Viral Video: ਫਿਲਮ ਦੇਖਦੇ ਸਮੇਂ ਕੁਝ ਖਾਣ ਦੀ ਤਾਂਘ ਜ਼ਰੂਰ ਹੁੰਦੀ ਹੈ, ਉਸ ਸਮੇਂ ਆਲੂ ਦੇ ਚਿਪਸ ਖਾਣਾ ਆਮ ਗੱਲ ਹੈ। ਸਾਡੇ ਚੋਂ ਬਹੁਤਿਆਂ ਲਈ ਇਹ ਇੱਕ ਸ਼ਾਨਦਾਰ ਮੌਕਾ ਹੁੰਦਾ ਹੈ, ਜਦੋਂ ਬੈਠੇ ਬਿਠਾਏ ਕੁਝ ਖਾਣ ਲਈ ਮਿਲ ਜਾਵੇ। ਅਕਸਰ ਆਲੂ ਦੇ ਚਿਪਸ ਖਾਣ ਤੋਂ ਬਾਅਦ ਅਸੀਂ ਉਨ੍ਹਾਂ ਪੈਕਟਾਂ ਨੂੰ ਕੂੜੇ 'ਚ ਸੁੱਟ ਦਿੰਦੇ ਹਾਂ ਪਰ ਇਸ ਲੜਕੀ ਨੇ ਕੁਝ ਰਚਨਾਤਮਕ ਸੋਚ ਕੇ ਰੈਪਰ ਤੋਂ ਸਾੜ੍ਹੀ ਬਣਵਾਈ। ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਇੱਕ ਕਲਿੱਪ ਵਿਚ ਅਸੀਂ ਦੇਖ ਸਕਦੇ ਹਾਂ ਕਿ ਲੜਕੀ ਦੇ ਹੱਥ ਵਿਚ ਆਲੂ ਦੇ ਚਿਪਸ ਦਾ ਪੈਕੇਟ ਹੈ ਅਤੇ ਫਿਰ ਵੀਡੀਓ ਵਿਚ ਉਹ ਚਿਪਸ ਦੇ ਪੈਕੇਟ ਦੀ ਸਾੜ੍ਹੀ ਪਹਿਨੀ ਹੋਈ ਦਿਖਾਈ ਦੇ ਰਹੀ ਹੈ, ਜੋ ਕਥਿਤ ਤੌਰ 'ਤੇ ਆਲੂ ਦੇ ਚਿਪਸ ਦੇ ਰੈਪਰ ਨਾਲ ਬਣੀ ਹੋਈ ਹੈ।


ਇੰਸਟਾਗ੍ਰਾਮ 'ਤੇ ਰੀਲਸ ਬਣਾਉਣ ਵਾਲੀ ਕੁੜੀ ਨੇ ਪਲਾਸਟਿਕ ਦੇ ਰੈਪਰ ਵਾਲੀ ਸਾੜ੍ਹੀ ਦੇ ਨਾਲ ਚੂੜੀਆਂ ਅਤੇ ਸੈਂਡਲ ਵੀ ਪਾਇਆ ਹੋਇਆ ਹੈ। ਵਾਇਰਲ ਕਲਿੱਪ ਨੂੰ bebadass.in ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਹੈ। ਇਸ ਵੀਡੀਓ ਦਾ ਕੈਪਸ਼ਨ ਲਿਖਿਆ ਹੈ, 'ਬਲੂ ਲੇਜ਼ ਅਤੇ ਸਾੜੀ ਪ੍ਰੇਮੀਆਂ ਲਈ।' ਹਾਲਾਂਕਿ, ਅਸਲੀ ਵੀਡੀਓ 'Mae.co.in' ਨੇ ਪੋਸਟ ਕੀਤਾ ਗਿਆ ਹੈ ਜੋ ਇੱਕ ਸਲੌ ਫੈਸ਼ਨ ਬ੍ਰਾਂਡ ਹੈ।






ਜਿੱਥੇ ਕੁਝ ਨੇ ਇਸ ਚਿਪਸ ਪੈਕੇਟ ਸਾੜੀ ਦੇ ਆਈਡਿਆ ਦਾ ਸੁਆਗਤ ਕੀਤਾ, ਦੂਸਰੇ ਇਸ ਤੋਂ ਬਿਲਕੁਲ ਵੀ ਪ੍ਰਭਾਵਿਤ ਨਹੀਂ ਹੋਏ। ਇੱਕ ਯੂਜ਼ਰ ਨੇ ਲਿਖਿਆ, 'ਅਸੀਂ ਸਾਰੇ ਸਨੈਕ ਦੀ ਤਰ੍ਹਾਂ ਦਿਖਣਾ ਚਾਹੁੰਦੇ ਹਾਂ।' ਦੂਜੇ ਪਾਸੇ ਇੱਕ ਹੋਰ ਯੂਜ਼ਰ ਨੇ ਮਜ਼ਾਕ ਵਿਚ ਲਿਖਿਆ, 'ਸਾੜੀ ਹੋਵੇ ਤਾਂ ਕੁਝ ਇਸ ਤਰ੍ਹਾਂ ਨਹੀਂ ਤਾਂ ਨਾਹ ਹੋਵੇ।" ਹੱਦ ਤਾਂ ਉਦੋਂ ਹੋ ਗਈ ਜਦੋਂ ਇੱਕ ਯੂਜ਼ਰ ਨੇ ਲਿਖਿਆ, 'ਹੇ ਰੱਬ! ਹੁਣ ਅਵਤਾਰ ਲੈ ਲਓ, ਧਰਤੀ ਮੁਸੀਬਤ ਵਿੱਚ ਹੈ।



ਇਹ ਵੀ ਪੜ੍ਹੋ: Amazon India 'ਤੇ ਖਰੀਦ ਲਈ ਉਪਲਬਧ Google Pixel 6 Pro, ਪਰ ਹੋ ਜਾਓ ਸਾਵਧਾਨ...


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904