Trending: ਇਨ੍ਹੀਂ ਦਿਨੀਂ ਸੋਸ਼ਲ ਮੀਡੀਆ (Social Media) ਉਤੇ ਆਪਟੀਕਲ ਇਲਿਊਜ਼ਨ ਨਾਲ ਜੁੜੀਆਂ ਸਾਰੀਆਂ ਵਾਇਰਲ ਹੋ ਰਹੀਆਂ ਹਨ। ਇਹ ਤਸਵੀਰਾਂ ਤਿੱਖੀਆਂ ਨਜ਼ਰਾਂ ਨੂੰ ਪਰਖਣ ਦਾ ਦਾਅਵਾ ਕਰਦੀਆਂ ਹਨ। ਦਰਅਸਲ ਅਜਿਹੀਆਂ ਤਸਵੀਰਾਂ 'ਚ ਕਈ ਚੀਜ਼ਾਂ ਛੁਪੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਆਸਾਨੀ ਨਾਲ ਲੱਭਣਾ ਮੁਸ਼ਕਿਲ ਹੁੰਦਾ ਹੈ।
ਇਨ੍ਹਾਂ ਤਸਵੀਰਾਂ 'ਚ ਉਲਝੇ ਰਹੱਸ ਨੂੰ ਸੁਲਝਾਉਣ ਲਈ ਅੱਖਾਂ 'ਤੇ ਜ਼ੋਰ ਦੇਣਾ ਪੈਂਦਾ ਹੈ। ਦਿਮਾਗ ਦੀ ਬੱਤੀ ਜਗਾਉਣੀ ਪੈਂਦੀ ਹੈ ਤਾਂ ਕਿਤੇ ਤਸਵੀਰ ਵਿੱਚ ਛੁਪੀਆਂ ਚੀਜ਼ਾਂ ਨਜ਼ਰ ਆਉਂਦੀਆਂ ਹਨ। ਅਜਿਹੀਆਂ ਤਸਵੀਰਾਂ ਨੂੰ ਆਪਟੀਕਲ ਇਲਿਊਸ਼ਨ (Optical Illusion) ਕਿਹਾ ਜਾਂਦਾ ਹੈ।


ਕੀ ਤੁਸੀਂ ਵੀ ਜੀਨੀਅਸ ਹੋ?
ਅੱਜਕਲ ਇੱਕ ਹੋਰ ਤਸਵੀਰ ਤੇਜ਼ੀ ਨਾਲ ਵਾਇਰਲ (Viral Photo) ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਪੇਂਟਿੰਗ 'ਚ 25 ਜਾਨਵਰ (Animals) ਲੁਕੇ ਹੋਏ ਹਨ। ਜੇਕਰ ਤੁਸੀਂ ਉਨ੍ਹਾਂ ਨੂੰ 75 ਸਕਿੰਟਾਂ ਦੇ ਅੰਦਰ ਲੱਭ ਲੈਂਦੇ ਹੋ, ਤਾਂ ਤੁਹਾਨੂੰ ਇੱਕ ਜੀਨੀਅਸ (Genius) ਕਿਹਾ ਜਾਵੇਗਾ। ਵੈਸੇ, ਤੁਹਾਨੂੰ ਦੱਸ ਦੇਈਏ ਕਿ 99% ਲੋਕ ਇਨ੍ਹਾਂ ਨੂੰ ਲੱਭਣ ਵਿੱਚ ਅਸਫਲ ਰਹੇ ਹਨ। ਚਲੋ ਤੁਸੀਂ ਵੀ ਇੱਕ ਕੋਸ਼ਿਸ਼ ਕਰਕੇ ਵੇਖ ਲਵੋ।


