Optical Illusion : ਇੰਟਰਨੈੱਟ 'ਤੇ ਆਪਟਿਕਲ ਇਲਿਊਜ਼ਨ (Optical Illusion) ਮਤਲਬ ਨਜ਼ਰਾਂ ਨੂੰ ਧੋਖਾ ਦੇਣ ਵਾਲੀਆਂ ਲੱਖਾਂ ਤਸਵੀਰਾਂ ਮੌਜੂਦ ਹਨ। ਇਨ੍ਹਾਂ ਤਸਵੀਰਾਂ 'ਚ ਅੱਖਾਂ ਦੇ ਸਾਹਮਣੇ ਕਈ ਚੀਜ਼ਾਂ ਹੁੰਦੀਆਂ ਹਨ, ਪਰ ਇਨ੍ਹਾਂ 'ਚ ਕੋਈ ਅਜਿਹੀ ਚੀਜ਼ ਲੁਕੀ ਹੁੰਦੀ ਹੈ, ਜੋ ਪਹਿਲੀ ਨਜ਼ਰ 'ਚ ਵਿਖਾਈ ਨਹੀਂ ਦਿੰਦੀ। ਆਪਟਿਕਲ ਇਲਿਊਜ਼ਨ ਦੀਆਂ ਅਜਿਹੀਆਂ ਕਈ ਤਸਵੀਰਾਂ ਅੱਜ-ਕੱਲ੍ਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਲੋਕ ਇਨ੍ਹਾਂ ਨੂੰ ਹੱਲ ਕਰਨ ਦੀ ਕੋਸ਼ਿਸ਼ 'ਚ ਘੰਟਿਆਂ ਬੱਧੀ ਬਿਤਾਉਂਦੇ ਹਨ। ਇਸ ਦੇ ਨਾਲ ਹੀ ਲੋਕ ਆਪਣੇ ਦਿਮਾਗ ਅਤੇ ਅੱਖਾਂ ਨੂੰ ਕਸਰਤ ਵੀ ਕਰਵਾਉਂਦੇ ਹਨ।


ਦਰਖਤ 'ਤੇ ਬੈਠੇ ਡੱਡੂ ਨੂੰ ਲੱਭਣਾ ਹੈ ਮੁਸ਼ਕਲ


ਅੱਜ ਅਸੀਂ ਤੁਹਾਡੇ ਲਈ ਅਜਿਹੀ ਹੀ ਇੱਕ ਤਸਵੀਰ ਲੈ ਕੇ ਆਏ ਹਾਂ। ਇਹ ਤਸਵੀਰ ਪੂਰੀ ਤਰ੍ਹਾਂ ਅੱਖਾਂ ਨੂੰ ਧੋਖਾ ਦੇ ਰਹੀ ਹੈ, ਕਿਉਂਕਿ ਇਸ ਤਸਵੀਰ 'ਚ ਸਿਰਫ਼ ਇੱਕ ਦਰੱਖਤ ਹੀ ਨਜ਼ਰ ਆ ਰਿਹਾ ਹੈ, ਪਰ ਇਸ ਸਧਾਰਨ ਦਿੱਖ ਵਾਲੀ ਤਸਵੀਰ 'ਚ ਇੱਕ ਡੱਡੂ ਵੀ ਮੌਜੂਦ ਹੈ। ਜੋ ਇਸ ਤਸਵੀਰ 'ਚ ਇਸ ਤਰ੍ਹਾਂ ਛੁਪਿਆ ਹੋਇਆ ਹੈ ਕਿ ਲੋਕਾਂ ਲਈ ਇਸ ਨੂੰ ਲੱਭਣਾ ਕਾਫੀ ਮੁਸ਼ਕਿਲ ਹੋ ਰਿਹਾ ਹੈ। ਇਸ ਡੱਡੂ ਨੂੰ ਲੱਭਣ ਲਈ ਤੁਹਾਡੀਆਂ ਨਜ਼ਰਾਂ ਦਾ ਤੇਜ਼ ਹੋਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਇਹ ਕਰ ਸਕਦੇ ਹੋ ਤਾਂ ਯਕੀਨੀ ਤੌਰ 'ਤੇ ਇਸ ਨੂੰ ਅਜ਼ਮਾਓ, ਪਰ ਇਸ ਦੇ ਲਈ ਤੁਹਾਨੂੰ ਸਿਰਫ਼ 10 ਸਕਿੰਟ ਮਿਲਣਗੇ।


ਇਕਾਗਰਤਾ ਨਾਲ ਲੱਭਣ 'ਤੇ ਮਿਲ ਜਾਵੇਗਾ ਡੱਡੂ


ਇਸ ਆਪਟਿਕਲ ਇਲਿਊਜ਼ਨ (optical illusion) ਮਤਲਬ ਅੱਖਾਂ ਨੂੰ ਧੋਖਾ ਦੇਣ ਵਾਲੀ ਤਸਵੀਰ 'ਚ ਲੁਕੇ ਡੱਡੂ ਨੂੰ ਲੱਭਣ ਲਈ ਤੁਹਾਨੂੰ ਬਹੁਤ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ, ਤਾਂ ਹੀ ਤੁਸੀਂ ਇਸ 'ਚ ਲੁਕੇ ਹੋਏ ਡੱਡੂ ਨੂੰ ਆਸਾਨੀ ਨਾਲ ਲੱਭ ਸਕੋਗੇ।