Diamond Found in Panna : ਮੱਧ ਪ੍ਰਦੇਸ਼ ਦਾ ਪੰਨਾ ਜ਼ਿਲ੍ਹਾ ਇੱਕ ਖਾਸ ਚੀਜ਼ ਲਈ ਮਸ਼ਹੂਰ ਹੈ। ਇਹ ਚੀਜ਼ ਹੈ, ਗੱਲ ਉੱਥੋਂ ਦੀ ਧਰਤੀ 'ਚੋਂ ਨਿਕਲਣ ਵਾਲੇ ਹੀਰੇ। ਸਮੇਂ-ਸਮੇਂ 'ਤੇ ਪੰਨਾ ਦੀਆਂ ਖੋਖਲੀਆਂ ਖਾਣਾਂ 'ਚੋਂ ਹੀਰੇ ਮਿਲਦੇ ਹਨ। ਇਸ ਵਾਰ ਉੱਥੇ ਹੀਰਿਆਂ ਦਾ ਮੀਂਹ ਪੈ ਰਿਹਾ ਹੈ। ਉੱਥੋਂ ਲਗਾਤਾਰ ਹੀਰੇ ਮਿਲਣ ਦੀਆਂ ਖ਼ਬਰਾਂ ਆ ਰਹੀਆਂ ਹਨ। ਵੀਰਵਾਰ ਨੂੰ ਵੀ ਉੱਥੇ ਹੀਰਾ ਦਫ਼ਤਰ 'ਚ 2 ਹੀਰੇ ਜਮ੍ਹਾ ਕਰਵਾਏ ਗਏ। ਆਓ ਤੁਹਾਨੂੰ ਦੱਸਦੇ ਹਾਂ ਕਿ ਇਹ ਹੀਰੇ ਕਿਨ੍ਹਾਂ ਨੂੰ ਮਿਲੇ ਹਨ?


20 ਲੱਖ ਰੁਪਏ ਦਾ ਹੀਰਾ


ਪੰਨਾ 'ਚ ਇੱਕ ਸ਼ਖ਼ਸ ਛੱਪੜ ਦੇ ਕੰਢੇ ਸੈਰ ਕਰ ਰਿਹਾ ਸੀ। ਉਹ ਉੱਥੇ ਦੇ ਕਮਲਾਬਾਈ ਛੱਪੜ ਦੇ ਕੰਢੇ ਸੈਰ ਕਰ ਰਿਹਾ ਸੀ। ਉਦੋਂ ਹੀ ਉਸ ਨੂੰ ਇੱਕ ਹੀਰਾ ਮਿਲਿਆ, ਜਿਸ ਦੀ ਕੀਮਤ 20 ਲੱਖ ਰੁਪਏ ਦੱਸੀ ਜਾ ਰਹੀ ਹੈ। ਇੱਕ ਹੋਰ ਵਿਅਕਤੀ ਹੀਰਾਪੁਰ ਟੈਪਰੀਅਨ ਖਾਨ ਵਿੱਚੋਂ ਇੱਕ ਅਨਮੋਲ ਹੀਰਾ ਲੱਭਣ 'ਚ ਕਾਮਯਾਬ ਹੋ ਗਿਆ। ਛਤਰਪੁਰ ਜ਼ਿਲ੍ਹੇ ਦੇ ਪਥਰਗੁਵਾਨ ਦੇ ਰਹਿਣ ਵਾਲੇ ਵ੍ਰਿੰਦਾਵਨ ਰਾਏਕਵਾਰ ਦੀ ਗੁਆਂਢੀ ਜ਼ਿਲ੍ਹੇ ਪੰਨਾ 'ਚ ਰਿਸ਼ਤੇਦਾਰੀ ਹੈ।


