ਪੁਰਾਣੇ ਚਮਚੇ ਨਾਲ ਇੱਕ ਸ਼ਖ਼ਸ ਦੀ ਕਿਸਮਤ ਇੰਝ ਚਮਕੀ, ਜਿਸ ਨੂੰ ਜਾਣ ਕੇ ਤੁਸੀਂ ਇਹ ਵੀ ਕਹੋਗੇ ਕਿ ਜੇ ਕਿਸਮਤ ਹੋਵੇ ਤਾਂ ਇਹੋ ਜਿਹੀ। ਦਰਅਸਲ ਲੰਡਨ (London) 'ਚ ਇੱਕ ਆਦਮੀ ਨੇ ਇੱਕ ਪੁਰਾਣਾ ਟੁੱਟਿਆ ਤੇ ਖਰਾਬ ਹੋਇਆ ਚਮਚਾ (Old Spoon) ਸਿਰਫ਼ 90 ਪੈਸੇ 'ਚ ਖਰੀਦਿਆ।


ਜਿਸ ਆਦਮੀ ਨੇ ਉਹ ਚਮਚਾ ਗਲੀ ਤੋਂ ਖਰੀਦਿਆ (Spoon Bought) ਸੀ, ਉਸ ਨੂੰ ਅਹਿਸਾਸ ਹੋਇਆ ਕਿ ਇਹ ਸ਼ਾਇਦ ਕੋਈ ਦੁਰਲੱਭ ਮੱਧਯੁਗੀ ਚਮਚਾ (Medieval Spoon) ਹੈ, ਜੋ ਉਸ ਦੀ ਕਿਸਮਤ ਬਦਲ ਸਕਦਾ ਹੈ। ਜਦੋਂ ਉਸ ਵਿਅਕਤੀ ਨੇ ਇਸ ਦੀ ਜਾਂਚ ਕੀਤੀ ਤਾਂ ਇਹ ਪਾਇਆ ਗਿਆ ਕਿ ਚਮਚਾ 13ਵੀਂ ਸਦੀ ਦੇ ਅਖੀਰ 'ਚ ਚਾਂਦੀ ਤੋਂ ਬਣਾਇਆ ਗਿਆ ਸੀ।


ਜਿਵੇਂ ਹੀ ਉਸ ਵਿਅਕਤੀ ਨੂੰ ਇਸ ਬਾਰੇ ਪਤਾ ਲੱਗਿਆ, ਉਸ ਨੇ ਸਮਰਸੈਟ ਦੇ ਲਾਰੈਂਸ ਨਿਲਾਮੀਦਾਰਾਂ ਨਾਲ ਸੰਪਰਕ ਕੀਤਾ ਤੇ ਚਮਚੇ ਨੂੰ ਨਿਲਾਮੀ ਲਈ ਰਜਿਸਟਰ ਕਰਾਇਆ। ਆਨਲਾਈਨ ਨਿਲਾਮੀ ਲਈ ਚਮਚੇ ਦੇ ਰਜਿਸਟਰ ਹੋਣ ਤੋਂ ਬਾਅਦ ਬੋਲੀ ਲਗਾਤਾਰ ਵਧਦੀ ਰਹੀ।


ਕੁਝ ਸਮੇਂ ਲਈ ਬੋਲੀ ਜਾਰੀ ਰਹਿਣ ਤੋਂ ਬਾਅਦ ਆਖ਼ਰਕਾਰ ਚਮਚਾ 1,97,000 ਰੁਪਏ ਵਿੱਚ ਵੇਚਿਆ ਗਿਆ। ਟੈਕਸ ਤੇ ਹੋਰ ਰਸਮਾਂ ਦੇ ਨਾਲ ਚਮਚੇ ਦੀ ਕੀਮਤ 2 ਲੱਖ ਰੁਪਏ ਨੂੰ ਪਾਰ ਕਰ ਗਈ। ਉਸ ਵਿਅਕਤੀ ਨੂੰ ਆਨਲਾਈਨ ਨਿਲਾਮੀ ਦੇ ਜ਼ਰੀਏ ਚਮਚੇ ਦੇ ਲਈ 2 ਲੱਖ ਰੁਪਏ ਮਿਲੇ, ਜਿਸ ਨਾਲ ਉਹ ਖੁਸ਼ ਹੋ ਗਿਆ।


ਜਿਸ ਵਿਅਕਤੀ ਨੇ ਇਸ ਨੂੰ ਵੇਚਿਆ ਉਸ ਨੇ ਨਿਲਾਮੀ ਤੋਂ ਬਾਅਦ ਲਿਖਿਆ, "ਉਹ ਆਪਣੀ ਧੀ ਦੇ ਨਾਲ ਆਨਲਾਈਨ ਨਿਲਾਮੀ ਵੇਖ ਰਿਹਾ ਸੀ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਨਿਲਾਮੀਦਾਰਾਂ ਨੇ ਕਿਹਾ ਕਿ ਉਹ ਆਦਮੀ ਹੁਣ ਇੰਗਲੈਂਡ ਦੇ ਪੂਰਬੀ ਹਿੱਸੇ ਵਿੱਚ ਛੁੱਟੀਆਂ ਮਨਾਉਣ ਲਈ ਇਹ ਪੈਸਾ ਖਰਚ ਕਰਨ ਦੀ ਯੋਜਨਾ ਬਣਾ ਰਿਹਾ ਹੈ।"


ਇਹ ਵੀ ਪੜ੍ਹੋ: Stock Market: ਸ਼ੇਅਰ ਬਾਜ਼ਾਰ ਰਿਕਾਰਡ ਪੱਧਰ 'ਤੇ ਪਹੁੰਚਿਆ, ਸੈਂਸੈਕਸ ਨੇ ਪਹਿਲੀ ਵਾਰ 54 ਹਜ਼ਾਰ ਨੂੰ ਪਾਰ ਕੀਤਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904