ਸਮਾਜ ਦੀ ਸੌੜੀ ਸੋਚ ਨੂੰ ਬਦਲਣ ਲਈ ਇਸ ਟਰਾਂਸਜੈਂਡਰ ਮਾਡਲ ਦੀ ਅਨੋਖੀ ਪਹਿਲ
ਲੈਸਬਿਅਨ, ਗੇਅ, ਬਾਏਸੈਕਸੁਅਲ, ਟਰਾਂਸਜੈਂਡਰ (ਐੱਲ. ਜੀ. ਬੀ. ਟੀ.) ਵਰਕਰ ਕਾਮੀ ਸਿਡ ਪਾਕਿਸਤਾਨੀ ਦੀ ਪਹਿਲੀ ਟਰਾਂਸਜੈਂਡਰ ਮਾਡਲ ਹੈ। ਕਾਮੀ ਟਰਾਂਸਜੈਂਡਰ ਦੇ ਹੱਕ ਲਈ ਆਪਣੀ ਆਵਾਜ਼ ਚੁੱਕਦੀ ਰਹਿੰਦੀ ਹੈ। ਉਨ੍ਹਾਂ ਨੇ ਕਈ ਇੰਟਰਵਿਊ ਵੀ ਦਿੱਤੇ ਹਨ।
ਹਾਲ ਹੀ 'ਚ ਉਸ ਨੇ ਆਪਣਾ ਫ਼ੋਟੋ ਸ਼ੂਟ ਕਰਵਾਇਆ ਹੈ, ਜਿਸ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਕਾਮੀ ਮੁਤਾਬਿਕ ਇਹ ਫ਼ੋਟੋ ਸ਼ੂਟ ਪਾਕਿਸਤਾਨੀਆਂ ਅੰਦਰ ਟਰਾਂਸਜੈਂਡਰ ਵਰਗ ਦੇ ਲੋਕਾਂ ਪ੍ਰਤੀ ਸੋਚ ਬਦਲਣ ਦਾ ਕੰਮ ਕਰੇਗਾ। ਆਪਣੀਆਂ ਤਸਵੀਰਾਂ ਨੂੰ ਉਸ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਹੈ। ਇਸ ਫ਼ੋਟੋ ਸ਼ੂਟ ਕਰਾਉਣ ਦਾ ਉਸ ਦਾ ਮਕਸਦ ਸਿਰਫ਼ ਸਮਾਜ ਦੀ ਸੌੜੀ ਸੋਚ ਨੂੰ ਬਦਲਣਾ ਹੈ, ਜੋ ਕਿ ਉਸ ਦੀ ਵੱਡੀ ਪਹਿਲ ਹੈ।
ਅਸੀਂ ਅਜਿਹੇ ਮਾਮਲਿਆਂ ਨੂੰ ਉੱਥੇ ਹੀ ਛੱਡ ਦੇਣਾ ਚਾਹੁੰਦੇ ਹਾਂ ਜਾਂ ਉਨ੍ਹਾਂ 'ਤੇ ਗੱਲ ਕਰਨ 'ਚ ਵੀ ਸ਼ਰਮ ਮਹਿਸੂਸ ਹੁੰਦੀ ਹੈ। ਅਸੀਂ ਇੱਥੇ ਗੱਲ ਕਰ ਰਹੇ ਹਾਂ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਦੀ। ਜਿੱਥੇ ਟਰਾਂਸਜੈਂਡਰਾਂ ਦੀ ਹਾਲਤ ਬਹੁਤ ਮਾੜੀ ਹੈ। ਉਨ੍ਹਾਂ ਨਾਲ ਕਾਫ਼ੀ ਗ਼ਲਤ ਤਰੀਕੇ ਨਾਲ ਵਿਵਹਾਰ ਕੀਤਾ ਜਾਂਦਾ ਹੈ ਪਰ ਇਨ੍ਹਾਂ ਦੀ ਕਹਾਣੀ ਇੱਥੇ ਖ਼ਤਮ ਨਹੀਂ ਹੁੰਦੀ।
ਇਸਲਾਮਾਬਾਦ: ਸੋਸ਼ਲ ਮੀਡੀਆ ਸਾਡੇ ਲਈ ਇੱਕ ਆਸਾਨ ਜ਼ਰੀਆਂ ਬਣ ਚੁੱਕਾ ਹੈ। ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਆਦਿ ਸੋਸ਼ਲ ਮੀਡੀਆ ਨੇ ਸਾਨੂੰ ਇੱਕ-ਦੂਜੇ ਦੇ ਬਹੁਤ ਨੇੜੇ ਲੈ ਆਉਂਦਾ ਹੈ। ਸੋਸ਼ਲ ਮੀਡੀਆ ਜ਼ਰੀਏ ਅਸੀਂ ਆਪਣੇ ਦੋਸਤਾਂ-ਮਿੱਤਰਾਂ ਨੂੰ ਤਸਵੀਰਾਂ ਭੇਜਦੇ ਹਾਂ ਅਤੇ ਪੋਸਟ ਵੀ ਕਰਦੇ ਹਾਂ। 21ਵੀਂ ਸਦੀ ਚੱਲ ਰਹੀ ਹੈ ਪਰ ਜਦੋਂ ਵੀ ਟਰਾਂਸਜੈਂਡਰ ਦੇ ਮਾਮਲੇ ਸਾਡੇ ਸਾਹਮਣੇ ਆਉਂਦੇ ਹਨ ਤਾਂ ਅਸੀਂ ਉਨ੍ਹਾਂ ਨਾਲ ਗੱਲਬਾਤ ਕਰਨ ਤੋਂ ਬਚਦੇ ਹਾਂ।