ਮੁੰਬਈ: ਸਫਾਈ ਦੌਰਾਨ ਅਕਸਰ ਸਾਡੇ ਨਾਲ ਕੁਝ ਅਜਿਹਾ ਵਾਪਰਦਾ ਹੈ ਕਿ ਸਾਡੀ ਅਹਿਮ ਜਾਂ ਕੀਮਤੀ ਚੀਜ਼ ਅਣਜਾਣੇ ਵਿੱਚ ਕੂੜੇਦਾਨ 'ਚ ਚਲੇ ਜਾਂਦੀ ਹੈ। ਇਸ ਤੋਂ ਬਾਅਦ ਸਾਨੂੰ ਇਸ 'ਤੇ ਬਹੁਤ ਪਛਤਾਵਾ ਹੁੰਦਾ ਹੈ। ਅਜਿਹਾ ਹੀ ਮਾਮਲਾ ਮਹਾਰਾਸ਼ਟਰ ਵਿੱਚੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਔਰਤ ਨੇ ਦੀਵਾਲੀ ਦੀ ਸਫਾਈ ਕਰਦਿਆਂ ਆਪਣੇ ਗਹਿਣਿਆਂ ਨਾਲ ਭਰਿਆ ਬੈਗ ਕੂੜੇ ਨਾਲ ਸੁੱਟ ਦਿੱਤਾ। ਹਾਲਾਂਕਿ, ਮਾਮਲੇ ਦੇ ਆਖਰ 'ਚ ਔਰਤ ਨਾਲ ਚੰਗਾ ਹੋਇਆ। ਆਓ ਜਾਣਦੇ ਹਾਂ ਪੂਰਾ ਮਾਮਲਾ ਕੀ ਹੈ।

ਸਫਾਈ 'ਚ ਮਿਲਿਆ ਬੈਗ: ਦਰਅਸਲ ਪਿੰਪਰੀ ਚਿੰਚਵੜ ਦੇ ਮੋਹਸੀ ਡੰਪਿੰਗ ਗਰਾਉਂਡ 'ਤੇ ਸਫਾਈ ਕੀਤੀ ਜਾ ਰਹੀ ਸੀ। ਇਸ ਦੌਰਾਨ ਹੇਮੰਤ ਲੱਖਨ ਨਾਂ ਦੇ ਕਰਮਚਾਰੀ ਨੂੰ ਇੱਕ ਬੈਗ ਮਿਲਿਆ। ਬੈਗ ਖੋਲ੍ਹਦਿਆਂ ਹੀ ਕਰਮਚਾਰੀ ਹੈਰਾਨ ਰਹਿ ਗਿਆ। ਇਸ ਬੈਗ ਵਿਚ ਸੋਨੇ ਦੀਆਂ ਚੇਨ ਤੇ ਲੱਖਾਂ ਰੁਪਏ ਦੀਆਂ ਕੁਝ ਅੰਗੂਠੀਆਂ ਸੀ। ਇਤਫਾਕਨ ਇਸ ਬੈਗ ਚੋਂ ਔਰਤ ਦੇ ਘਰ ਦਾ ਪਤਾ ਮਿਲਿਆ। ਕਰਮੀ ਨੇ ਆਪਣੀ ਇਮਾਨਦਾਰੀ ਦਾ ਸਬੂਤ ਦਿੱਤਾ ਤੇ ਆਪਣੇ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਦੱਸਿਆ।

ਰੱਦੀ ਸਮਝ ਸੁੱਟਿਆ ਸੀ ਬੈਗ: ਜਿਵੇਂ ਹੀ ਔਰਤ ਨੂੰ ਪਤਾ ਲੱਗਿਆ ਕਿ ਉਸ ਨੇ ਗਲਤੀ ਨਾਲ ਗਹਿਣਿਆਂ ਵਾਲਾ ਬੈਗ ਸੁੱਟਿਆ ਹੈ ਤਾਂ ਉਹ ਸਦਮੇ 'ਚ ਆ ਗਈ। ਔਰਤ ਬਗੈਰ ਸਮਾਂ ਗੁਆਏ ਡੰਪਿੰਗ ਗਰਾਊਂਡ ਵੱਲ ਦੌੜੀ ਤੇ ਕਰਮਚਾਰੀ ਕੋਲੋਂ ਆਪਣਾ ਬੈਗ ਲੈ ਗਈ।

ਔਰਤ ਨੇ ਦੱਸਿਆ ਕਿ ਇੱਕ ਦਿਨ ਪਹਿਲਾਂ ਜਦੋਂ ਉਹ ਪਿੰਡ ਤੋਂ ਪਰਤੀ ਸੀ ਤੇ ਘਰ ਦੀ ਸਫਾਈ ਦੌਰਾਨ ਉਨ੍ਹਾਂ ਨੂੰ ਇੱਕ ਪੁਰਾਣਾ ਬੈਗ ਮਿਲਿਆ, ਜਿਸ ਨੂੰ ਉਸ ਨੇ ਬੇਕਾਰ ਸਮਝਿਆ ਤੇ ਕੂੜੇ ਵਿੱਚ ਸੁੱਟ ਦਿੱਤਾ।

ਕਰਮਚਾਰੀ ਨੇ ਕਿਹਾ ਮਿਲੀ ਸੰਤੁਸ਼ਟੀ: ਮਹਿਲਾ ਬੈਗ ਮਿਲਣ 'ਤੇ ਭਾਵੁਕ ਹੋ ਗਈ ਤੇ ਉਸ ਨੇ ਕਰਮਚਾਰੀ ਦਾ ਧੰਨਵਾਦ ਕੀਤਾ। ਔਰਤ ਨੇ ਇਹ ਵੀ ਦੱਸਿਆ ਕਿ ਉਸਨੇ ਇਹ ਗਹਿਣੇ ਆਪਣੀ ਨੂੰਹ ਲਈ ਬਣਾਏ ਸੀ। ਇਸ ਦੇ ਨਾਲ ਹੀ ਇਸ ਸਾਰੀ ਘਟਨਾ ਤੋਂ ਬਾਅਦ ਕਰਮਚਾਰੀ ਨੇ ਕਿਹਾ ਕਿ ਔਰਤ ਦਾ ਪਰਸ ਵਾਪਸ ਕਰਕੇ ਉਸ ਦੇ ਮਨ ਨੂੰ ਸੰਤੁਸ਼ਟੀ ਮਿਲੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904