Wife gives birth to baby after 15 months of Death of Husband: ਕਈ ਵਾਰ ਸਾਡੇ ਨਾਲ ਕੁਝ ਅਜਿਹਾ ਹੋ ਜਾਂਦਾ ਹੈ ਕਿ ਅਸੀਂ ਭਰੋਸਾ ਨਹੀਂ ਕਰ ਸਕਦੇ। ਆਸਟ੍ਰੇਲੀਆ 'ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਤੀ ਦੀ ਮੌਤ ਤੋਂ 15 ਮਹੀਨੇ ਬਾਅਦ ਪਤਨੀ ਨੇ ਬੇਟੀ ਨੂੰ ਜਨਮ ਦਿੱਤਾ ਹੈ। ਆਸਟ੍ਰੇਲੀਆ ਦੇ ਵਿਸ਼ਵ ਚੈਂਪੀਅਨ ਐਥਲੀਟ ਐਲੇਕਸ ਪੁਲਿਨ (Alex Pullin) ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਮ੍ਰਿਤਕ ਸਰੀਰ ਤੋਂ ਸ਼ੁਕਰਾਣੂ ਲਏ ਗਏ ਸਨ, ਜਿਸ ਤੋਂ ਹੁਣ ਉਨ੍ਹਾਂ ਦੀ ਪਤਨੀ ਨੇ ਬੇਟੀ ਨੂੰ ਜਨਮ ਦਿੱਤਾ ਹੈ। ਦੱਸ ਦੇਈਏ ਕਿ ਲਗਪਗ 15 ਮਹੀਨੇ ਪਹਿਲਾਂ ਸਾਲ 2020 'ਚ ਐਲੇਕਸ ਪੁਲਿਨ ਦੀ ਮੌਤ ਹੋ ਗਈ ਸੀ। ਉਸ ਦੀ ਪਤਨੀ IVF ਰਾਹੀਂ ਮਾਂ ਬਣੀ।


ਦੱਸ ਦੇਈਏ ਕਿ ਐਲੇਕਸ ਪੁਲਿਨ ਬਹੁਤ ਮਸ਼ਹੂਰ ਸਨੋਬੋਰਡਰ ਸਨ ਅਤੇ 3 ਵਾਰ ਆਪਣੇ ਦੇਸ਼ ਲਈ ਓਲੰਪਿਕ 'ਚ ਹਿੱਸਾ ਲਿਆ ਸੀ। ਆਪਣੇ ਪਤੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਪਤਨੀ ਐਲੀਡੀ ਪੁਲਿਨ ਨੇ ਇਸ ਸਾਲ ਜੂਨ 'ਚ ਐਲਾਨ ਕੀਤਾ ਸੀ ਕਿ ਉਹ ਮਾਂ ਬਣਨ ਜਾ ਰਹੀ ਹੈ। ਪਤਨੀ ਮੁਤਾਬਕ ਉਸ ਦਾ ਪਤੀ ਬੱਚਿਆਂ ਨੂੰ ਪਿਆਰ ਕਰਦਾ ਸੀ ਤੇ ਪਿਤਾ ਬਣਨਾ ਚਾਹੁੰਦਾ ਸੀ। ਆਪਣੇ ਪਤੀ ਦੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਐਲੀਡੀ ਪੁਲਿਨ ਨੇ ਆਈਵੀਐਫ ਦੀ ਮਦਦ ਲੈਣ ਦਾ ਫ਼ੈਸਲਾ ਕੀਤਾ।






