Optical Illusion Viral Photo: ਸੋਸ਼ਲ ਮੀਡੀਆ 'ਤੇ ਰੋਜ਼ਾਨਾ ਆਪਟੀਕਲ ਇਲਿਊਜ਼ਨ (Optical Illusion) ਵਾਲੀਆਂ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਅਕਸਰ ਅਜਿਹੀਆਂ ਤਸਵੀਰਾਂ ਨਾਲ ਪਾਲਾ ਪੈਂਦਾ ਹੈ, ਜਿਸ 'ਚ ਸਾਨੂੰ ਜਾਨਵਰਾਂ ਨੂੰ ਲੱਭਣਾ ਪੈਂਦਾ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਕੋਈ ਵੀ ਇਕ ਨਜ਼ਰ 'ਚ ਜਾਨਵਰ ਨੂੰ ਨਹੀਂ ਲੱਭ ਸਕਦਾ। ਤਸਵੀਰ 'ਚ ਸਾਨੂੰ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਨੀ ਪੈਂਦੀ ਹੈ ਕਿ ਜਾਨਵਰ ਕਿੱਥੇ ਲੁਕਿਆ ਹੋਇਆ ਹੈ। ਇਸੇ ਤਰ੍ਹਾਂ ਦੀ ਇੱਕ ਹੋਰ ਤਸਵੀਰ ਵਾਇਰਲ ਹੋ ਰਹੀ ਹੈ, ਜਿਸ 'ਚ ਇੱਕ ਕੁੱਤਾ ਪਾਰਕ 'ਚ ਬੈਠਾ ਹੈ, ਪਰ ਕਿਸੇ ਨੂੰ ਆਸਾਨੀ ਨਾਲ ਨਜ਼ਰ ਨਹੀਂ ਆ ਰਿਹਾ ਹੈ। ਕੁੱਤੇ ਨੂੰ ਲੱਭਣ 'ਚ ਲੋਕਾਂ ਦਾ ਦਿਮਾਗ ਘੁੰਮ ਜਾਂਦਾ ਹੈ।


ਰੋਜ਼ਾਨਾ ਅਜਿਹੀਆਂ ਉਲਝਾਉਣ ਵਾਲੀਆਂ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਛੋਟਾ ਹੋਵੇ ਜਾਂ ਵੱਡਾ, ਹਰ ਕੋਈ ਸੋਸ਼ਲ ਮੀਡੀਆ 'ਤੇ ਆਪਟੀਕਲ ਇਲਿਊਜ਼ਨ (Optical Illusion) ਦਾ ਦੀਵਾਨਾ ਹੈ। ਲੋਕਾਂ ਨੂੰ ਬੁਝਾਰਤਾਂ ਸੁਲਝਾਉਣ 'ਚ ਕਾਫ਼ੀ ਮਜ਼ਾ ਆਉਂਦਾ ਹੈ। ਕੁੱਝ ਅਜਿਹੀ ਹੀ ਇੱਕ ਆਪਟੀਕਲ ਇਲਿਊਜ਼ਨ ਵਾਲੀ ਤਸਵੀਰ ਵਾਇਰਲ ਹੋ ਰਹੀ ਹੈ, ਜਿਸ 'ਚ ਇੱਕ ਕੁੱਤਾ ਲੁਕਿਆ ਹੋਇਆ ਹੈ। ਹੁਣ ਤੁਹਾਨੂੰ ਇਹ ਪਤਾ ਲਗਾਉਣ ਦੀ ਜ਼ਰੂਰਤ ਹੈ ਕਿ ਉਹ ਕਿਸ ਕੋਨੇ 'ਤੇ ਮੌਜੂਦ ਹੈ। ਇਹ ਇੰਨਾ ਆਸਾਨ ਵੀ ਨਹੀਂ ਹੈ। ਪਾਰਕ 'ਚ ਪੱਤਿਆਂ ਦੇ ਢੇਰਾਂ ਵਿੱਚੋਂ ਕੁੱਤੇ ਨੂੰ ਲੱਭਣਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਤਸਵੀਰ 'ਚ ਤੁਹਾਨੂੰ ਆਪਣੇ ਦਿਮਾਗ 'ਤੇ ਥੋੜ੍ਹਾ ਜ਼ੋਰ ਦੇਣ ਦੀ ਲੋੜ ਹੈ।



ਪੱਤਿਆਂ ਵਿਚਕਾਰ ਬੈਠਾ ਕੁੱਤਾ ਕਿਸੇ ਨੂੰ ਦਿਖਾਈ ਨਹੀਂ ਦਿੰਦਾ। ਕੀ ਤੁਸੀਂ ਅਜੇ ਤੱਕ ਆਪਣੀ ਨਜ਼ਰ ਨਹੀਂ ਦੌੜਾਈ? ਜੇ ਨਹੀਂ, ਤਾਂ ਪਹਿਲਾਂ ਤਸਵੀਰ ਨੂੰ ਧਿਆਨ ਨਾਲ ਦੇਖੋ। ਅੱਖਾਂ ਸਾਹਮਣੇ ਕੁੱਤਾ ਬੈਠਾ ਹੈ, ਪਰ ਇਹ ਕਿਸੇ ਨੂੰ ਆਸਾਨੀ ਨਾਲ ਨਜ਼ਰ ਨਹੀਂ ਆਉਣ ਵਾਲਾ।


ਚਲੋ ਅਸੀਂ ਤੁਹਾਨੂੰ ਇੱਕ ਹਿੰਟ ਦਿੰਦੇ ਹਾਂ ਕਿ ਕੁੱਤੇ ਦਾ ਰੰਗ ਪੱਤਿਆਂ ਦੇ ਰੰਗ 'ਚ ਹੈ ਅਤੇ ਉਹ ਕੁਝ ਦੂਰੀ 'ਤੇ ਬੈਠਾ ਹੈ। ਕੀ ਤੁਹਾਨੂੰ ਹੁਣ ਕੁੱਤਾ ਨਜ਼ਰ ਆਇਆ? ਜੇਕਰ ਅਜੇ ਵੀ ਨਹੀਂ ਤਾਂ ਅਸੀਂ ਤੁਹਾਨੂੰ ਜਵਾਬ ਦੱਸਦੇ ਹਾਂ। ਆਪਟੀਕਲ ਇਲਿਊਜ਼ਨ (Optical Illusion) ਵਾਲੀ ਤਸਵੀਰ 'ਚ ਕੁੱਤਾ ਪੱਤਿਆਂ ਦੇ ਵਿਚਕਾਰ ਬੈਠਾ ਹੈ। ਜੇਕਰ ਤੁਸੀਂ ਤਸਵੀਰ ਦੇ ਸੱਜੇ ਪਾਸੇ ਵੱਲ ਦੇਖੋਗੇ ਤਾਂ ਇਹ ਸਾਫ਼ ਨਜ਼ਰ ਆਵੇਗਾ।