ਓਪਟੀਕਲ ਇਲਯੂਜਨ ਭਾਵ ਦ੍ਰਿਸ਼ਟੀ ਸਬੰਧੀ ਭਰਮ, ਆਮ ਤੌਰ 'ਤੇ ਇਹ ਉਦੋਂ ਹੁੰਦਾ ਹੈ ਜਦੋਂ ਅਸੀਂ ਕਿਸੇ ਚੀਜ਼ ਨੂੰ ਜਲਦੀ ਤੋਂ ਜਲਦੀ ਪੜਨਾ ਚਾਹੁੰਦੇ ਹਨ। ਸੋਸ਼ਲ ਮੀਡੀਆ 'ਤੇ ਅਜਿਹੀਆਂ ਕਈ ਤਸਵੀਰਾਂ ਹਨ ਜੋ ਓਪਟੀਕਲ ਇਲਯੂਜਨ ਪੈਦਾ ਕਰਦੀ ਹੈ। ਲੋਕਾਂ 'ਚ ਨੰਬਰ ਲੱਭਣ ਦੀ ਹੋੜ ਪੈਦਾ ਹੋ ਗਈ ਹੈ।
ਹਾਲਾਂਕਿ ਇਕ ਵਾਰ 'ਚ ਸਿਰਫ 1 ਪਰਸੈਂਟ ਲੋਕ ਹੀ ਤਸਵੀਰ 'ਚ ਲੁਕੇ ਸਹੀ ਨੰਬਰ ਨੂੰ ਦੱਸ ਪਾ ਰਹੇ ਹਨ। ਇਨ੍ਹੀਂ ਦਿਨੀਂ ਇਹ ਤਸਵੀਰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵਾਇਰਲ ਹੋ ਰਹੀ ਤੇ ਖੂਬ ਸ਼ੇਅਰ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਹ ਤਸਵੀਰ ਟਵਿਟਰ 'ਤੇ ਸ਼ੇਅਰ ਕੀਤੀ ਗਈ ਹੈ। ਲੋਕ ਇਸ ਤਸਵੀਰ ਨੂੰ ਦੇਖ ਕੇ ਕਾਫੀ ਮਜ਼ਾ ਲੈ ਰਹੇ ਹਨ ਅਤੇ ਗਿਣਤੀ ਦਾ ਅੰਦਾਜ਼ਾ ਲਗਾ ਰਹੇ ਹਨ। ਜਿਵੇਂ ਕਿ ਤਸਵੀਰ ਵਿੱਚ ਦੇਖਿਆ ਜਾ ਸਕਦਾ ਹੈ, ਪੂਰੀ ਤਸਵੀਰ ਬਲੈਕ ਐਂਡ ਵ੍ਹਾਈਟ ਦੀ ਵਰਤੋਂ ਕਰਕੇ ਬਣਾਈ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਤਸਵੀਰ ਵਿੱਚ 7 ਅੰਕਾਂ ਦਾ ਨੰਬਰ ਲੁਕਿਆ ਹੋਇਆ ਹੈ। ਜੋ ਇੱਕ ਸਮੇਂ ਵਿੱਚ ਸ਼ਾਇਦ ਹੀ ਕਿਸੇ ਨੂੰ ਨਜ਼ਰ ਆਵੇ। ਇਸ ਤਸਵੀਰ ਨੂੰ ਲੈ ਕੇ ਸੋਸ਼ਲ ਮੀਡੀਆ ਯੂਜ਼ਰਸ 'ਚ ਵੱਖ-ਵੱਖ ਪੱਧਰ ਦਾ ਕ੍ਰੇਜ਼ ਹੈ। ਲੋਕ ਤਸਵੀਰ ਵਿਚਾਲੇ ਨੰਬਰ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਪਰ ਸਿਰਫ 1% ਲੋਕ ਹੀ ਇਸ ਤਸਵੀਰ ਵਿਚ ਲੁਕੇ ਨੰਬਰ ਨੂੰ ਦੇਖ ਪਾਉਂਦੇ ਹਨ।
ਟਵਿੱਟਰ 'ਤੇ ਤਾਂ ਜਿਵੇਂ ਇਸ ਤਸਵੀਰ ਦੇ ਕਮੈਂਟ ਸੈਕਸ਼ਨ ਦਾ ਹੜ੍ਹ ਆ ਗਿਆ ਹੋਵੇ। ਕਮੈਂਟ ਸੈਕਸ਼ਨ 'ਚ ਲੋਕ ਵੱਖ-ਵੱਖ ਨੰਬਰ ਲਿਖ ਰਹੇ ਹਨ। ਜੇਕਰ ਕੋਈ 45283 ਦੇਖ ਸਕਦਾ ਹੈ ਤਾਂ ਕੋਈ 5283 ਨੰਬਰ ਲਿਖ ਰਿਹਾ ਹੈ। ਪਰ ਅਸਲ ਵਿੱਚ ਤਸਵੀਰ ਵਿੱਚ 3452839 ਨੰਬਰ ਛੁਪਿਆ ਹੋਇਆ ਹੈ। ਟਿੱਪਣੀ ਭਾਗ ਵਿੱਚ ਸਿਰਫ਼ 1% ਲੋਕਾਂ ਨੇ ਇਸ ਨੰਬਰ ਦਾ ਅਨੁਮਾਨ ਲਗਾਇਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904