ਟੂਟੀਆਂ 'ਚੋਂ ਆਇਆ ਗੁਲਾਬੀ ਪਾਣੀ, ਲੋਕਾਂ ਦੇ ਉੱਡੇ ਹੋਸ਼
ਏਬੀਪੀ ਸਾਂਝਾ | 10 Mar 2017 12:56 PM (IST)
1
2
3
ਇਸ ਸਬੰਧੀ ਪ੍ਰਸ਼ਾਸਨ ਨੇ ਵੀ ਅਗਾਊਂ ਸੂਚਨਾ ਨਹੀਂ ਦਿੱਤੀ। ਸ਼ਿਕਾਇਤ ਮਿਲਣ ਤੋਂ ਬਾਅਦ ਅਗਲੇ ਦਿਨ ਸਵੇਰੇ 10 ਵਜੇ ਪ੍ਰਸ਼ਾਸਨ ਨੇ ਇਹ ਸੂਚਨਾ ਵੈੱਬਸਾਈਟ 'ਤੇ ਸਾਂਝੀ ਕੀਤੀ। ਇਸ ਵਿੱਚ ਦੱਸਿਆ ਗਿਆ ਕਿ ਪਾਣੀ ਦਾ ਅਜਿਹਾ ਰੰਗ ਕੈਮੀਕਲ ਦੇ ਕਾਰਨ ਹੋਇਆ ਹੈ ਜੋ ਰੂਟੀਨ ਦੀ ਫਲੱਸ਼ਿੰਗ ਲਈ ਵਰਤਿਆ ਗਿਆ ਸੀ। ਹੁਣ ਇਸ ਸਬੰਧੀ ਪੜਤਾਲ ਜਾਰੀ ਹੈ।
4
ਐਡਮਿੰਟਨ: ਲੰਘੀ ਰਾਤ ਕਾਫੀ ਘਰਾਂ 'ਚ ਲੱਗੀਆਂ ਪਾਣੀ ਪੀਣ ਦੀਆਂ ਟੂਟੀਆਂ 'ਚੋਂ ਗੁਲਾਬੀ ਰੰਗ ਦਾ ਪਾਣੀ ਆਉਣ ਲੱਗ ਪਿਆ। ਇਸ ਨੂੰ ਵੇਖ ਕੇ ਸਬੰਧਤ ਘਰਾਂ ਦੇ ਵਸਨੀਕ ਘਬਰਾ ਗਏ। ਲੋਕਾਂ ਨੇ ਧੜਾਧੜ ਪ੍ਰਸ਼ਾਸਨ ਕੋਲ ਸ਼ਿਕਾਇਤ ਕੀਤੀ। ਕਈਆਂ ਨੇ ਗੁਲਾਬੀ ਰੰਗ ਦੇ ਪਾਣੀ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ।
5
ਇਹ ਘਟਨਾ ਐਡਮਿੰਟਨ ਤੋਂ ਨਾਰਥ ਵੈਸਟ ਵਾਲੇ ਪਾਸੇ ਤਕਰੀਬਨ 60 ਕਿਲੋਮੀਟਰ ਦੀ ਦੂਰੀ 'ਤੇ ਸਥਿਤ 1000 ਦੇ ਕਰੀਬ ਘਰਾਂ 'ਚ ਵਾਪਰੀ। ਇਸ ਤਰ੍ਹਾਂ ਕਈਆਂ ਨੂੰ ਪਾਣੀ ਪੀਣ ਤੇ ਕਈਆਂ ਨੂੰ ਨਹਾਉਣ 'ਚ ਦਿੱਕਤ ਆਈ। ਤਕਰੀਬਨ ਪੰਜ ਮਿੰਟ ਵੱਗਣ ਤੋਂ ਬਾਅਦ ਪਾਣੀ ਠੀਕ ਹੋ ਗਿਆ