ਮੇਲੇ ਘੁੰਮਣ ਆਇਆ ਸੀ ਪੰਨਾ


ਵਰਿੰਦਾਵਨ ਸ਼ਰਦ ਪੂਰਨਮਾਸੀ ਮੇਲਾ ਘੁੰਮਣ ਲਈ ਪੰਨਾ ਗਿਆ ਸੀ। ਇਸ ਦੌਰਾਨ ਉਹ ਤੁਰਦੇ-ਫਿਰਦੇ ਕਮਲਾਬਾਈ ਛੱਪੜ ਦੇ ਕੰਢੇ ਪਹੁੰਚ ਗਿਆ। ਇਸ ਦੌਰਾਨ ਉਸ ਦੀ ਨਜ਼ਰ ਕਿਸੇ ਚਮਕਦੀ ਚੀਜ਼ 'ਤੇ ਪਈ, ਜੋ ਅਸਲ 'ਚ ਹੀਰਾ ਸੀ। ਬਾਅਦ 'ਚ ਉਸ ਨੇ ਹੀਰਾ ਉੱਥੇ ਹੀ ਹੀਰਾ ਦਫ਼ਤਰ 'ਚ ਜਮ੍ਹਾਂ ਕਰਵਾ ਦਿੱਤਾ। ਮੁਲਾਂਕਣ ਦੌਰਾਨ ਪਤਾ ਲੱਗਾ ਕਿ ਉਸ ਦਾ ਹੀਰਾ 4.86 ਕੈਰੇਟ ਦਾ ਹੈ। ਇਹ ਹੀਰਾ ਜੇਮਸ ਕੁਆਲਿਟੀ ਦਾ ਹੈ। ਇਸ ਦੀ ਕੀਮਤ ਲਗਭਗ 20 ਲੱਖ ਰੁਪਏ ਹੈ।


ਦੂਜਾ ਹੀਰਾ 3.40 ਕੈਰੇਟ ਦਾ


ਦੂਸਰਾ ਹੀਰਾ ਛਤਰਪੁਰ ਜ਼ਿਲ੍ਹੇ ਦੇ ਇੱਕ ਮਜ਼ਦੂਰ ਦਾਸੂ ਕੌਂਡਰ ਨੂੰ ਮਿਲਿਆ, ਜੋ ਗੜ੍ਹਾ ਦਾ ਰਹਿਣ ਵਾਲਾ ਹੈ। ਅਸਲ 'ਚ ਉਹ ਕਾਫੀ ਸਮੇਂ ਤੋਂ ਹੀਰਾਪੁਰ ਟੱਪਰੀਆਂ 'ਚ ਹੀਰੇ ਦੀ ਭਾਲ ਕਰ ਰਿਹਾ ਸੀ। ਇਸ ਦੇ ਲਈ ਉਸ ਨੇ ਇੱਕ ਖਾਨ ਵੀ ਲਗਾਈ। ਉਸ ਦਾ ਹੀਰਾ 3.40 ਕੈਰੇਟ ਦਾ ਹੈ, ਜਿਸ ਨੂੰ ਉਸ ਨੇ ਹੀਰਾ ਦਫ਼ਤਰ 'ਚ ਜਮ੍ਹਾ ਕਰਵਾਇਆ ਹੈ। ਜਲਦ ਹੀ ਹੀਰਿਆਂ ਦੀ ਨਿਲਾਮੀ ਹੋਣ ਜਾ ਰਹੀ ਹੈ, ਜਿਸ 'ਚ ਇਨ੍ਹਾਂ ਦੋਵੇਂ ਹੀਰਿਆਂ ਦੀ ਨਿਲਾਮੀ ਕੀਤੀ ਜਾਵੇਗੀ।


29 ਸਤੰਬਰ ਖ਼ਾਸ ਤਰੀਕ


ਪਿਛਲੇ ਮਹੀਨੇ ਦੀ 29 ਤਰੀਕ ਮਤਲਬ ਸਤੰਬਰ ਬਹੁਤ ਮਹੱਤਵਪੂਰਨ ਸੀ। ਇੰਝ ਕਹਿ ਸਕਦੇ ਹਾਂ ਕਿ ਇਹ ਹੀਰਿਆਂ ਦਾ ਦਿਨ ਰਿਹਾ ਹੈ। ਉਸ ਦਿਨ ਵੱਖ-ਵੱਖ ਖਾਣਾਂ ਵਿੱਚੋਂ ਜੇਮਸ ਕੁਆਲਿਟੀ ਦੇ 5 ਹੀਰੇ ਮਿਲੇ ਸਨ। ਸਾਰੇ ਹੀਰਾ ਦਫ਼ਤਰ 'ਚ ਜਮ੍ਹਾਂ ਕਰਵਾ ਦਿੱਤੇ ਗਏ ਹਨ। ਇਨ੍ਹਾਂ ਹੀਰਿਆਂ ਦਾ ਕੁੱਲ ਵਜ਼ਨ 18 ਕੈਰੇਟ 82 ਸੈਂਟ ਹੈ। ਇਨ੍ਹਾਂ ਦੀ ਕੀਮਤ 50 ਤੋਂ 60 ਲੱਖ ਦੇ ਕਰੀਬ ਹੋ ਸਕਦੀ ਹੈ। ਹੀਰਿਆਂ ਦੀ ਆਗਾਮੀ ਨਿਲਾਮੀ 18 ਅਕਤੂਬਰ ਤੋਂ ਸ਼ੁਰੂ ਹੋਵੇਗੀ।