ਤੁਹਾਨੂੰ ਇਸ ਪੇਂਟਿੰਗ ਨੂੰ 1 ਮਿੰਟ 15 ਸੈਕਿੰਡ ਤੱਕ ਦੇਖਣਾ ਹੋਵੇਗਾ। ਇਸ ਸਮੇਂ ਵਿੱਚ, ਤੁਸੀਂ ਆਪਣੀਆਂ ਅੱਖਾਂ ਨਾਲ 25 ਜਾਨਵਰਾਂ ਨੂੰ ਤੁਰੰਤ ਸਕੈਨ ਕਰ ਸਕਦੇ ਹੋ। ਜੇ ਤੁਸੀਂ ਇਹ ਸਾਰੇ ਜਾਨਵਰ ਲੱਭ ਲੈਂਦੇ ਹੋ, ਤਾਂ ਤੁਸੀਂ ਉਨ੍ਹਾਂ 1% ਲੋਕਾਂ ਵਿੱਚੋਂ ਇੱਕ ਹੋਵੋਗੇ ਜਿਨ੍ਹਾਂ ਨੇ ਇਸ ਬੁਝਾਰਤ ਨੂੰ ਇੱਕ ਪਲ ਵਿੱਚ ਹੱਲ ਕੀਤਾ ਹੈ।


ਤਸਵੀਰ ਵਿੱਚ 25 ਜਾਨਵਰ ਹਨ
ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਕਿ ਜਿਸ ਪੇਂਟਿੰਗ ਨੂੰ ਤੁਸੀਂ ਦੇਖ ਰਹੇ ਹੋ, ਉਸ ਵਿੱਚ ਇੱਕ ਆਦਮੀ ਦਾ ਸਿਰ ਹੈ। ਇਸਨੂੰ 16ਵੀਂ ਸਦੀ ਦੇ ਚਿੱਤਰਕਾਰ ਜੂਸੇਪ ਅਰਿਸਮਬੋਲਡੋ (Italian Painter Giuseppe Arcimboldo)  ਦੁਆਰਾ ਕੈਨਵਸ ਉੱਤੇ ਪੇਂਟ ਕੀਤਾ ਗਿਆ ਸੀ। ਉਹ ਇਟਲੀ ਦਾ ਰਹਿਣ ਵਾਲਾ ਸੀ। ਇਸ ਪੇਂਟਿੰਗ ਵਿੱਚ ਹਾਥੀ, ਘੋੜਾ, ਮੋਰ, ਰਿੱਛ, ਬਾਘ, ਚੀਤਾ, ਲੂੰਬੜੀ, ਖਰਗੋਸ਼, ਬਾਜ਼ ਅਤੇ ਕੱਛੂ ਸਮੇਤ ਕੁੱਲ 25 ਜਾਨਵਰ ਹਨ।


ਕਾਬਲੇਗੌਰ ਹੈ ਕਿ ਕੁਝ ਦਿਨ ਪਹਿਲਾਂ ਵੀ ਆਪਟੀਕਲ ਇਲਿਊਸ਼ਨ ਦੀ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋਈ ਸੀ। ਉਸ ਵਾਇਰਲ ਤਸਵੀਰ ਵਿੱਚ ਤੁਸੀਂ ਬਹੁਤ ਸਾਰੀਆਂ ਬਿੰਦੀਆਂ ਦੇਖ ਸਕਦੇ ਸੀ। ਤਸਵੀਰ ਦਾ ਪਿਛੋਕੜ ਚਿੱਟਾ ਹੈ ਅਤੇ ਬਿੰਦੀਆਂ ਕਾਲੇ ਰੰਗ ਦੀਆਂ ਹਨ। ਹੁਣ ਸਵਾਲ ਇਹ ਹੈ ਕਿ ਬਿੰਦੀਆਂ ਵਿੱਚ ਛੁਪੀ ਮਸ਼ਹੂਰ ਹਸਤੀਆਂ ਨੂੰ ਕਿਵੇਂ ਡੀਕੋਡ ਕੀਤਾ ਜਾਵੇ। ਨੇੜਿਓਂ ਦੇਖਣ 'ਤੇ ਪਤਾ ਲੱਗਾ ਕਿ ਬਿੰਦੀਆਂ 'ਚ ਛੁਪਿਆ ਚਿਹਰਾ ਮਾਈਕਲ ਜੈਕਸਨ (Michael Jackson) ਦਾ ਸੀ।