੀਰਾਂ
ਇਸ ਦੇ ਨਾਲ ਸਟਾਫ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਬਹੁਤ ਖੁਸ਼ ਹਨ ਅਤੇ ਉਸ ਵਿਅਕਤੀ ਦਾ ਧੰਨਵਾਦ ਕਰਦੇ ਹਨ। ਇਸ ਪੈਸੇ ਨਾਲ ਉਹ ਆਪਣੇ ਘਰ ਲਈ ਕ੍ਰਿਸਮਸ ਦੇ ਰੁੱਖ ਤੇ ਬੱਚਿਆਂ ਲਈ ਤੋਹਫ਼ੇ ਖਰੀਦ ਸਕਦੇ ਹਨ। ਇਹ ਸਭ ਉਸ ਮਹਿਮਾਨ ਦੀ ਅਸੀਸ ਨਾਲ ਹੋਇਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
74 ਪੈਸੇ ਦੇ ਬਿੱਲ 'ਤੇ ਮਿਲੀ ਚਾਰ ਲੱਖ ਦੀ ਟਿੱਪ, ਅਣਜਾਣ ਵਿਅਕਤੀ ਦੇ ਇਸ ਤੋਹਫੇ ਦੀ ਹਰ ਪਾਸੇ ਹੋ ਰਹੀ ਵਾਹ-ਵਾਹ
ਏਬੀਪੀ ਸਾਂਝਾ
Updated at:
22 Dec 2020 01:59 PM (IST)
ਇੱਕ ਵਿਅਕਤੀ ਨੇ ਰੈਸਟੋਰੈਂਟ ਨੂੰ ਆਪਣੀ ਪਛਾਣ ਜ਼ਾਹਰ ਨਾ ਕਰਨ ਲਈ ਕਿਹਾ। ਦੱਸ ਦੇਈਏ ਕਿ ਰੈਸਟੋਰੈਂਟ ਵਿੱਚ ਕੁੱਲ 28 ਲੋਕ ਕੰਮ ਕਰਦੇ ਹਨ, ਇਸ ਮੁਤਾਬਕ ਹਰ ਕਿਸੇ ਦਾ ਹਿੱਸਾ 200 ਡਾਲਰ (14,785 ਰੁਪਏ) ਆਇਆ।
ਸੰਕੇਤਕ ਤਸਵੀਰ
- - - - - - - - - Advertisement - - - - - - - - -