ਨਵੀਂ ਦਿੱਲੀ: ਈ-ਕਾਮਰਸ ਵੈਬਸਾਈਟ 'ਤੇ ਆਰਡਰ ਕੁਝ ਹੋਰ ਕੀਤਾ ਤੇ ਰਿਸੀਵ ਹੋਣ 'ਤੇ ਵਿੱਚੋਂ ਕੁਝ ਹੋਰ ਨਿਕਲਣ ਦੀਆਂ ਖ਼ਬਰਾਂ ਪੁਰਾਣੀਆਂ ਹੋ ਗਈਆਂ ਹਨ। ਦਰਅਸਲ ਇਨੀਂ ਦਿਨੀਂ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇਕ ਟਵਿੱਟਰ ਯੂਜ਼ਰ ਨੇ Flipkart ਦੇ ਡਿਲੀਵਰੀ ਪੈਕੇਜ ਦੀ ਇਕ ਫੋਟੋ ਸ਼ੇਅਰ ਕੀਤੀ ਹੈ। ਇਸ 'ਚ ਸ਼ਿਪਿੰਗ ਐਡਰੈੱਸ ਪੜ੍ਹ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ।


Mangesh Panditrao ਨਾਂ ਦੇ ਯੂਜ਼ਰ ਨੇ ਇਹ ਤਸਵੀਰ ਸਾਂਝੀ ਕੀਤੀ ਹੈ। ਰਾਜਸਥਾਨ ਦੇ ਕੋਟਾ ਸ਼ਹਿਰ 'ਚ ਡਿਲੀਵਰ ਕੀਤੇ ਜਾਣ ਵਾਲੇ ਇਸ ਪੈਕੇਟ 'ਤੇ ਪਤੇ ਦੀ ਥਾਂ ਲਿਖਿਆ ਸੀ "448 ਚੌਥਾ ਮਾਤਾ ਮੰਦਰ, ਮੰਦਰ ਦੇ ਸਾਹਮਣੇ ਆਉਂਦਿਆਂ ਹੀ ਫੋਨ ਲਾ ਦੇਣਾ ਮੈਂ ਆ ਜਾਵਾਂਗਾ।" ਮੰਗੇਸ਼ ਨੇ ਇਸ ਦਾ ਕੈਪਸ਼ਨ ਲਿਖਿਆ ਇੰਡੀਅਨ ਈ-ਕਾਮਰਸ ਵੀ ਵਿਲੱਖਣ ਹੈ।





ਇਸ ਫੋਟੋ ਨੂੰ 13,700 ਤੋਂ ਜ਼ਿਆਦਾ ਲਾਈਕ ਮਿਲ ਚੁੱਕੇ ਹਨ ਅਤੇ ਕਰੀਬ 2.9 ਹਜ਼ਾਰ ਵਾਰ ਰੀਟਵੀਟ ਕੀਤਾ ਗਿਆ ਹੈ।
ਜਿਸ ਤਰ੍ਹਾਂ ਯੂਜ਼ਰ ਵੱਲੋਂ ਪਤਾ ਲਿਖਿਆ ਗਿਆ ਸੀ Flipkart ਨੇ ਵੀ ਉਸ ਦਾ ਸ਼ਾਨਦਾਰ ਜਵਾਬ ਦਿੱਤਾ। Flipkart ਨੇ ਲਿਖਿਆ "ਘਰ ਇਕ ਮੰਦਰ ਹੈ।" ਇਸ ਪੋਸਟ 'ਤੇ ਯੂਜ਼ਰਸ ਨੇ ਕਈ ਮਜ਼ੇਦਾਰ ਕਮੈਂਟ ਕੀਤੇ ਹਨ।





ਇੱਕ ਯੂਜ਼ਰ ਨੇ ਲਿਖਿਆ ਅਨੋਖਾ ਰਾਜਸਥਾਨ। ਇੱਕ ਯੂਜ਼ਰ ਨੇ ਲਿਖਿਆ, ਭਾਰਤ ਦੀ ਗੱਲ ਹੀ ਅਲੱਗ ਹੈ। ਇੱਕ ਯੂਜ਼ਰ ਨੇ ਲਿਖਿਆ ਖਤਰਨਾਕ ਲੋਕ ਹਨ।


CBSE ਦੇ ਨਤੀਜੇ ਦੇਖਣ ਲਈ ਡਾਊਨਲੋਡ ਕਰੋ ਇਹ ਐਪ


ਕੋਰੋਨਾ ਤੋਂ ਪ੍ਰੇਸ਼ਾਨ ਦੁਤੀ ਚੰਦ ਆਪਣੀ BMW ਕਾਰ ਵੇਚਣ ਲਈ ਮਜ਼ਬੂਰ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