Viral Video: ਚੰਗੇ, ਮਜ਼ਾਕੀਆ ਤੇ ਰਚਨਾਤਮਕ ਵੀਡੀਓਜ਼ ਦੇ ਨਾਲ ਅਸੀਂ ਅਕਸਰ ਸੋਸ਼ਲ ਮੀਡੀਆ 'ਤੇ ਕੁਝ ਅਜੀਬੋ-ਗਰੀਬ ਵੀਡੀਓ ਦੇਖਣ ਨੂੰ ਮਿਲਦੇ ਹਾਂ। ਇਨ੍ਹਾਂ ਵਿਚ ਕੁਝ ਅਜਿਹੀ ਲਾਪ੍ਰਵਾਹੀ ਦੇਖਣ ਨੂੰ ਮਿਲਦੀ ਹੈ, ਜਿਸ ਨੂੰ ਦੇਖ ਕੇ ਲੋਕਾਂ ਦੇ ਮੂੰਹੋਂ ਇਹ ਨਿਕਲ ਜਾਂਦਾ ਹੈ ਕਿ... ਵਾਹ ਬੇਟੇ, ਕਮਾਲ ਕਰਤੀ... ਤੁਸੀਂ ਤਾਂ ਵੱਡੇ ਹੈਵੀ ਡਰਾਈਵਰ ਹੋ।

ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵਿੱਚ ਹਵਾਈ ਜਹਾਜ ਦਾ ਕਬਾੜ ਇੱਕ ਟਰੱਕ ਉਪਰ ਲੱਦ ਕੇ ਲਿਜਾਇਆ ਜਾ ਰਿਹਾ ਹੈ ਪਰ ਡਰਾਈਵਰ ਵੱਲੋਂ ਗਲਤ ਰਸਤਾ ਅਪਣਾਉਣ ਕਾਰਨ ਹਵਾਈ ਜਹਾਜ ਸੜਕ ਉਪਰੋਂ ਲੰਘ ਰਹੇ ਫੁੱਟ ਓਵਰਬ੍ਰਿਜ ਨਾਲ ਟਕਰਾ ਜਾਂਦਾ ਹੈ ਤੇ ਟਰੱਕ ਫਸ ਜਾਂਦਾ ਹੈ। ਦੇਖੋ ਕੀ ਹੈ ਪੂਰਾ ਮਾਮਲਾ।

ਡਰਾਈਵਰ ਨੇ ਅੰਦਾਜ਼ਾ ਨਹੀਂ ਲਗਾਇਆ
ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਕਰੀਬ 18 ਸੈਕਿੰਡ ਦੀ ਹੈ। ਇਸ ਵੀਡੀਓ ਵਿੱਚ ਇੱਕ ਵੱਡਾ ਟਰੱਕ ਸੜਕ ਤੋਂ ਲੰਘਦਾ ਨਜ਼ਰ ਆ ਰਿਹਾ ਹੈ। ਇਸ ਟਰੱਕ ਵਿੱਚ ਏਅਰ ਇੰਡੀਆ ਦੇ ਹਵਾਈ ਜਹਾਜ਼ ਦੇ ਮੁੱਖ ਹਿੱਸਿਆਂ ਦਾ ਕਬਾੜ ਲੋਡ ਹੈ। ਜਦੋਂ ਚਾਲਕ ਟਰੱਕ ਨੂੰ ਅੱਗੇ ਲਿਜਾ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਫੁੱਟ ਓਵਰਬ੍ਰਿਜ ਮਿਲਿਆ। ਡਰਾਈਵਰ ਬਿਨਾਂ ਸਮਝੇ ਹੀ ਟਰੱਕ ਨੂੰ  ਲੈ ਕੇ ਅੱਗੇ ਵੱਧ ਜਾਂਦਾ ਹੈ।

ਜਿਵੇਂ ਹੀ ਟਰੱਕ ਅੱਗੇ ਵਧਦਾ ਹੈ, ਹਵਾਈ ਜਹਾਜ਼ ਉਸ ਓਵਰਬ੍ਰਿਜ ਨਾਲ ਟਕਰਾ ਜਾਂਦਾ ਹੈ ਅਤੇ ਟਰੱਕ ਉੱਥੇ ਹੀ ਫਸ ਗਿਆ। ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਡਰਾਈਵਰ ਜਿਸ ਰਸਤੇ ਤੋਂ ਟਰੱਕ ਲੈ ਕੇ ਜਾ ਰਿਹਾ ਹੈ, ਉਹ ਰਸਤਾ ਥੋੜ੍ਹਾ ਉੱਚਾ ਹੈ, ਜਦੋਂ ਕਿ ਉਸ ਦੇ ਖੱਬੇ ਪਾਸੇ ਦਾ ਰਸਤਾ ਨੀਵਾਂ ਹੈ ਤੇ ਜੇਕਰ ਉਹ ਟਰੱਕ ਨੂੰ ਹੇਠਲੇ ਰਸਤੇ ਤੋਂ ਲੈ ਜਾਂਦਾ ਤਾਂ ਅਜਿਹੇ ਹਾਲਾਤ ਨਹੀਂ ਬਣਦੇ।

ਲੋਕ ਇਸ ਵੀਡੀਓ ਨੂੰ ਖੂਬ ਸ਼ੇਅਰ ਕਰ ਰਹੇ ਹਨ। ਕੁੱਲ ਮਿਲਾ ਕੇ ਯੂਜ਼ਰਸ ਇਸ ਵੀਡੀਓ ਨੂੰ ਦੇਖ ਕੇ ਆਪਣੇ ਮੂੰਹੋਂ ਇਹ ਗੱਲ ਕੱਢ ਰਹੇ ਹਨ... 'ਵਾਹ ਬੇਟਾ, ਕਮਾਲ ਕਰ ਦਿੱਤੀ ਤੁਸੀਂ,  ਵੱਡੇ ਹੈਵੀ ਡਰਾਈਵਰ ਹੋ ਤੁਸੀ...।