ਆਪਣੇ ਬੱਚੇ ਬਾਰੇ ਲਿਖਦਿਆਂ ਐਲੀਡੀ ਨੇ ਕਿਹਾ, "ਮੈਂ ਤੇ ਤੇਰਾ ਪਿਓ ਕਈ ਸਾਲਾਂ ਤੋਂ ਤੈਨੂੰ ਪਾਉਣ ਦੀ ਕੋਸ਼ਿਸ਼ ਕਰ ਰਹੇ ਸੀ।" ਤੁਹਾਨੂੰ ਦੱਸ ਦੇਈਏ ਕਿ ਐਲੀਡੀ ਅਤੇ ਉਨ੍ਹਾਂ ਦੇ ਪਤੀ ਪਹਿਲਾਂ ਵੀ ਬੱਚਾ ਕੰਸੀਵ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਉਸ ਸਮੇਂ ਕੁਝ ਸਮੱਸਿਆ ਆ ਗਈ। ਉਨ੍ਹਾਂ ਦੱਸਿਆ ਕਿ ਜੇਕਰ ਉਸ ਦਾ ਪਤੀ ਜ਼ਿੰਦਾ ਹੁੰਦਾ ਤਾਂ ਅਸੀਂ ਕੁਝ ਦਿਨ ਹੋਰ ਕੋਸ਼ਿਸ਼ ਕਰਦੇ। ਬਾਅਦ 'ਚ ਉਨ੍ਹਾਂ ਨੇ ਆਈਵੀਐਫ ਦੀ ਮਦਦ ਲੈਣੀ ਹੀ ਸੀ। ਦੱਸ ਦੇਈਏ ਕਿ ਐਲੀਡੀ ਨੇ ਆਪਣੀ ਬੱਚੀ ਦਾ ਨਾਂਅ ਮਿੰਨੀ ਅਲੈਕਸ ਪੁਲਿਨ ਰੱਖਿਆ ਹੈ ਤੇ ਸੋਮਵਾਰ ਨੂੰ ਉਨ੍ਹਾਂ ਨੇ ਬੇਟੀ ਨੂੰ ਜਨਮ ਦਿੱਤਾ ਹੈ।


 IVF ਕਿਸੇ ਚਮਤਕਾਰ ਤੋਂ ਘੱਟ ਨਹੀਂ


ਤੁਹਾਨੂੰ ਦੱਸ ਦੇਈਏ ਕਿ ਅੱਜਕੱਲ IVF ਦੇ ਜ਼ਰੀਏ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਵੀ ਉਸ ਦੇ ਸਰੀਰ ਤੋਂ ਸ਼ੁਕਰਾਣੂ ਕੱਢ ਕੇ ਬੱਚੇ ਨੂੰ ਜਨਮ ਦਿੱਤਾ ਜਾ ਸਕਦਾ ਹੈ। ਐਲੇਕਸ ਪੁਲਿਨ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਨੇ ਡਾਕਟਰਾਂ ਦੀ ਮਦਦ ਨਾਲ ਆਪਣੇ ਪਤੀ ਦਾ ਸ਼ੁਕਰਾਣੂ ਪ੍ਰਾਪਤ ਕੀਤਾ ਅਤੇ ਹੁਣ ਉਹ ਇਕ ਬੱਚੇ ਦੀ ਮਾਂ ਬਣ ਗਈ ਹੈ। ਉਨ੍ਹਾਂ ਦੱਸਿਆ ਕਿ ਉਸ ਨੂੰ ਖੁਸ਼ੀ ਹੈ ਕਿ ਉਸ ਦੀ ਬੇਟੀ ਨੇ ਜਨਮ ਲਿਆ ਅਤੇ ਇਸ ਗੱਲ ਦਾ ਵੀ ਦੁੱਖ ਹੈ ਕਿ ਉਸ ਦਾ ਪਤੀ ਹੁਣ ਇਸ ਖੁਸ਼ੀ ਨੂੰ ਸਾਂਝਾ ਕਰਨ ਲਈ ਉਸ ਦੇ ਨਾਲ ਨਹੀਂ ਹੈ।


ਇਹ ਵੀ ਪੜ੍ਹੋ: Dhanteras 2021: ਧਨਤੇਰਸ 'ਤੇ 75,00 ਕਰੋੜ ਦਾ ਸੋਨਾ ਤੇ 1700 ਕਰੋੜ ਦੀ ਵਿਕੀ ਚਾਂਦੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904